ਨਿਤਿਨ ਗਡਕਰੀ ਨੇ ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬਦਲਵੇਂ ਈਾਧਨ ਨੂੰ ਤਰਜੀਹ ਦੇ ਰਹੀ ਹੈ | ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਭਵਿੱਖ ਦਾ ਈਾਧਨ ਹਾਈਡ੍ਰੋਜਨ ਹੈ | ਉਨ੍ਹਾਂ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਟੋਯੋਟਾ ਦੀ 'ਮਿਰਾਈ', ਜਿਸ ਜਪਾਨੀ ਅੱਖਰ ਦਾ ਸ਼ਾਬਦਿਕ ਅਰਥ ਭਵਿੱਖ ਹੈ, ਕਾਰ ਹੈ ਜੋ ਕਿ ਮਰਸਡੀਜ਼ ਵਾਂਗ ਅਰਾਮ ਦਿੰਦੀ ਹੈ |