19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਲਾਡੋਵਾਲ ਟੋਲ ਪਲਾਜ਼ਾ ਨੇੜੇ ਕਾਰ ਹਾਦਸੇ 'ਚ 5 ਮੌਤਾਂ <br/>

ਅਜੀਤ ਡੈਸਕ 09-12-2025

ਲਾਡੋਵਾਲ, 8 ਦਸੰਬਰ (ਬਲਬੀਰ ਸਿੰਘ ਰਾਣਾ)-ਲਾਡੋਵਾਲ ਟੋਲ ਪਲਾਜ਼ਾ ਨੇੜੇ ਦੇਰ ਰਾਤ ਵਾਪਰੇ ਹਾਦਸੇ 'ਚ 2 ਲੜਕੀਆਂ ਅਤੇ 3 ਲੜਕਿਆਂ ਦੀ ਮÏਕੇ 'ਤੇ ਹੀ ਮÏਤ ਹੋ ਗਈ | ਇਸ ਸੰਬੰਧੀ ਲਾਡੋਵਾਲ ਥਾਣਾ ਮੁਖੀ ਗੁਰਸ਼ਿੰਦਰ ਕÏਰ ਅਤੇ ਜਾਂਚ ਅਧਿਕਾਰੀ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਸਾਊਥ ਸਿਟੀ ਲੁਧਿਆਣਾ ਸਾਈਡ ਤੋਂ ਇਕ ਵਰਨਾ ਕਾਰ ਵਿਚ 5 ਜਣੇ ਸਵਾਰ ਹੋ ਕੇ ਲਾਡੋਵਾਲ ਵੱਲ ਆ ਰਹੇ ਸਨ, ਰਫ਼ਤਾਰ ਤੇਜ਼ ਹੋਣ ਕਰਕੇ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਡਿਵਾਈਡਰ ਵਿਚ ਵੱਜ ਕੇ ਪੁਲ ਦੇ ਥੱਲੇ ਡਿੱਗ ਗਈ | ਕਾਰ ਸਵਾਰ ਪੰਜ ਵਿਅਕਤੀਆਂ 'ਚੋਂ 3 ਜਣੇ ਪੁਲ ਤੋਂ ਥੱਲੇ ਡਿੱਗ ਗਏ ਅਤੇ 2 ਪੁਲ ਦੇ ਉਪਰ ਹੀ ਡਿੱਗ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ | ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਐਨਾ ਭਿਆਨਕ ਸੀ ਕਿ ਇਕ ਲੜਕੀ ਦਾ ਤਾਂ ਸਿਰ ਧੜ ਤੋਂ ਅਲੱਗ ਹੋ ਗਿਆ, ਦੂਜੇ ਦਾ ਸਿਰ ਅਤੇ ਗਰਦਨ ਫਿੱਸ ਗਏ | ਮਿ੍ਤਕਾਂ ਨੂੰ ਬੀਤੀ ਰਾਤ ਕਰੀਬ ਡੇਢ ਵਜੇ ਐਨ.ਐਚ.ਏ.ਆਈ. ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲੁਧਿਆਣਾ ਭੇਜਿਆ ਗਿਆ | ਲਾਡੋਵਾਲ ਪੁਲਿਸ ਮੁਤਾਬਿਕ ਹਾਦਸਾ ਗ੍ਰਸਤ ਕਾਰ 'ਚੋਂ ਇਕ ਮੋਬਾਈਲ ਨੰਬਰ ਮਿਲਿਆ, ਜਿਸ 'ਤੇ ਮਿ੍ਤਕਾਂ ਸੰਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ | ਮਿ੍ਤਕਾਂ ਦੇ ਵਾਰਸਾਂ ਦੇ ਪੁੱਜਣ 'ਤੇ ਮਿ੍ਤਕਾਂ ਦੀ ਪਹਿਚਾਣ ਅਰਸ਼ਦੀਪ ਕÏਰ ਪੁੱਤਰੀ ਇਕਬਾਲ ਸਿੰਘ ਵਾਸੀ ਪਿੰਡ ਤਲਵੰਡੀ ਪੰਗੇਰਨਾ ਥਾਣਾ ਮਹਿਣਾ ਜ਼ਿਲ੍ਹਾ ਮੋਗਾ, ਜਸ਼ਨਪ੍ਰੀਤ ਕÏਰ ਪੁੱਤਰੀ ਅਜਮੇਰ ਸਿੰਘ ਪਿੰਡ ਸਿੰਘਾਂਵਾਲਾ, ਥਾਣਾ ਚੜਿੱਕ ਜ਼ਿਲ੍ਹਾ ਮੋਗਾ, ਲੜਕਿਆਂ ਵਿਚ ਸਿਮਰਨਜੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਅਜੀਤ ਨਗਰ ਰਾਏਕੋਟ ਰੋਡ ਜਗਰਾਉਂ ਜ਼ਿਲ੍ਹਾ ਲੁਧਿਆਣਾ, ਵੀਰੂ ਪੁੱਤਰ ਮੁਕੰਦ ਲਾਲ ਸਿੰਘ ਵਾਸੀ ਪਿੰਡ ਕੋਠੇ ਖੰਜੂਰਾ ਜਗਰਾਉਂ, ਜ਼ਿਲ੍ਹਾ ਲੁਧਿਆਣਾ ਅਤੇ ਸਤਪਾਲ ਸਿੰਘ ਉਰਫ਼ ਸੁੱਖਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਕੋਠੇ ਖਜੂਰਾਂ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ | ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਇਹ ਖ਼ਰੀਦੋ-ਫ਼ਰੋਖਤ ਕਰਨ ਲਈ ਘਰੋਂ ਨਿਕਲੇ ਸਨ | ਪੁਲਿਸ ਨੇ ਹਾਦਸਾਗ੍ਰਸਤ ਕਾਰ ਨੂੰ ਲਾਡੋਵਾਲ ਥਾਣਾ ਵਿਖੇ ਲਿਆਂਦਾ ਅਤੇ ਪੁਲਿਸ ਵਲੋਂ ਹਾਦਸੇ ਸੰਬੰਧੀ ਕੇਸ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦ ਕਿ ਮੰਗਲਵਾਰ ਨੂੰ ਪੋਸਟਮਾਰਟਮ ਕਰਨ ਉਪਰੰਤ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ |

ਪਿਛਲੀ ਖ਼ਬਰ ਕਾਂਗਰਸ ਵਲੋਂ ਨਵਜੋਤ ਕੌਰ ਸਿੱਧੂ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ <br/> ਅਗਲੀ ਖ਼ਬਰ ਇੰਡੀਗੋ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਤੁਰੰਤ ਸੁਣਵਾਈ ਤੋਂ ਇਨਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।