ਮਮਦੋਟ/ਫ਼ਿਰੋਜ਼ਪੁਰ 6 ਸਤੰਬਰ (ਸੁਖਦੇਵ ਸਿੰਘ ਸੰਗਮ) - ਸ਼ਨੀਵਾਰ ਦੇਰ ਸ਼ਾਮ ਨੂੰ ਮਮਦੋਟ-ਲੱਖੋ ਕਿ ਬਹਿਰਾਮ ਸੜਕ ਤੇ 'ਤੇ ਮਹਾਰਾਜਾ ਪੈਲਸ ਮਮਦੋਟ ਕੋਲ ਹੋਏ ਹਾਦਸੇ ਦੌਰਾਨ ਇਕ ਨੋਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਨਿਰਮਲ ਸਿੰਘ ਨਿੰਮਾ (45) ਵਾਸੀ ਪਿੰਡ ਚੱਕ ਜਮੀਤ ਸਿੰਘ ਉਰਫ਼ ਮਿਸ਼ਰੀ ਵਾਲਾ ਬਲਾਕ ਗੁਰੂ ਹਰਸਹਾਏ ਰੋਜ਼ਾਨਾ ਦੀ ਤਰ੍ਹਾਂ ਮਿਹਨਤ ਮਜਦੂਰੀ ਕਰਕੇ ਮੋਟਰਸਾਈਕਲ ਤੇ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਕਸਬਾ ਮਮਦੋਟ ਤੋਂ ਥੋੜ੍ਹਾ ਅੱਗੇ ਪੁੱਜਣ 'ਤੇ ਦੂਸਰੇ ਮੋਟਰਸਾਈਕਲ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੋਰਾਨ ਨਿਰਮਲ ਸਿੰਘ ਨਿੰਮਾ ਦੀ ਮੌਤ ਹੋ ਗਈ ਜਦਕਿ ਗੰਭੀਰ ਜ਼ਖ਼ਮੀ ਹੋਏ ਦੂਜੇ ਵਿਆਕਤੀ ਵਿਆਕਤੀ ਨੂੰ ਰਾਹਗੀਰਾਂ ਦੁਆਰਾ ਇਲਾਜ਼ ਲਈ ਹਸਪਤਾਲ ਪਹੁੰਚਾਇਆ ਗਿਆ।
ਤਾਜ਼ਾ ਖ਼ਬਰਾਂ
Free
ਸੜਕ ਹਾਦਸੇ ਵਿਚ ਇਕ ਦੀ ਮੌਤ
ਮਮਦੋਟ/ਫ਼ਿਰੋਜ਼ਪੁਰ 6 ਸਤੰਬਰ (ਸੁਖਦੇਵ ਸਿੰਘ ਸੰਗਮ) - ਸ਼ਨੀਵਾਰ ਦੇਰ ਸ਼ਾਮ ਨੂੰ ਮਮਦੋਟ-ਲੱਖੋ ਕਿ ਬਹਿਰਾਮ ਸੜਕ ਤੇ 'ਤੇ ਮਹਾਰਾਜਾ ਪੈਲਸ ਮਮਦੋਟ ਕੋਲ ਹੋਏ ਹਾਦਸੇ ਦੌਰਾਨ ਇਕ ਨੋਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ...
ਅਜੀਤ ਡੈਸਕ
06-09-2026