ਅੱਖਾਂ ਤੇ ਆਮ ਬਿਮਾਰੀਆਂ ਦੇ ਮੁਫ਼ਤ ਚੈੱਕਅਪ ਕੈਂਪ ’ ਚ 500 ਮਰੀਜ਼ਾਂ ਨੇ ਲਿਆ ਲਾਹਾ
ਫਗਵਾਡ਼ਾ, 15 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਸਿਮਰਨ ਸੁਸਾਇਟੀ ਫਗਵਾਡ਼ਾ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਮਨੁੱਖਤਾ ਦੀ ਸੇਵਾ ਵਿਚ 26ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਤੇ ਅਪਰੇਸ਼ਨ ਕੈਂਪ ਤੋਂ ਇਲਾਵਾ ਹੱਡੀਆਂ ਦਾ ਮੁਫ਼ਤ ਚੈੱਕਅਪ ਕੈਂਪ ਡੇਰਾ ਰਾਮ ਸਿੰਘ ਖੇਡ਼ਾ ਭਾਣੋਕੀ ਰੋਡ ਵਿਖੇ ਲਗਾਇਆ ਗਿਆ । ਕੈਂਪ ਤੋਂ ਪਹਿਲਾ ਸ੍ਰੀ ਸੁਖਮਨ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸਭਨਾਂ ਦੀ ਚਡ਼੍ਹਦੀ ਕਲਾ ਦੀ ਅਰਦਾਸ ਕੀਤੀ ।
ਫਗਵਾਡ਼ਾ, 15 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਸਿਮਰਨ ਸੁਸਾਇਟੀ ਫਗਵਾਡ਼ਾ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਮਨੁੱਖਤਾ ਦੀ ਸੇਵਾ ਵਿਚ 26ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਤੇ ਅਪਰੇਸ਼ਨ ਕੈਂਪ ਤੋਂ ਇਲਾਵਾ ਹੱਡੀਆਂ ਦਾ ਮੁਫ਼ਤ ਚੈੱਕਅਪ ਕੈਂਪ ਡੇਰਾ ਰਾਮ ਸਿੰਘ ਖੇਡ਼ਾ ਭਾਣੋਕੀ ਰੋਡ ਵਿਖੇ ਲਗਾਇਆ ਗਿਆ । ਕੈਂਪ ਤੋਂ ਪਹਿਲਾ ਸ੍ਰੀ ਸੁਖਮਨ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸਭਨਾਂ ਦੀ ਚਡ਼੍ਹਦੀ ਕਲਾ ਦੀ ਅਰਦਾਸ ਕੀਤੀ । ਕੈਂਪ ਦਾ ਉਦਘਾਟਨ ਗੁਰੂ ਨਾਨਕ ਵੰਸ਼ ਬਾਬਾ ਮਨਜੀਤ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਚੇਅਰਮੈਨ ਗੁਰੂ ਨਾਨਕ ਸੇਵਾ ਸਿਮਰਨ ਸੁਸਾਇਟੀ ਫਗਵਾਡ਼ਾ ਵਲੋਂ ਕੀਤਾ ਗਿਆ। ਇਸ ਮੌਕੇ ਬਾਬਾ ਮਨਜੀਤ ਸਿੰਘ ਬੇਦੀ ਨੇ ਆਖਿਆ ਕਿ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 26ਵਾਂ ਸਾਲਾਨਾ ਕੈਂਪ ਲਗਾਇਆ ਜਾ ਰਿਹਾ ਹੈ। ਕੈਪ ਵਿਚ ਲੋਡ਼ਵੰਦਾਂ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਅੰਤ ਵਿਚ ਬਾਬਾ ਮਨਜੀਤ ਸਿੰਘ ਬੇਦੀ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ’ਤੇ ਬਾਬਾ ਕਰਨਜੀਤ ਸਿੰਘ ਬੇਦੀ, ਬਾਬਾ ਸਤਿੰਦਰਪਾਲ ਸਿੰਘ ਬੇਦੀ, ਮਾਤਾ ਬਲਜਿੰਦਰ ਕੌਰ ਬੇਦੀ, ਮੈਂਬਰ ਪਾਰਲੀਮੈਂਟ ਡਾ; ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਸ਼ਿੰਦਰਪਾਲ ਸਿੰਘ ਯੂ. ਕੇ., ਬੀਬੀ ਪਰਮਜੀਤ ਕੌਰ ਯੂ. ਕੇ., ਜੋਗਾ ਸਿੰਘ ਯੂ. ਕੇ., ਕਸ਼ਮੀਰ ਸਿੰਘ ਯੂ ਕੇ, ਕਰਮਵੀਰ ਸਿੰਘ ਜਲੰਧਰ, ਮਲਕੀਤ ਸਿੰਘ ਰਘਬੋਤਰਾ, ਸੁਪ੍ਰੀਤ ਕੌਰ ਬੇਦੀ, ਹਰਲੀਨ ਕੌਰ ਬੇਦੀ, ਕਿਰਤਪਾਲ ਸਿੰਘ ਬੇਦੀ, ਕਬੀਰ ਸਿੰਘ, ਆਦੇਸ਼ਵਰ ਸਿੰਘ ਆਦਿ ਹਾਜ਼ਰ ਸਨ।