ਹੁਸ਼ਿਆਰਪੁਰ, 4 ਦਸੰਬਰ (ਹਰਪ੍ਰੀਤ ਕੌਰ)-ਫਿਲਮ ਇੰਡਸਟਰੀ ਵੱਲੋਂ 5 ਦਸੰਬਰ ਨੂੰ ਨਵੀਂ ਵਿਖਏ ਰਲੀਜ਼ ਕੀਤੀ ਜਾ ਰਹੀ ਫਿਲਮ 'ਧੁਰੰਧਰ' ਜਿਸ ਵਿੱਚ ਜਾਬਰ ਅÏਰੰਗਜ਼ੇਬ ਵਰਗੇ ਕਿਰਦਾਰ ਨੂੰ ਉਭਾਰਦੇ ਹੋਏ ਆਮ ਨਿਵਾਸੀਆਂ ਉੱਤੇ ਜਬਰ ਜੁਲਮ ਢਾਹੁਣ ਵਾਲੇ ਕੇਂਦਰ ਹਕੂਮਤ ਵਿੱਚ ਬਤੌਰ ਸੁਰੱਖਿਆ ਸਲਾਹਕਾਰ ਕੰਮ ਕਰਨ ਵਾਲੇ ਅਜੀਤ ਡੋਵਾਲ ਵਰਗ ਦੇ ਕਿਰਦਾਰ ਨੂੰ ਉਭਾਰਿਆ ਗਿਆ ਹੈ, 'ਤੇ ਤੁਰੰਤ ਰੋਕ ਲਗਵਾਉਣ ਸਬੰਧੀ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ ਤੇ ਸੰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ ਇੱਕ ਯਾਦ ਪੱਤਰ ਏ ਡੀ ਸੀ ਜਰਨਲ ਅਮਰਵੀਰ ਕੌਰ ਭੁੱਲਰ ਨੂੰ ਦਿੱਤਾ ਗਿਆ | ਗੁਰਨਾਮ ਸਿੰਘ ਸਿੰਗੜੀਵਾਲਾ ਅਤੇ ਸੰਦੀਪ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਵਿੱਚ ਬੀਤੇ ਸਮੇਂ ਸਿੱਖਾਂ ਦੇ ਹੋਏ ਕਤਲੇਆਮ ਜਬਰ ਜ਼ੁਲਮ ਅਤੇ ਝੂਠੇ ਪੁਲਿਸ ਮੁਕਾਬਲਿਆਂ ਲਈ ਜਿੰਮੇਵਾਰ ਪੁਲਿਸ ਅਧਿਕਾਰੀਆਂ ਰਾਹੀਂ ਪੰਜਾਬ ਵਿੱਚ ਵੱਡੇ ਪੱਧਰ 'ਤੇ ਅਣਮਨੁੱਖੀ ਕਾਰਵਾਈਆਂ ਕੀਤੀਆਂ ਗਈਆਂ ਅਤੇ ਸਿੱਖ ਕੌਮ ਤੇ ਪੰਜਾਬੀਆਂ ਦਾ ਘਾਣ ਹੋਇਆ | ਉਨ੍ਹਾਂ ਕਿਹਾ ਕਿ ਇਸ ਫਿਲਮ ਉਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਮਨੁੱਖੀ ਹੱਕਾਂ ਵਾਲੇ ਕਿਰਦਾਰ ਨੂੰ ਉਭਾਰਦੀ ਫਿਲਮ ਪੰਜਾਬ 95 ਰਲੀਜ ਕੀਤੀ ਜਾਵੇ | ਇਸ ਸਮੇਂ ਹਰਵਿੰਦਰ ਸਿੰਘ ਹੀਰਾ, ਅਵਤਾਰ ਸਿੰਘ ਝੀਂਗੜ ਕਲਾਂ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਅਜੇ ਮੱਲ, ਗੁਰਨਾਮ ਸਿੰਘ ਫੱਤਣ ਚੱਕ ਆਦਿ ਹਾਜ਼ਰ ਸਨ |