14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ 'ਚ ਕਾਂਗਰਸੀ ਆਗੂ ਦੇ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 05-12-2025

ਹੁਸ਼ਿਆਰਪੁਰ, 4 ਦਸੰਬਰ (ਸ.ਰ)-ਸਥਾਨਕ ਦੁਸ਼ਹਿਰਾ ਗਰਾਉਂਡ ਦੇ ਸਾਹਮਣੇ ਕਰੀਬ 203 ਮਰਲੇ ਜ਼ਮੀਨ ਦੇ ਪਲਾਟ 'ਤੇ ਕਬਜ਼ਾ ਕਰਨ ਦੇ ਕਥਿਤ ਦੋਸ਼ 'ਚ ਥਾਣਾ ਸਿਟੀ ਦੀ ਪੁਲਿਸ ਨੇ 1 ਕਾਂਗਰਸੀ ਆਗੂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਜਾਣਕਾਰੀ ਮੁਤਾਬਿਕ ਰਜੀਵ ਸੂਦ ਪੁੱਤਰ ਰਾਮ ਪ੍ਰਕਾਸ਼ ਸੂਦ ਵਾਸੀ ਉਨਾਂ ਰੋਡ ਨੇ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਇਕ 203 ਮਰਲੇ ਦਾ ਪਲਾਟ ਸਥਾਨਕ ਦੁਸਹਿਰਾ ਗਰਾਉਂਡ ਦੇ ਸਾਹਮਣੇ ਹੈ | ਆਪਣੀ ਸ਼ਿਕਾਇਤ ਵਿਚ ਉਸਨੇ ਦਾਅਵਾ ਕੀਤਾ ਹੈ ਕਿ ਉਕਤ ਪਲਾਟ 'ਤੇ ਉਸਦਾ ਕਰੀਬ 50 ਸਾਲਾਂ ਤੋਂ ਕਬਜ਼ਾ ਹੈ | ਉਸਨੇ ਦੋਸ਼ ਲਾਇਆ ਕਿ ਵਿਸ਼ਵਾਨਾਥ ਬੰਟੀ ਨੇ ਉਕਤ ਪਲਾਟ 'ਤੇ ਆਪਣਾ ਬੋਰਡ ਲਗਾ ਦਿੱਤਾ ਹੈ ਜੇਕਰ ਕਿਸੇ ਨੇ ਇਹ ਜ਼ਮੀਨ ਖ਼ਰੀਦਣੀ ਹੈ ਤਾਂ ਉਹ ਉਸ ਨਾਲ ਸੰਪਰਕ ਕਰਨ | ਸ਼ਿਕਾਇਤਕਰਤਾ ਨੇ ਕਿਹਾ ਕਿ ਉਕਤ ਪਲਾਟ ਉਸਦਾ ਹੈ ਜਦੋਂ ਉਸਨੇ ਇਹ ਬੋਰਡ ਦੇਖ ਕੇ ਉਕਤ ਦੋਸ਼ੀ ਨੂੰ ਫ਼ੋਨ ਕੀਤਾ ਤਾਂ ਉਸਨੇ ਕਥਿਤ ਤੌਰ 'ਤੇ ਉਸਨੂੰ ਧਮਕੀਆਂ ਦਿੱਤੀਆਂ | ਪੁਲਿਸ ਨੇ ਦੱਸਿਆ ਕਿ ਫ਼ਿਲਹਾਲ ਉਕਤ ਸ਼ਿਕਾਇਤ 'ਤੇ ਕਥਿਤ ਦੋਸ਼ੀ ਤੇ ਉਸਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ 'ਆਪ' ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿ੍ਹਆ ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ ਟਾਂਡਾ ਲਈ ਕੁੱਲ 75 ਉਮੀਦਵਾਰਾਂ ਵਲੋਂ ਕਾਗ਼ਜ਼ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।