ਲਗਾਤਾਰ 8ਵੇਂ ਦਿਨ 422 ਉਡਾਣਾਂ ਰੱਦ
ਨਵੀਂ ਦਿੱਲੀ/ ਮੁੰਬਈ, 9 ਦਸੰਬਰ (ਪੀ. ਟੀ. ਆਈ.)-ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਸੰਕਟ ਨਾਲ ਜੂਝ ਰਹੀ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ 'ਚ ਵਿਵਸਥਾ ਬਹਾਲ ਕਰਨ 'ਚ ਮਦਦ ਕਰਨ ਲਈ ਯੋਜਨਾਬੱਧ ਇੰਡੀਗੋ ਉਡਾਣਾਂ 'ਚ 10 ਫ਼ੀਸਦ ਕਟÏਤੀ ਕਰਨ ਦੇ ਹੁਕਮ ਦਿੱਤੇ ਹਨ | ਮੰਤਰੀ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਏਅਰਲਾਈਨ ਪ੍ਰਬੰਧਨ ਨੂੰ ਅਪਡੇਟ ਪ੍ਰਦਾਨ ਕਰਨ ਲਈ ਮੰਤਰਾਲੇ 'ਚ ਬੁਲਾਇਆ ਗਿਆ ਸੀ | ਮੰਤਰਾਲਾ ਸਮੁੱਚੇ ਇੰਡੀਗੋ ਰੂਟਾਂ ਨੂੰ ਘਟਾਉਣਾ ਜ਼ਰੂਰੀ ਸਮਝਦਾ ਹੈ, ਜੋ ਏਅਰਲਾਈਨ ਦੇ ਸੰਚਾਲਨ ਨੂੰ ਸਥਿਰ ਕਰਨ 'ਚ ਮਦਦ ਕਰੇਗਾ ਤੇ ਰੱਦ ਕਰਨ 'ਚ ਕਮੀ ਲਿਆਏਗਾ | ਇਸ ਲਈ 10 ਫ਼ੀਸਦ ਦੀ ਕਟÏਤੀ ਦਾ ਹੁਕਮ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇੰਡੀਗੋ ਉਡਾਣਾਂ 'ਚ ਰੁਕਾਵਟ ਲਗਾਤਾਰ 8ਵੇਂ ਦਿਨ ਵੀ ਜਾਰੀ ਰਹੀ, ਜਿਸ ਦੇ ਚਲਦੇ 6 ਮੈਟਰੋ ਹਵਾਈ ਅੱਡਿਆਂ ਤੋਂ 422 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ | ਰੱਦ ਕੀਤੀਆਂ ਗਈਆਂ 422 ਉਡਾਣਾਂ 'ਚੋਂ, ਦਿੱਲੀ ਹਵਾਈ ਅੱਡੇ 'ਤੇ 152 ਤੇ ਬੈਂਗਲੁਰੂ ਹਵਾਈ ਅੱਡੇ 'ਤੇ 121 ਉਡਾਣਾਂ ਰੱਦ ਹੋਈਆਂ | ਸੂਤਰਾਂ ਨੇ ਦੱਸਿਆ ਕਿ ਇੰਡੀਗੋ ਦੀਆਂ ਉਡਾਣਾਂ ਰੱਦ ਕਰਨ ਦੀ ਗਿਣਤੀ ਹੈਦਰਾਬਾਦ 'ਚ 58 ਤੇ ਮੁੰਬਈ 'ਚ 41 ਰਹੀ |
ਸਰਕਾਰ ਵਲੋਂ ਇੰਡੀਗੋ ਉਡਾਣਾਂ 'ਚ 10 ਫ਼ੀਸਦੀ ਕਟੌਤੀ ਦੇ ਹੁਕਮ
ਅਜੀਤ ਡੈਸਕ
10-12-2025