ਖੇਮਕਰਨ (ਤਰਨਤਾਰਨ), 15 ਅਗਸਤ (ਰਾਕੇਸ਼ ਕੁਮਾਰ ਬਿੱਲਾ) - ਨਗਰ ਪੰਚਾਇਤ ਖੇਮਕਰਨ ਵਲੋਂ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ।ਦਫ਼ਤਰ ਨਗਰ ਪੰਚਾਇਤ ਵਿਖੇ ਰਾਸ਼ਟਰੀ ਝੰਡਾ ਪ੍ਰਧਾਨ ਬੀਬੀ ਪ੍ਰਕਾਸ਼ ਕੌਰ ਖੇੜਾ ਨੇ ਲਹਿਰਾਇਆ।ਪੁਲਿਸ ਜਵਾਨਾਂ ਦੀ ਟੁਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ ਤੇ ਸਕੂਲੀ ਬੱਚੀਆਂ ਨੇ ਰਾਸ਼ਟਰੀ ਗੀਤ ਗਾਇਆ।ਬੀ.ਐਸ.ਐਫ. ਦੇ ਡਿਪਟੀ ਕਮਾਡੈਟ ਬੀ.ਐਸ. ਨੇਗੀ ਤੇ ਆਰਮੀ ਦੇ ਸੂਬੇਦਾਰ ਮਨੋਜ ਠਾਕੁਰ ਵੀ ਉਚੇਚੇ ਤੋਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਸ਼ਹਿਰ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ।ਸਮਾਗਮ ਚ ਸਥਾਨਕ ਦੇ ਕੌਂਸਲਰ ਤੇ ਸ਼ਹਿਰ ਵਾਸੀ ਭਾਰੀ ਗਿਣਤੀ ਚ ਸ਼ਾਮਿਲ ਹੋਏ।ਨਗਰ ਪੰਚਾਇਤ ਵਲੋਂ ਖੁਸ਼ੀ ਚ ਲੱਡੂ ਵੰਡੇ ਗਏ ਤੇ ਵਿਸ਼ੇਸ਼ ਤੌਰ 'ਤੇ ਆਈਆਂ ਸ਼ਖਸੀਅਤਾ ਤੇ ਸਫ਼ਾਈ ਸੇਵਕਾਂ ਦਾ ਸਨਮਾਨ ਕੀਤਾ ਗਿਆ।
ਤਾਜ਼ਾ ਖ਼ਬਰਾਂ
Free
ਖੇਮਕਰਨ ਚ ਮਨਾਇਆ ਗਿਆ ਅਜ਼ਾਦੀ ਦਿਹਾੜਾ
ਖੇਮਕਰਨ (ਤਰਨਤਾਰਨ), 15 ਅਗਸਤ (ਰਾਕੇਸ਼ ਕੁਮਾਰ ਬਿੱਲਾ) - ਨਗਰ ਪੰਚਾਇਤ ਖੇਮਕਰਨ ਵਲੋਂ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ।ਦਫ਼ਤਰ ਨਗਰ ਪੰਚਾਇਤ ਵਿਖੇ ਰਾਸ਼ਟਰੀ ਝੰਡਾ ਪ੍ਰਧਾਨ ਬੀਬੀ ਪ੍ਰਕਾਸ਼ ਕੌਰ ਖੇੜਾ ਨੇ ਲਹਿਰਾਇਆ।ਪੁਲਿਸ
ਅਜੀਤ ਡੈਸਕ
15-08-2026