30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਾਨੂੰ ਬੈਲੇਟ ਪੇਪਰ 'ਤੇ ਵਾਪਸ ਆਉਣਾ ਚਾਹੀਦਾ ਹੈ-ਮਨੀਸ਼ ਤਿਵਾੜੀ

ਅਜੀਤ ਡੈਸਕ 10-12-2025
ਨਵੀਂ ਦਿੱਲੀ, 9 ਦਸੰਬਰ (ਉਪਮਾ ਡਾਗਾ ਪਾਰਥ)-ਚੰਡੀਗੜ੍ਹ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਚੋਣ ਸੁਧਾਰਾਂ 'ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਲੋਕਾਂ ਦੀ ਨੁਮਾਇੰਦਗੀ ਬਾਰੇ ਕਾਨੂੰਨ 1950 ਦਾ ਹਵਾਲਾ ਦਿੰਦਿਆਂ ਕਿਹਾ ਕਿ ਚੋਣ ਕਮਿਸ਼ਨ ਨੂੰ ਐਸ. ਆਈ. ਆਰ. ਕਰਵਾਉਣ ਦਾ ਅਧਿਕਾਰ ਧਾਰਾ 21 ਤੋਂ ਮਿਲਦਾ ਹੈ | ਜਿਸ 'ਚ ਤੀਜਾ ਸੈਕਸ਼ਨ ਕਹਿੰਦਾ ਹੈ ਕਿ ਚੋਣ ਕਮਿਸ਼ਨ ਸਿਰਫ਼ ਕਿਸੇ ਚੋਣਾਵੀ ਖੇਤਰ ਦਾ ਐਸ.ਆਈ.ਆਰ. ਕਰਵਾ ਸਕਦਾ ਹੈ, ਪੂਰੇ ਹਲਕੇ ਦਾ ਨਹੀਂ | ਉਹ ਵੀ ਜਿਸ ਖੇਤਰ ਦੀਆਂ ਖ਼ਾਮੀਆਂ ਨੂੰ ਲੈ ਕੇ ਕਮਿਸ਼ਨ ਕੋਲ ਲਿਖਤੀ ਸ਼ਿਕਾਇਤ ਹੋਵੇ ਅਤੇ ਉਸ ਨੂੰ ਵੀ ਜਨਤਕ ਕੀਤਾ ਜਾਣਾ ਚਾਹੀਦਾ ਹੈ | ਮਨੀਸ਼ ਤਿਵਾੜੀ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਨਾ ਸੰਵਿਧਾਨ 'ਚ ਨਾ ਹੀ ਕਾਨੂੰਨ 'ਚ ਐਸ.ਆਈ.ਆਰ. ਕਰਵਾਉਣ ਦੀ ਕੋਈ ਵਿਵਸਥਾ ਹੈ | ਮਨੀਸ਼ ਤਿਵਾੜੀ ਨੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ 'ਚੋਂ ਚੀਫ਼ ਜਸਟਿਸ ਦੇ ਹਟਾਏ ਜਾਣ ਨੂੰ ਇਸ ਪੂਰੇ ਅਮਲ ਨੂੰ ਇਕਪਾਸੜ ਦੱਸਦਿਆਂ ਕਿਹਾ ਕਿ ਸੰਤੁਲਨ ਬਣਾਉਣ ਲਈ ਨਿਯੁਕਤੀ ਕਮੇਟੀ 'ਚ ਪ੍ਰਧਾਨ ਮੰਤਰੀ, ਇਕ ਮੰਤਰੀ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੋਂ ਇਲਾਵਾ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਚੀਫ਼ ਜਸਟਿਸ ਨੂੰ ਵੀ ਕਮੇਟੀ 'ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ | ਮਨੀਸ਼ ਤਿਵਾੜੀ ਨੇ ਈ.ਵੀ.ਐਮ. ਨਾਲ ਛੇੜਛਾੜ ਹੋਣ ਦਾ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਸਾਨੂੰ ਬੈਲੇਟ ਪੇਪਰ 'ਤੇ ਵਾਪਸ ਆਉਣਾ ਚਾਹੀਦਾ ਹੈ |

ਪਿਛਲੀ ਖ਼ਬਰ ਇਕ ਸੀਟ 'ਤੇ ਦੋ-ਦੋ ਜਣੇ ਹਰਾਉਣ ਲਈ ਛੱਡੇ ਗਏ ਅਗਲੀ ਖ਼ਬਰ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ 'ਚ ਅਧਿਆਪਕਾਂ ਦਾ ਅਹਿਮ ਯੋਗਦਾਨ-ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।