21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

1 ਸਾਲ 'ਚ ਖ਼ਤਮ ਹੋ ਜਾਣਗੇ ਸਾਰੇ ਟੋਲ ਬੂਥ-ਗਡਕਰੀ

ਅਜੀਤ ਡੈਸਕ 05-12-2025

ਦੇਸ਼ ਭਰ 'ਚ 10 ਥਾਵਾਂ 'ਤੇ ਚੱਲ ਰਹੇ ਹਨ ਅਜ਼ਮਾਇਸ਼ੀ ਪ੍ਰਾਜੈਕਟ
ਨਵੀਂ ਦਿੱਲੀ, 4 ਦਸੰਬਰ (ਉਪਮਾ ਡਾਗਾ ਪਾਰਥ)-ਆਉਣ ਵਾਲੇ ਇਕ ਸਾਲ 'ਚ ਲੋਕਾਂ ਨੂੰ ਟੋਲ ਟੈਕਸ ਅਦਾ ਕਰਨ ਲਈ ਕਤਾਰਾਂ 'ਚ ਖੜ੍ਹਾ ਨਹੀਂ ਹੋਣਾ ਪਵੇਗਾ ਸਗੋਂ ਉਸਦੀ ਥਾਂ 'ਤੇ ਇਕ ਨਵੀਂ ਇਲੈਕਟ੍ਰਾਨਿਕਸ ਪ੍ਰਣਾਲੀ ਸ਼ੁਰੂ ਹੋਵੇਗੀ, ਜਿਸ ਨਾਲ ਬਿਨਾਂ ਰੁਕਾਵਟ ਸ਼ਾਹਰਾਹਾਂ 'ਤੇ ਸਫ਼ਰ ਕੀਤਾ ਜਾ ਸਕਦਾ ਹੈ | ਉਕਤ ਬਿਆਨ ਕੇਂਦਰੀ ਸੜਕੀ ਆਵਾਜਾਈ ਅਤੇ ਸ਼ਾਹਰਾਹ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ 'ਚ ਦਿੱਤਾ | ਗਡਕਰੀ ਨੇ ਕਿਹਾ ਕਿ ਨਵੀਂ ਵਿਵਸਥਾ ਨੂੰ ਅਜ਼ਮਾਇਸ਼ੀ ਪ੍ਰਾਜੈਕਟ ਵਜੋਂ ਦੇਸ਼ 'ਚ 10 ਥਾਵਾਂ 'ਤੇ ਸ਼ੁਰੂ ਕੀਤਾ ਗਿਆ ਹੈ ਅਤੇ ਅਗਲੇ ਇਕ ਸਾਲ ਦੇ ਅੰਦਰ ਪੂਰੇ ਦੇਸ਼ 'ਚ ਇਸ ਦਾ ਵਿਸਥਾਰ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਕ ਸਾਲ 'ਚ ਪੂਰੇ ਦੇਸ਼ 'ਚ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਲਾਗੂ ਕਰ ਦਿੱਤਾ ਜਾਵੇਗਾ ਅਤੇ ਟੋਲ ਦੇ ਨਾਂਅ 'ਤੇ ਲੋਕਾਂ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੋਵੇਗਾ | ਜ਼ਿਕਰਯੋਗ ਹੈ ਕਿ ਹਾਲ 'ਚ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਿਕ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਨੇ ਭਾਰਤ ਦੇ ਰਾਸ਼ਟਰੀ ਸ਼ਾਹਰਾਹਾਂ ਲਈ ਰਾਸ਼ਟਰੀ ਇਲੈਕਟ੍ਰਾਨਿਕਸ ਟੋਲ ਕੁਲੈਕਸ਼ਨ (ਐਨ. ਈ. ਟੀ. ਸੀ.) ਪ੍ਰੋਗਰਾਮ ਵਿਕਸਿਤ ਕੀਤਾ ਹੈ ਜੋ ਇਲੈਕਟ੍ਰਾਨਿਕਸ ਟੋਲ ਭੁਗਤਾਨ ਲਈ ਤਿਆਰ ਕੀਤਾ ਗਿਆ ਹੈ |
ਦੇਸ਼ 'ਚ ਚੱਲ ਰਹੇ ਹਨ 10 ਲੱਖ ਕਰੋੜ ਦੇ 4500 ਸ਼ਾਹਰਾਹ ਪ੍ਰਾਜੈਕਟ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪ੍ਰਸ਼ਨ ਕਾਲ ਦੌਰਾਨ ਲੋਕ ਸਭਾ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵੇਲੇ ਦੇਸ਼ ਭਰ 'ਚ 10 ਲੱਖ ਕਰੋੜ ਦੇ 4500 ਸ਼ਾਹਰਾਹ ਪ੍ਰਾਜੈਕਟ ਚੱਲ ਰਹੇ ਹਨ |

ਪਿਛਲੀ ਖ਼ਬਰ 44 ਅਮਰੀਕੀ ਕਾਨੂੰਨਸਾਜ਼ਾਂ ਵਲੋਂ ਪਾਕਿ ਪ੍ਰਧਾਨ ਮੰਤਰੀ, ਫ਼ੌਜ ਮੁਖੀ 'ਤੇ ਪਾਬੰਦੀ ਲਗਾਉਣ ਦੀ ਮੰਗ ਅਗਲੀ ਖ਼ਬਰ ਭਾਰਤ ਪੁੱਜੇ ਪੁਤਿਨ ਦਾ ਨਿੱਘਾ ਸਵਾਗਤ<br> ਹਵਾਈ ਅੱਡੇ 'ਤੇ ਪ੍ਰੋਟੋਕੋਲ ਤੋੜ ਕੇ ਆਪ ਲੈਣ ਗਏ ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।