13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2025

ਜੰਮੂ ਕਸ਼ਮੀਰ: ਡੂੰਘੀ ਖੱਡ ’ਚ ਡਿੱਗਿਆ ਸੀ.ਆਰ.ਪੀ.ਐਫ਼. ਵਾਹਨ, ਅੱਧੀ ਦਰਜਨ ਤੋਂ ਵੱਧ ਜਵਾਨ ਜ਼ਖ਼ਮੀ

ਸ੍ਰੀਨਗਰ, 7 ਅਗਸਤ (ਰਵੀ)- ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਵਿਚ ਸੀ.ਆਰ.ਪੀ.ਐਫ਼. ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿਚ 7 ਜਵਾਨ ਜ਼ਖਮੀ ਹੋ ਗਏ ਦੱਸੇ.....

ਅਜੀਤ ਡੈਸਕ 07-08-2025

ਸ੍ਰੀਨਗਰ, 7 ਅਗਸਤ (ਰਵੀ)- ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਵਿਚ ਸੀ.ਆਰ.ਪੀ.ਐਫ਼. ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿਚ 7 ਜਵਾਨ ਜ਼ਖਮੀ ਹੋ ਗਏ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਅੱਜ ਬਸੰਤਗੜ੍ਹ ਤੋਂ ਖਾਨੇੜ-ਕੁਡਵਾ ਸੜਕ ’ਤੇ ਇਕ ਵੱਡਾ ਹਾਦਸਾ ਵਾਪਰਿਆ, ਜਿਥੇ ਸੀ.ਆਰ.ਪੀ.ਐਫ਼. ਵਾਹਨ ਕੰਟਰੋਲ ਤੋਂ ਬਾਹਰ ਹੋ ਕੇ ਇਕ ਡੂੰਘੀ ਖੱਡ ਵਿਚ ਡਿੱਗ ਗਿਆ।

ਹਾਦਸੇ ਵਿਚ ਛੇ ਤੋਂ ਸੱਤ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਸਥਾਨਕ ਲੋਕ ਮੌਕੇ ’ਤੇ ਪਹੁੰਚ ਗਏ ਹਨ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਵਿਚ ਲੱਗੇ ਹੋਏ ਹਨ।

ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਪਿਛਲੀ ਖ਼ਬਰ ਊਧਮਪੁਰ ਹਾਦਸਾ: ਤਿੰਨ ਜਵਾਨਾਂ ਦੀ ਮੌਤ, 15 ਜ਼ਖ਼ਮੀ ਅਗਲੀ ਖ਼ਬਰ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