16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਲਾਈਨ ਕਲੱਬ ਬੇਗੋਵਾਲ ਵਲੋਂ ਬਾਬਾ ਮੋਤੀ ਰਾਮ ਮਹਿਰਾ ਆਸ਼ਰਮ ’ ਚ ਰਾਸ਼ਨ ਤੇ ਹੋਰ ਸਮੱਗਰੀ ਭੇਟ

ਬੇਗੋਵਾਲ, 15 ਨਵੰਬਰ (ਸੁਖਜਿੰਦਰ ਸਿੰਘ)-ਸਮਾਜ ਸੇਵਾ ਨੂੰ ਸਮਰਪਿਤ ਲਾਈਨ ਕਲੱਬ ਬੇਗੋਵਾਲ ਵਲੋਂ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਅੱਗੇ ਤੋਰਦਿਆਂ ਪ੍ਰਧਾਨ ਅਜੀਤਪਾਲ ਸਿੰਘ ਬੰਟੀ ਦੀ ਅਗਵਾਈ ਹੇਠ ਲਾਈਨ ਹਰਵਿੰਦਰ ਸਿੰਘ ਬਾਵਾ ਬੇਟੇ ਸੰਨੀ ਬਾਵਾ ਯੂ. ਐਸ.

ਅਜੀਤ ਡੈਸਕ 16-11-2026
ਬੇਗੋਵਾਲ, 15 ਨਵੰਬਰ (ਸੁਖਜਿੰਦਰ ਸਿੰਘ)-ਸਮਾਜ ਸੇਵਾ ਨੂੰ ਸਮਰਪਿਤ ਲਾਈਨ ਕਲੱਬ ਬੇਗੋਵਾਲ ਵਲੋਂ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਅੱਗੇ ਤੋਰਦਿਆਂ ਪ੍ਰਧਾਨ ਅਜੀਤਪਾਲ ਸਿੰਘ ਬੰਟੀ ਦੀ ਅਗਵਾਈ ਹੇਠ ਲਾਈਨ ਹਰਵਿੰਦਰ ਸਿੰਘ ਬਾਵਾ ਬੇਟੇ ਸੰਨੀ ਬਾਵਾ ਯੂ.ਐਸ.ਏ. ਦੇ ਜਨਮ ਦਿਨ ਮੌਕੇ ਬਾਬਾ ਮੋਤੀ ਰਾਮ ਮਹਿਰਾ ਆਸ਼ਰਮ ’ਚ ਰਹਿ ਰਹੇ ਬੇਸਹਾਰਾ ਲੋਕਾਂ ਨੂੰ ਲੋਡ਼ੀਂਦਾ ਰਾਸ਼ਨ ਮਠਿਆਈਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪ੍ਰਧਾਨ ਅਜੀਤਪਾਲ ਸਿੰਘ ਬੰਟੀ ਨੇ ਕਿਹਾ ਕਿ ਉਨ੍ਹਾਂ ਦੀ ਕਲੱਬ ਵਲੋਂ ਜਿੱਥੇ ਹੋਰ ਲੋਡ਼ਵੰਦ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਹੈ, ਉਥੇ ਹੀ ਉਨ੍ਹਾਂ ਵਲੋਂ ਇਸ ਆਸ਼ਰਮ ’ਚ ਰਹਿ ਰਹੇ ਬੇਸਹਾਰਾ ਲੋਕਾਂ ਨੂੰ ਸਮੇਂ ਸਮੇਂ ’ਤੇ ਲੋਡ਼ੀਂਦਾ ਸਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਲਾਈਨ ਮੈਂਬਰ ਹਰਵਿੰਦਰ ਸਿੰਘ ਬਾਵਾ ਦੇ ਬੇਟੇ ਸੰਨੀ ਬਾਵਾ ਦੇ ਜਨਮ ਦਿਨ ਮੌਕੇ ਉਨ੍ਹਾਂ ਵਲੋਂ ਇਹ ਰਾਸ਼ਨ ਸਮਗਰੀ ਉਨ੍ਹਾਂ ਨੂੰ ਭੇਟ ਕੀਤੀ ਗਈ ਹੈ। ਇਸ ਮੌਕੇ ਸੰਗਤ ਸਿੰਘ ਸੁਦਾਮਾ, ਹਰਵਿੰਦਰ ਸਿੰਘ ਬਾਬਾ, ਸਰਬਜੀਤ ਸਿੰਘ ਬਬਲਾ, ਐਮ.ਜੇ.ਐਫ. ਵਿਰਸਾ ਸਿੰਘ, ਸਿਮਰਜੀਤ ਸਿੰਘ, ਕਸ਼ਮੀਰ ਸਿੰਘ ਸਾਹੀ, ਸੁਖਵਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ’ ਤੇ ਕਰਜ਼ੇ ਦਾ ਬੋਝ ਪਾ ਕੇ ‘ ਆਪ ’ ਸਰਕਾਰ ਵਿਕਾਸ ਦੇ ਦਾਅਵੇ ਕਰ ਰਹੀ ਹੈ - ਕਰਨ ਆਹਲੀ ਅਗਲੀ ਖ਼ਬਰ ਫਗਵਾਡ਼ਾ ਵਿਖੇ 41 ਵਾਂ ਸਾਲਾਨਾ ਵਾਤਾਵਰਨ ਮੇਲਾ 4 ਤੋਂ 6 ਦਸੰਬਰ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।