04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਏਸ਼ਿਆਈ ਖੇਡਾਂ ਦੀ ਅਨੋਖੀ ‘ਕੰਟੇਨਰ ਰਿਹਾਇਸ਼’ ਲਈ ਭਾਰਤੀ ਖਿਡਾਰੀਆਂ ਨੂੰ ਤਿਆਰ ਕਰ ਰਿਹਾ ਹੈ ‘ਸਾਈ’

ਪਟਿਆਲਾ, 4 ਸਤੰਬਰ (ਪੀ. ਟੀ. ਆਈ.)-ਬਿਸਤਰੇ ਛੇ ਫੁੱਟ ਤੋਂ ਥੋੜੇ ਲੰਬੇ ਹਨ, ਕੰਧਾਂ ਨੇੜੇ ਹਨ ਅਤੇ ਜ਼ਰੂਰੀ ਚੀਜ਼ਾਂ ਤੋਂ ਇਲਾਵਾ ਕਿਸੇ ਵੀ ਹੋਰ ਵਸਤੂ ਲਈ ਜਗ੍ਹਾ ਬਹੁਤ ਘੱਟ ਹੈ।ਆਮ ਤੌਰ ’ਤੇ ਅਜਿਹੀ ਜਗ੍ਹਾ ਅਸਹਿਜ ਕਰ ਸਕਦੀ ....

ਅਜੀਤ ਡੈਸਕ 05-09-2026

ਪਟਿਆਲਾ, 4 ਸਤੰਬਰ (ਪੀ. ਟੀ. ਆਈ.)-ਬਿਸਤਰੇ ਛੇ ਫੁੱਟ ਤੋਂ ਥੋੜੇ ਲੰਬੇ ਹਨ, ਕੰਧਾਂ ਨੇੜੇ ਹਨ ਅਤੇ ਜ਼ਰੂਰੀ ਚੀਜ਼ਾਂ ਤੋਂ ਇਲਾਵਾ ਕਿਸੇ ਵੀ ਹੋਰ ਵਸਤੂ ਲਈ ਜਗ੍ਹਾ ਬਹੁਤ ਘੱਟ ਹੈ।ਆਮ ਤੌਰ ’ਤੇ ਅਜਿਹੀ ਜਗ੍ਹਾ ਅਸਹਿਜ ਕਰ ਸਕਦੀ ਹੈ ਪਰ ਭਾਰਤੀ ਖਿਡਾਰੀਆਂ ਲਈ ਇਹ ਸਿਰਫ਼ ਇਕ ਛੋਟਾ ਜਿਹਾ ਕਮਰਾ ਨਹੀਂ, ਬਲਕਿ ਏਸ਼ਿਆਈ ਖੇਡਾਂ ਤੋਂ ਪਹਿਲਾਂ ਦੀ ਤਿਆਰੀ ਹੈ। ਪਟਿਆਲਾ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਇਨ੍ਹੀ ਦਿਨੀਂ ਕੁਝ ਖਿਡਾਰੀ ਕੰਟੇਨਰ ’ਚ ਰਾਤਾਂ ਗੁਜ਼ਾਰ ਰਹੇ ਹਨ। ਇਸ ਦਾ ਮਕਸਦ ਉਨ੍ਹਾਂ ਨੂੰ ਖਾਸ ਤਰ੍ਹਾਂ ਦੀ ਰਿਹਾਇਸ਼ ਲਈ ਆਦੀ ਬਣਾਉਣਾ ਹੈ, ਜਿਸ ਦਾ ਸਾਹਮਣਾ ਉਨ੍ਹਾਂ ਨੂੰ ਜਾਪਾਨ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੌਰਾਨ ਕਰਨਾ ਪਵੇਗਾ।

