11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸ੍ਰੀਮਦ ਭਾਗਵਤ ਕਥਾ ਦੇ ਆਰੰਭ ਮੌਕੇ ਕਲਸ਼ ਯਾਤਰਾ ਸਜਾਈ

ਸੁਲਤਾਨਪੁਰ ਲੋਧੀ, 11 ਨਵੰਬਰ (ਨਰੇਸ਼ ਹੈਪੀ)-ਸ਼੍ਰੀ ਹਿਤ ਹਰੀ ਵੰਸ਼ ਪਰਿਕਰ ਮੰਡਲੀ ਵਲੋਂ ਸ੍ਰੀ ਮਦ ਭਾਗਵਤ ਕਥਾ ਦੇ ਸੰਬੰਧ ’ਚ ਵਿਸ਼ਾਲ ਕਲਸ਼ ਯਾਤਰਾ ਸਜਾਈ ਗਈ ਜੋਕਿ ਸ਼੍ਰੀ ਗੋਪਾਲ ਗੋਧਾਮ ਮਹਾ ਤੀਰਥ ਗਊਸ਼ਾਲਾ ਤੋਂ ਚੱਲ ਕੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਸਿੰਘ ਭਵਾਨੀ ਮੰਦਰ ਪੁੱਜ ਕੇ ਸਮਾਪਤ ਹੋਈ। ਹਿਤ ਸ਼ਰਨ ਅਤੁੱਲ ਕ੍ਰਿਸ਼ਨ ਸ਼ਾਸਤਰੀ ਦੀ ਅਗਵਾਈ ਹੇਠ ਸਜਾਈ ਗਈ ਕਲਸ਼ ਯਾਤਰਾ ਵਿਚ ਭਜਨ ਮੰਡਲੀਆਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੀਆਂ ਸਨ।

ਅਜੀਤ ਡੈਸਕ 12-11-2026
ਸੁਲਤਾਨਪੁਰ ਲੋਧੀ, 11 ਨਵੰਬਰ (ਨਰੇਸ਼ ਹੈਪੀ)-ਸ਼੍ਰੀ ਹਿਤ ਹਰੀ ਵੰਸ਼ ਪਰਿਕਰ ਮੰਡਲੀ ਵਲੋਂ ਸ੍ਰੀ ਮਦ ਭਾਗਵਤ ਕਥਾ ਦੇ ਸੰਬੰਧ ’ਚ ਵਿਸ਼ਾਲ ਕਲਸ਼ ਯਾਤਰਾ ਸਜਾਈ ਗਈ ਜੋਕਿ ਸ਼੍ਰੀ ਗੋਪਾਲ ਗੋਧਾਮ ਮਹਾ ਤੀਰਥ ਗਊਸ਼ਾਲਾ ਤੋਂ ਚੱਲ ਕੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਸਿੰਘ ਭਵਾਨੀ ਮੰਦਰ ਪੁੱਜ ਕੇ ਸਮਾਪਤ ਹੋਈ। ਹਿਤ ਸ਼ਰਨ ਅਤੁੱਲ ਕ੍ਰਿਸ਼ਨ ਸ਼ਾਸਤਰੀ ਦੀ ਅਗਵਾਈ ਹੇਠ ਸਜਾਈ ਗਈ ਕਲਸ਼ ਯਾਤਰਾ ਵਿਚ ਭਜਨ ਮੰਡਲੀਆਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੀਆਂ ਸਨ। ਕਲਸ਼ ਯਾਤਰਾ ਦਾ ਮਾਰਗ ਵਿਚ ਵੱਖ-ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਤੇ ਅਟੁੱਟ ਲੰਗਰ ਵਰਤਾਏ ਗਏ। ਪ੍ਰਬੰਧਕਾਂ ਨੇ ਦੱਸਿਆ ਕਿ 12 ਤੋਂ 18 ਨਵੰਬਰ ਤੱਕ ਸਿੰਘ ਭਵਾਨੀ ਮੰਦਰ ਵਿਖੇ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਸ਼੍ਰੀਮਦ ਭਾਗਵਤ ਕਥਾ ਹੋਵੇਗੀ। ਜਿਸ ਵਿਚ ਵਰਿੰਦਾਵਨ ਤੋਂ ਆਏ ਸ਼੍ਰੀ ਅਤੁੱਲ ਕ੍ਰਿਸ਼ਨ ਸ਼ਾਸਤਰੀ ਜੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਦਾ ਵਰਣਨ ਕਰਨਗੇ। ਇਸ ਮੌਕੇ ਗਊਸ਼ਾਲਾ ਦੇ ਚੇਅਰਮੈਨ ਅਨਿਲ ਕੁਮਾਰ ਭੋਲਾ, ਮੀਤ ਪ੍ਰਧਾਨ ਕਮਲ ਕਿਸ਼ੋਰ ਚਾਵਲਾ, ਘਣਸ਼ਿਆਮ ਧੀਰ, ਮਿੰਟੂ ਉੱਪਲ, ਪੰਡਿਤ ਗੌਰਵ ਭਾਰਦਵਾਜ, ਇੰਦਰ ਮੋਹਨ ਗੁਪਤਾ, ਪਵਨ ਸ਼ਰਮਾ, ਦੀਕਸ਼ਤ ਧੀਰ, ਬਜਰੰਗ ਦਲ ਦੇ ਪ੍ਰਧਾਨ ਸੰਦੀਪ ਕਾਲਾ, ਮਹਿੰਦਰ ਪਾਲ ਉੱਪਲ, ਰਾਕੇਸ਼ ਛੁਰਾ, ਦੀਪਕ ਚਾਵਲਾ, ਰਚਿਤ ਕੋਛਡ਼, ਦੀਪਕ ਕੁਮਾਰ, ਅਮਿੱਤ ਜੋਸ਼ੀ, ਪ੍ਰਦੀਪ ਸ਼ਰਮਾ, ਗੌਰਵ ਗੁਜਰਾਲ, ਕਰਨ ਠਾਕੁਰ, ਵਿਜੇ ਚੱਡਾ, ਰਾਹੁਲ ਛੁਰਾ, ਰਾਮ ਗੋਪਾਲ, ਹਿਮਾਂਸ਼ੂ ਅਰੋਡ਼ਾ, ਸੰਨੀ ਆਦਿ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਦੀਵਾਲੀ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 15 ਨੂੰ ਅਗਲੀ ਖ਼ਬਰ ਅਨੂਪਮ ਕਲੇਰ ਦੀ ਨਗਰ ਨਿਗਮ ਦੀ ਕਮਿਸ਼ਨਰ ਵਲੋਂ ਕਾਰਗੁਜ਼ਾਰੀ ਬੇਹੱਦ ਮਾਡ਼ੀ ਰਹੀ-ਕਾਂਗਰਸ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।