ਟਾਂਡਾ ਉੜਮੁੜ, 4 ਦਸੰਬਰ (ਦੀਪਕ ਬਹਿਲ)- ਬਲਾਕ ਸੰਮਤੀ ਚੋਣਾਂ ਦੇ ਚੱਲਦਿਆਂ ਅੱਜ ਨਾਮਜ਼ਦਗੀ ਦੇ ਆਖ਼ਰੀ ਦਿਨ ਤੱਕ ਕੁਲ 75 ਉਮੀਦਵਾਰਾਂ ਨੇ ਆਪੋ ਆਪਣੇ ਕਾਗ਼ਜ਼ ਸਥਾਨਕ ਰਿਟਰਨਿੰਗ ਅਫ਼ਸਰ ਕਮ ਐਸ. ਡੀ. ਐਮ ਸ. ਲਵਦੀਪ ਸਿੰਘ ਔਲਖ ਪਾਸ ਦਾਖਲ ਕਰਵਾਏ | 20 ਜ਼ੋਨਾਂ ਵਾਲੀ ਬਲਾਕ ਸੰਮਤੀ ਟਾਂਡਾ ਨੂੰ ਲੈ ਕੇ ਅੱਜ ਤੱਕ ਜਿੱਥੇ ਉਪਰੋਕਤ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕਰਵਾਏ | ਉੱਥੇ ਅੱਜ ਨਾਮਜ਼ਦਗੀ ਪਰਚੇ ਦਾਖਲ ਕਰਵਾਉਣ ਦੇ ਆਖ਼ਰੀ ਦਿਨ ਕੁੱਝ ਗਹਿਮਾ ਗਹਿਮੀ ਵਿਖਾਈ ਦਿੱਤੀ | ਜੇਕਰ ਜ਼ੋਨਾਂ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕੁੱਲ 21 ਉਮੀਦਵਾਰ, ਕਾਂਗਰਸ ਦੇ ਕੁੱਲ 34 ਉਮੀਦਵਾਰ ਅਕਾਲੀ ਦਲ ਦੇ 16 ਉਮੀਦਵਾਰ ਤੇ ਭਾਜਪਾ ਦੇ 4 ਉਮੀਦਵਾਰਾਂ ਨੇ ਆਪੋ ਆਪਣੀਆਂ ਫਾਈਲਾਂ ਜਮਾਂ ਕਰਵਾਈਆਂ |