ਇਸ ਵਾਰ 19 ਸਤੰਬਰ ਤੋਂ ਆਈਚੀ-ਨਾਗੋਆ ਵਿਖੇ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ਦੌਰਾਨ ਰਵਾਇਤੀ ਐਥਲੀਟ ਪਿੰਡ ਨਹੀਂ ਹੋਵੇੇਗਾ।ਖਿਡਾਰੀਆਂ ਲਈ ਠਹਿਰਨ ਦਾ ਪ੍ਰਬੰਧ ਕੰਟੇਨਰਾਂ, ਕਰੂਜ ਅਤੇ ਹੋਰਨਾਂ ਬਦਲੇਂ ਸਾਧਨਾਂ ਨਾਲ ਕੀਤਾ ਜਾ ਰਿਹਾ ਹੈ।ਇਸ ਲਈ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਪਟਿਆਲਾ ਅਤੇ ਬੈਂਗਲੁਰੂ ਸਥਿਤ ਆਪਣੇ ਕੇਂਦਰਾਂ ਵਿਚ ਅਸਥਾਈ ਕੰਟੇਨਰ ਕਮਰੇ ਸਥਾਪਤ ਕੀਤੇ ਹਨ ਤਾਂ ਜੋ ਖਿਡਾਰੀ ਪਹਿਲਾਂ ਹੀ ਇਸ ਅਨੋਖੀ ਵਿਵਸਥਾ ਦੇ ਆਦੀ ਹੋ ਸਕਣ। ਕੰਟੇਨਰ ਰਿਹਾਇਸ਼ ਸੰਬੰਧੀ ਦੋ ਵਾਰ ਦੇ ਏਸ਼ੀਅਨ ਖੇਡਾਂ ਦੇ ਚੈਂਪੀਅਨ ਸ਼ਾਟ ਪੁਟਰ ਤਜਿੰਦਰਪਾਲ ਸਿੰਘ ਤੂਰ ਨੇ ਕਿਹਾ ਕਿ ਇਹ ਬਾਹਰੋਂ ਛੋਟਾ ਲੱਗਦਾ ਹੈ ਪਰ ਅੰਦਰੋਂ ਕਾਫ਼ੀ ਵਧੀਆ ਹੈ।

ਇਹ ਪਹਿਲੀ ਵਾਰ ਹੋਵੇਗਾ, ਜਦੋਂ ਅਸੀਂ ਏਨੀ ਛੋਟੀ ਰਿਹਾਇਸ਼ ਵਿਚ ਰਹਾਂਗੇ, ਜਿਸ ਦੇ ਅਸੀਂ ਅਨੁਕੂਲ ਹੋ ਗਏ ਹਾਂ।ਜ਼ਿਕਰਯੋਗ ਹੈ ਕਿ ਪਟਿਆਲਾ ਵਿਚ ਦੋ ‘ਸਿਮੂਲੇਸ਼ਨ ਰੂਮ’ ਇਕ ਪੁਰਸ਼ਾਂ ਲਈ ਅਤੇ ਇਕ ਔਰਤਾਂ ਲਈ ਬਣਾਏ ਗਏ ਹਨ, ਜਿਥੇ ਰੋਸਟਰ ਅਨੁਸਾਰ ਐਥਲੀਟ ਵਾਰੀ-ਵਾਰੀ ਰਹਿੰਦੇ ਹਨ। ਇਥੇ ਐਥਲੀਟਾਂ ਵਲੋਂ ਅਭਿਆਸ 28 ਅਗਸਤ ਤੋਂ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਲਗਭਗ 8 ਐਥਲੀਟਾਂ ਕੰਟੇਨਰ ’ਚ ਸਮਾਂ ਬਿਤਾ ਚੁੱਕੇ ਹਨ।

ਪਿਛਲੀ ਖ਼ਬਰ aਸ਼ੇਰ-ਏ-ਪੰਜਾਬ ਟੀ-20 ਲੀਗ: ਉਦੈ ਸਹਾਰਨ ਨੇ ਜੜਿਆ ਟੂਰਨਾਮੈਂਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਅਗਲੀ ਖ਼ਬਰ ਅੱਧੀ ਰਾਤ ਨੂੰ ਹਾਈਕੋਰਟ ਪੁੱਜਿਆ ਫਾਰਮ ਹਾਊਸ ਢਾਹੁਣ ਦਾ ਮਾਮਲਾ