ਸਿੱਧੂ ਵਲੋਂ ਸਿਆਸੀ ਪਾਰੀ ਖੇਡਣ ਅਤੇ ਸਿੱਧੂ ਵਲੋਂ ਡਾ. ਸਿੱਧੂ ਦਾ ਸਾਥ ਦੇਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵਲੋਂ ਮੈਨੂੰ ਕਿਹਾ ਗਿਆ ਹੈ ਕਿ ਤੂੰ ਆਪਣੇ ਦਿਮਾਗ਼ ਅਨੁਸਾਰ ਕੰਮ ਕਰ ਅਤੇ ਜਿਹੜੇ ਉਨ੍ਹਾਂ ਨੂੰ ਕਹਿੰਦੇ ਸਨ, ਉਹ ਕਾਂਗਰਸ ਨੂੰ ਬਰਬਾਦ ਕਰ ਰਹੇ ਹਨ ਅਤੇ ਉਹ ਹੁਣ ਕਾਂਗਰਸ ਨੂੰ ਚਲਾ ਕੇ ਅਤੇ ਸਰਕਾਰ ਬਣਾ ਕੇ ਦਿਖਾਉਣ | ਉਨ੍ਹਾਂ ਕਿਹਾ ਕਿ ਕੈਨੇਡਾ ਦੇ ਲੋਕਾਂ ਵਲੋਂ ਕਰਵਾਏ ਸਰਵੇਖਣ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੂੰ 15 ਸੀਟਾਂ ਵੀ ਨਹੀਂ ਆ ਰਹੀਆਂ ਅਤੇ ਇਕ-ਇਕ ਸੀਟ 'ਤੇ ਦੋ-ਦੋ ਜਣੇ ਉਮੀਦਵਾਰਾਂ ਨੂੰ ਹਰਾਉਣ ਲਈ ਛੱਡੇ ਗਏ ਹਨ, ਉਦੋਂ ਇਨ੍ਹਾਂ ਦਾ ਨੋਟਿਸ ਕਿੱਥੇ ਚਲਾ ਜਾਂਦਾ ਹੈ¢