13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਿਲਵਰ ਓਕ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਿਆ ਫੈਪ ਨੈਸ਼ਨਲ ਐਵਾਰਡ <br/>

ਅਜੀਤ ਡੈਸਕ 05-12-2025
ਟਾਂਡਾ ਉੜਮੁੜ, 4 ਦਸੰਬਰ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਖੇਡਾਂ ਅਤੇ ਪੜ੍ਹਾਈ ਦੇ ਵਿਚ ਹਮੇਸ਼ਾ ਮੱਲ੍ਹਾਂ ਮਾਰਦਾ ਰਿਹਾ ਹੈ | ਕਿਸੇ ਕਿਤਾਬ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜਦੇ ਹੋਏ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਪੰਜਾਬ ਵਲੋਂ ਸਕੂਲ ਦੀਆਂ ਦੋ ਵਿਦਿਆਰਥਣਾਂ ਜਸਨੂਰ ਕੌਰ ਅਤੇ ਸਿਮਰਨਪ੍ਰੀਤ ਕੌਰ ਨੂੰ ਖੇਡਾਂ ਤੇ ਪੜ੍ਹਾਈ ਦੇ ਵਿਚ ਵੱਡੀਆਂ ਮੱਲ੍ਹਾਂ ਮਾਰਨ ਤੇ ਫੈਪ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਦੋਵਾਂ ਵਿਦਿਆਰਥਣਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਚ ਹੋਏ ਅਵਾਰਡ ਸਮਾਰੋਹ ਵਿਚ ਆਪਣਾ ਸਨਮਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਮਨੀਸ਼ਾ ਸੰਗਰ ਨੇ ਕਿਹਾ ਕਿ ਜਸਨੂਰ ਕੌਰ ਜੋ ਕਿ ਵੂਸ਼ੋ ਖੇਡ ਦੇ ਵਿਚ ਪੰਜਾਬ ਸਕੂਲ ਰਾਜ ਪੱਧਰੀ ਖੇਡਾਂ ਵਿਚ ਗੋਲਡ ਮੈਡਲ ਹਾਸਲ ਕਰਕੇ ਨੈਸ਼ਨਲ ਕੈਂਪ ਲਈ ਚੋਣ ਹੋਈ ਸੀ, ਉਸ ਨੰੂ ਉਸ ਦੀ ਵੱਡੀ ਪ੍ਰਾਪਤੀ ਦੇ ਲਈ ਇਹ ਐਵਾਰਡ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਸਿਮਰਨਪ੍ਰੀਤ ਕੌਰ ਜਿਸ ਨੇ ਜ਼ਮਾਤ ਵਿਚ 98 ਫ਼ੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਉਸ ਨੂੰ ਉਸ ਦੀ ਉਪਲਬਧੀ ਦੇ ਲਈ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਦੋਹਾਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅਧਿਆਪਕਾਂ, ਕੋਚ ਅਤੇ ਬੱਚਿਆਂ ਦੀ ਕਰੜੀ ਮਿਹਨਤ ਦਾ ਫਲ ਹੈ ਕਿ ਉਹ ਵੱਡੇ-ਵੱਡੇ ਸਨਮਾਨ ਹਾਸਲ ਕਰ ਰਹੇ ਹਨ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਵਿਸ਼ਾਲੀ, ਅਰਚਨਾ, ਗੁਰਪ੍ਰੀਤ ਕੌਰ, ਦਮਨ, ਬਲਜੀਤ, ਸੁਮਿੱਤ, ਪਰਮਜੀਤ, ਰਾਜਵਿੰਦਰ, ਰਾਜਵੀਰ, ਪੂਜਾ, ਚੇਤਨਾ, ਆਰਤੀ, ਸੁਸ਼ੀਲ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਖ਼ੇ 'ਏਡਜ਼ ਦਿਵਸ' ਦੇ ਮੌਕੇ 'ਤੇ ਸਲੋਗਨ ਲਿਖਿਤ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਸਾਬਕਾ ਸਰਪੰਚ ਗੁਰਮੀਤ ਸਿੰਘ ਸੜੋਆ ਨੇ ਲੋੜਵੰਦ ਬੱਚਿਆਂ ਨੂੰ 7 ਸਾਈਕਲ ਤੇ ਕੋਟੀਆਂ ਵੰਡੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।