ਟਾਡਾਂ ਉੜਮੁੜ, 4 ਦਸੰਬਰ (ਭਗਵਾਨ ਸਿੰਘ ਸੈਣੀ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਪੰਜਾਬ ਵਿਚ ਐਲਾਨ ਹੁੰਦਿਆਂ ਹੀ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ | ਹਲਕਾ ਉੜਮੁੜ ਟਾਂਡਾ ਵਿਚ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਲਈ ਆਪਣੇ 4 ਉਮੀਦਵਾਰ ਟਾਂਡਾ ਉੜਮੁੜ ਦੇ ਵੱਖ-ਵੱਖ ਜ਼ੋਨਾਂ ਵਿਚੋਂ ਐਲਾਨੇ ਹਨ | ਜ਼ਿਲ੍ਹਾ ਪ੍ਰੀਸ਼ਦ ਹਲਕਾ ਟਾਂਡਾ ਦੇ ਮਿਆਣੀ ਜ਼ੋਨ ਤੋਂ ਰਜਿੰਦਰ ਸਿੰਘ ਮਾਰਸ਼ਲ, ਜ਼ਿਲ੍ਹਾ ਪ੍ਰੀਸ਼ਦ ਜਾਜਾ ਜ਼ੋਨ ਤੋਂ ਗਗਨਦੀਪ ਕੌਰ, ਕੰਧਾਲਾਂ ਜੱਟਾ ਜ਼ੋਨ ਤੋਂ ਰਾਜਵਿੰਦਰ ਕੌਰ ਨਰਵਾਲ ਅਤੇ ਜ਼ਿਲ੍ਹਾ ਪ੍ਰੀਸ਼ਦ ਜੌਨ ਡੱਫਰ ਤੋਂ ਕੁਲਦੀਪ ਸਿੰਘ ਮਿੰਟੂ ਝਾੜੂ ਦੇ ਚੋਣ ਨਿਸ਼ਾਨ 'ਤੇ ਚੋਣਾਂ ਲੜਨਗੇ | ਅੱਜ ਇਨ੍ਹਾਂ ਸਾਰੇ ਉਮੀਦਵਾਰਾਂ ਨੇ ਕੈਬਨਿਟ ਮੰਤਰੀ ਰਵਜੋਤ ਸਿੰਘ ਅਤੇ ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਦੀ ਹਾਜ਼ਰੀ ਵਿਚ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਰਿੰਟਰਨਿੰਗ ਅਫਸਰ ਏ.ਡੀ.ਸੀ. ਅਮਰਬੀਰ ਕੌਰ ਭੁੱਲਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸ ਮੌਕੇ ਵਿਧਾਇਕ ਰਾਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉੜਮੁੜ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਸਾਰੇ ਪਾਰਟੀ ਦੇ ਉਮੀਦਵਾਰ ਵੱਡੇ ਅੰਤਰ ਨਾਲ ਜਿੱਤਣਗੇ | ਇਸ ਤੋਂ ਪਹਿਲਾਂ ਉਕਤ ਸਾਰੇ ਉਮੀਦਵਾਰਾਂ ਨੇ ਤੁਰਨ ਤੋਂ ਪਹਿਲਾਂ ਗੁਰਦੁਆਰਾ ਪੁਲ ਪੁਖਤਾ ਸਾਹਿਬ ਪਾਤਸ਼ਾਹੀ ਛੇਵੀਂ ਟਾਂਡਾ ਵਿਖੇ ਮੱਥਾ ਟੇਕਿਆ | ਇਸ ਮੌਕੇ ਇਨ੍ਹਾਂ ਤੋਂ ਇਲਾਵਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਗੁਰਬਿੰਦਰ ਸਿੰਘ ਪਾਬਲਾ, ਸਹਾਰਾ ਵੈਲਫੇਅਰ ਕਲੱਬ ਦੇ ਚੇਅਰਮੈਨ ਅਤੇ ਸਮਾਜ ਸੇਵੀ ਸੁਖਵਿੰਦਰ ਸਿੰਘ ਅਰੋੜਾ, ਚੇਅਰਮੈਨ ਮਾਰਕਿਟ ਕਮੇਟੀ ਟਾਂਡਾ ਰਾਜਵਿੰਦਰ ਸਿੰਘ ਰਾਜਾ, ਸਰਪੰਚ ਜੌੜਾ ਗੋਲਡੀ ਨਰਵਾਲ, ਸੰਗਠਨ ਇੰਚਾਰਜ਼ ਕੇਸ਼ਵ ਸੈਣੀ, ਸੁਰਜੀਤ ਸਿੰਘ ਭੂਲਪੁਰ, ਕੁਲਵੰਤ ਸਿੰਘ ਮਾਰਸ਼ਲ, ਡਾ. ਰਸ਼ਪਾਲ ਸਿੰਘ ਗੜ੍ਹਦੀਵਾਲ ਅਤੇ ਹੋਰ ਇਸ ਮੌਕੇ ਹਾਜ਼ਰ ਸਨ |