ਪੰਜਾਬ 'ਚ ਫ਼ਰੀਦਕੋਟ 2.6 ਡਿਗਰੀ ਸੈਲਸੀਅਸ ਨਾਲ ਰਿਹਾ ਸਭ ਤੋਂ ਠੰਢਾ <br/>
ਅਜੀਤ ਡੈਸਕ
04-12-2025
ਚੰਡੀਗੜ੍ਹ/ਸ੍ਰੀਨਗਰ, 3 ਦਸੰਬਰ (ਪੀ. ਟੀ. ਆਈ.)-ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਅਨੁਸਾਰ ਪੰਜਾਬ, ਹਰਿਆਣਾ ਸਮੇਤ ਉੱਤਰ ਭਾਰਤ 'ਚ ਜਿਥੇ ਠੰਢ ਆਪਣੀ ਪਕੜ ਮਜ਼ਬੂਤ ਕਰਦੀ ਜਾ ਰਹੀ ਹੈ, ਉਥੇ ਹੀ ਕਸ਼ਮੀਰ ਵਾਦੀ 'ਚ ਤਾਪਮਾਨ ਮਨਫ਼ੀ ਤੋਂ ਹੇਠਾਂ ਚੱਲ ਰਿਹਾ ਹੈ | ਪੰਜਾਬ 'ਚ ਫਰੀਦਕੋਟ ਬੁੱਧਵਾਰ ਨੂੰ 2.6 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਠੰਢਾ ਸਥਾਨ ਰਿਹਾ | ਬਠਿੰਡਾ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਅੰਮਿ੍ਤਸਰ 'ਚ ਘੱਟੋ-ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ, ਲੁਧਿਆਣਾ 'ਚ 5.4 ਡਿਗਰੀ, ਪਟਿਆਲਾ 'ਚ 5 ਡਿਗਰੀ, ਜਦੋਂਕਿ ਫਿਰੋਜ਼ਪੁਰ 'ਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਹਰਿਆਣਾ 'ਚ ਗੁਰੂਗ੍ਰਾਮ 'ਚ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਰਿਹਾ | ਹਿਸਾਰ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ, ਕਰਨਾਲ 'ਚ 5.6 ਡਿਗਰੀ ਸੈਲਸੀਅਸ, ਨਾਰਨੌਲ 'ਚ 5.3 ਡਿਗਰੀ, ਰੋਹਤਕ 'ਚ 6 ਡਿਗਰੀ, ਜਦੋਂਕਿ ਸਿਰਸਾ 'ਚ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਰਿਹਾ | ਜੰਮੂ-ਕਸ਼ਮੀਰ ਦੇ ਸ੍ਰੀਨਗਰ 'ਚ ਘੱਟੋ-ਘੱਟ ਤਾਪਮਾਨ ਮਨਫ਼ੀ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਦੱਖਣੀ ਕਸ਼ਮੀਰ ਦਾ ਸ਼ੋਪੀਆਂ ਸ਼ਹਿਰ ਘਾਟੀ ਦਾ ਸਭ ਤੋਂ ਠੰਢਾ ਸਥਾਨ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ ਮਨਫ਼ੀ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |