08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਹਵਾਈ ਅੱਡਿਆਂ 'ਤੇ ਚੈੱਕ-ਇਨ ਸਿਸਟਮ 'ਚ ਖ਼ਰਾਬੀ, ਉਡਾਣਾਂ ਹੋਈਆਂ ਪ੍ਰਭਾਵਿਤ

ਅਜੀਤ ਡੈਸਕ 04-12-2025
ਨਵੀਂ ਦਿੱਲੀ, 3 ਦਸੰਬਰ (ਜਗਤਾਰ ਸਿੰਘ)-ਦੇਸ਼ ਭਰ ਦੇ ਕਈ ਸ਼ਹਿਰਾਂ 'ਚ ਫਲਾਈਟ ਚੈੱਕ-ਇਨ ਸਮੱਸਿਆਵਾਂ ਕਾਰਨ ਕਈ ਏਅਰਲਾਈਨਾਂ ਦੀਆਂ ਉਡਾਣਾਂ ਵਿਚ ਦੇਰੀ ਹੋਈ | ਬੈਂਗਲੁਰੂ ਹਵਾਈ ਅੱਡਾ ਖ਼ਾਸ ਤੌਰ 'ਤੇ ਪ੍ਰਭਾਵਿਤ ਹੋਇਆ, ਜਿਸ ਵਿਚ ਇਕੋ ਸਮੇਂ 42 ਉਡਾਣਾਂ ਰੱਦ ਹੋ ਗਈਆਂ | ਇਸ ਦੌਰਾਨ, ਹੈਦਰਾਬਾਦ ਹਵਾਈ ਅੱਡੇ 'ਤੇ ਯਾਤਰੀਆਂ ਦੀ ਭਾਰੀ ਭੀੜ ਰਹੀ | ਇਸ ਦੇ ਮੱਦੇਨਜ਼ਰ ਦਿੱਲੀ 'ਚ ਚੈੱਕ-ਇਨ ਪ੍ਰਕਿਰਿਆ ਨੂੰ ਮੈਨੂਅਲ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਯਾਤਰੀਆਂ ਨੂੰ ਲੰਮਾ ਇੰਤਜ਼ਾਰ ਕਰਨਾ ਪਿਆ | ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੈੱਕ-ਇਨ ਪ੍ਰਣਾਲੀ ਸਵੇਰ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਈ | ਚਾਰ ਏਅਰਲਾਈਨ ਇੰਡੀਗੋ, ਸਪਾਈਸਜੈੱਟ, ਅਕਾਸਾ ਏਅਰ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ 'ਤੇ ਬ੍ਰੇਕ ਲੱਗ ਗਈ | ਜਿਸ ਤੋਂ ਬਾਅਦ ਅੱਗੇ ਦੀ ਤਿਆਰੀ 'ਚ ਸਾਰੀਆਂ ਏਅਰਲਾਈਨਾਂ ਨੇ ਮੈਨੂਅਲ ਚੈਕ-ਇਨ ਅਤੇ ਬੋਰਡਿੰਗ ਪ੍ਰਕਿਰਿਆਵਾਂ ਨੂੰ ਲਾਗੂ ਕੀਤਾ | ਦਿੱਲੀ ਹਵਾਈ ਅੱਡਾ ਅਥਾਰਿਟੀ ਨੇ ਸਵੇਰੇ 7:40 ਵਜੇ 'ਐਕਸ' 'ਤੇ ਪੋਸਟ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀਆਂ ਟੀਮਾਂ ਸੰਬੰਧਿਤ ਧਿਰਾਂ ਨਾਲ ਰਲ ਕੇ ਕੰਮ ਕਰ ਰਹੀਆਂ ਹਨ ਤਾਂ ਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਹੋਵੇ |

ਪਿਛਲੀ ਖ਼ਬਰ ਪੰਜਾਬ 'ਚ ਫ਼ਰੀਦਕੋਟ 2.6 ਡਿਗਰੀ ਸੈਲਸੀਅਸ ਨਾਲ ਰਿਹਾ ਸਭ ਤੋਂ ਠੰਢਾ <br/> ਅਗਲੀ ਖ਼ਬਰ ਕਾ: ਹਰਕਿ੍ਸ਼ਨ ਸਿੰਘ ਸੁਰਜੀਤ ਦੀ ਬਰਸੀ 7 ਨੂੰ ਜਲੰਧਰ ਦੇ ਬੰਡਾਲਾ ਪਿੰਡ 'ਚ ਮਨਾਏਗੀ ਮਾਰਕਸੀ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।