08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕਾ: ਹਰਕਿ੍ਸ਼ਨ ਸਿੰਘ ਸੁਰਜੀਤ ਦੀ ਬਰਸੀ 7 ਨੂੰ ਜਲੰਧਰ ਦੇ ਬੰਡਾਲਾ ਪਿੰਡ 'ਚ ਮਨਾਏਗੀ ਮਾਰਕਸੀ ਪਾਰਟੀ <br/>

ਅਜੀਤ ਡੈਸਕ 04-12-2025
ਸੰਗਰੂਰ, 3 ਦਸੰਬਰ (ਅਮਨਦੀਪ ਸਿੰਘ ਬਿੱਟਾ)-ਸੀ.ਪੀ.ਆਈ.ਐਮ. ਦੇ ਸੂਬਾ ਜਨਰਲ ਸਕੱਤਰ ਸ. ਸੁਖਵਿੰਦਰ ਸਿੰਘ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਆਪਣੇ ਮਰਹੂਮ ਆਗੂ ਅਤੇ ਸਾਬਕਾ ਕੇਂਦਰੀ ਜਨਰਲ ਸਕੱਤਰ ਸ. ਹਰਕਿ੍ਸ਼ਨ ਸਿੰਘ ਸੁਰਜੀਤ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਬੰਡਾਲਾ ਜ਼ਿਲ੍ਹਾ ਜਲੰਧਰ ਵਿਖੇ 7 ਦਸੰਬਰ ਨੂੰ ਮਨਾ ਰਹੀ ਹੈ | ਪੰਜਾਬ ਪੱਧਰ ਦੇ ਇਸ ਬਰਸੀ ਸਮਾਗਮ ਵਿਚ ਕਿਊਬਾ ਦੇ ਰਾਜਦੂਤ ਕਾਮਰੇਡ ਜੁਆਨ ਕਾਰਲੋਸ ਮਾਰਸਨ ਆਗੂ ਇਲੋਰਾ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕਰਨਗੇ | ਪਾਰਟੀ ਦੇ ਕੇਂਦਰੀ ਜਨਰਲ ਸਕੱਤਰ ਸ੍ਰੀ ਐਮ.ਏ. ਬੇਬੀ ਵੀ ਇਸ ਸਮਾਗਮ ਵਿਚ ਪੁੱਜੇ ਰਹੇ ਹਨ | ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ, ਕਾਮਰੇਡ ਜੋਗਾ ਸਿੰਘ ਉੱਪਲੀ, ਕਾਮਰੇਡ ਇੰਦਰਜੀਤ ਸਿੰਘ ਛੰਨਾ, ਕਾਮਰੇਡ ਹਰਿੰਦਰ ਸਿੰਘ ਬੱਧਣਾ, ਕਾਮਰੇਡ ਨਛੱਤਰ ਸਿੰਘ ਗੰਢੂਆ, ਕਾਮਰੇਡ ਰੰਗੀ ਖ਼ਾਨ, ਕਾਮਰੇਡ ਸਤਿੰਦਰਪਾਲ ਸਿੰਘ ਆਦਿ ਆਗੂ ਵੀ ਹਾਜ਼ਰ ਸਨ | ਇਸ ਮੌਕੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪਾਰਟੀ ਦੇ ਸਰਗਰਮ ਆਗੂਆਂ ਨਾਲ ਪੰਚਾਇਤ ਸੰਮਤੀ ਚੋਣਾਂ ਅਤੇ ਹੋਰ ਭਖਵੇਂ ਮਸਲਿਆ ਸੰਬੰਧੀ ਚਰਚਾ ਵੀ ਕੀਤੀ |

ਪਿਛਲੀ ਖ਼ਬਰ ਹਵਾਈ ਅੱਡਿਆਂ 'ਤੇ ਚੈੱਕ-ਇਨ ਸਿਸਟਮ 'ਚ ਖ਼ਰਾਬੀ, ਉਡਾਣਾਂ ਹੋਈਆਂ ਪ੍ਰਭਾਵਿਤ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।