ਅਨੂਪਮ ਕਲੇਰ ਦੀ ਨਗਰ ਨਿਗਮ ਦੀ ਕਮਿਸ਼ਨਰ ਵਲੋਂ ਕਾਰਗੁਜ਼ਾਰੀ ਬੇਹੱਦ ਮਾਡ਼ੀ ਰਹੀ-ਕਾਂਗਰਸ ਆਗੂ
ਕਪੂਰਥਲਾ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਕਪੂਰਥਲਾ ਦੀ ਕਮਿਸ਼ਨਰ ਅਨੂਪਮ ਕਲੇਰ ਦੇ ਤਬਾਦਲੇ ਦਾ ਸ਼ਹਿਰ ਦੇ ਨਗਰ ਕੌਂਸਲਰਾਂ, ਕਾਂਗਰਸ ਆਗੂਆਂ ਤੇ ਵਰਕਰਾਂ ਨੇ ਸਵਾਗਤ ਕਰਦਿਆਂ ਮੁੱਖ ਚੋਣ ਕਮਿਸ਼ਨ ਪੰਜਾਬ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਹੁਕਮਾਂ ਸਦਕਾ ਪੰਜਾਬ ਸਰਕਾਰ ਨੇ ਇਹ ਤਬਾਦਲੇ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਕਾਂਗਰਸ ਦੇ ਐਸ.
ਕਪੂਰਥਲਾ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਕਪੂਰਥਲਾ ਦੀ ਕਮਿਸ਼ਨਰ ਅਨੂਪਮ ਕਲੇਰ ਦੇ ਤਬਾਦਲੇ ਦਾ ਸ਼ਹਿਰ ਦੇ ਨਗਰ ਕੌਂਸਲਰਾਂ, ਕਾਂਗਰਸ ਆਗੂਆਂ ਤੇ ਵਰਕਰਾਂ ਨੇ ਸਵਾਗਤ ਕਰਦਿਆਂ ਮੁੱਖ ਚੋਣ ਕਮਿਸ਼ਨ ਪੰਜਾਬ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਹੁਕਮਾਂ ਸਦਕਾ ਪੰਜਾਬ ਸਰਕਾਰ ਨੇ ਇਹ ਤਬਾਦਲੇ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਕਾਂਗਰਸ ਦੇ ਐਸ.ਸੀ. ਸੈੱਲ ਦੇ ਜ਼ਿਲ੍ਹਾ ਚੇਅਰਮੈਨ ਅਮਰਦੀਪ ਸਿੰਘ ਤੇਜੀ, ਕਾਂਗਰਸ ਆਗੂ ਚਰਨਜੀਤ ਹੰਸ, ਹਰਸਿਮਰਨਜੀਤ ਸਿੰਘ ਪ੍ਰਿੰਸ, ਬਲਾਕ ਕਾਂਗਰਸ ਦੇ ਉਪ ਪ੍ਰਧਾਨ ਰਜਿੰਦਰ ਸਿੰਘ ਪਾਲਾ ਵਾਲੀਆ, ਕੌਂਸਲਰ ਨਰੈਣ ਵਸ਼ਿਸ਼ਟ ਨੇ ਕਿਹਾ ਕਿ ਨਿਗਮ ਦੀ ਕੌਂਸਲਰ ਅਨੂਪਮ ਕਲੇਰ ਦਾ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਕਾਰਗੁਜ਼ਾਰੀ ਬੇਹੱਦ ਮਾਡ਼ੀ ਰਹੀ, ਜਿਸ ਕਾਰਨ ਸ਼ਹਿਰ ਵਿਚ ਵੱਖ-ਵੱਖ ਵਿਕਾਸ ਕਾਰਜ ਬੁਰੀ ਤਰ੍ਹਾ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਕਮਿਸ਼ਨਰ ਨੇ ਨਗਰ ਨਿਗਮ ਦੇ ਹਾਊਸ ਵਲੋਂ ਪਾਸ ਕੀਤੇ ਗਏ ਵੱਖ-ਵੱਖ ਮਤਿਆਂ ਨੂੰ ਜਾਣਬੁੱਝ ਕੇ ਅਣਗੌਲਿਆ ਕਰਕੇ ਉਨ੍ਹਾਂ ਨੂੰ ਅੱਗੇ ਪੰਜਾਬ ਸਰਕਾਰ ਦੀ ਪ੍ਰਵਾਨਗੀ ਲਈ ਨਹੀਂ ਭੇਜਿਆ ਗਿਆ, ਜਿਸ ਕਾਰਨ ਪਿਛਲੇ ਤਿੰਨ ਚਾਰ ਸਾਲ ਤੋਂ ਬਹੁਤ ਸਾਰੇ ਪਾਸ ਹੋਏ ਕੰਮ ਅਜੇ ਤੱਕ ਅਧੂਰੇ ਚੱਲੇ ਆ ਰਹੇ ਹਨ, ਕਿਉਂਕਿ ਨਗਰ ਨਿਗਮ ਦੀ ਕਮਿਸ਼ਨਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਥਿਤ ਦਬਾਅ ਹੇਠ ਆ ਕੇ ਸ਼ਹਿਰ ਵਿਚ ਵੱਖ-ਵੱਖ ਵਿਕਾਸ ਕਾਰਜਾਂ ਵਿਚ ਅਡ਼ਿੱਕੇ ਡਾਹੇ। ਇਸੇ ਦੌਰਾਨ ਹੀ ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਪ੍ਰੀਤ ਸਿੰਘ ਮਨੀ, ਮਨਜਿੰਦਰ ਸਿੰਘ ਸਾਹੀ, ਬਲਬੀਰ ਸਿੰਘ ਬੀਰਾ, ਜੋਤੀ ਧੀਰ, ਨਵਜੋਤ ਵਾਲੀਆ, ਤਰਸੇਮ ਲਾਲ, ਪਰਵਿੰਦਰ ਸ਼ਰਮਾ, ਕੁਲਦੀਪ ਸਿੰਘ, ਹਰਜੀਤ ਕੌਰ, ਗੁਰਪਾਲ ਚੌਧਰੀ, ਮਨੀਸ਼ ਅਗਰਵਾਲ, ਬਲਬੀਰ ਸਿੰਘ ਬੱਲ, ਰਾਜਬੀਰ ਬਾਵਾ (ਸਾਰੇ ਕੌਂਸਲਰ), ਜਸਪ੍ਰੀਤ ਸਿੰਘ ਸਹਿਗਲ, ਸਤੀਸ਼ ਕੁਮਾਰ, ਦੇਸ ਰਾਜ, ਨਿਗਮ ਦੇ ਸਾਬਕਾ ਮੇਅਰ ਵਿਨੋਦ ਸੂਦ, ਕੁਲਜੀਤ ਸਿੰਘ ਥਿੰਦ, ਸਿਮਰਨਜੀਤ ਸਿੰਘ ਮਾਹਲ, ਨਵਜੋਤ ਸਿੰਘ ਮਾਹਲ, ਕਿੱਕੀ ਵਾਲੀਆ, ਸੰਦੀਪ ਸਿੰਘ, ਬਲਜੀਤ ਸਿੰਘ ਕਾਲਾ, ਸੁਰਿੰਦਰ ਸ਼ਰਮਾ, ਰੱਜਤ ਮਰਵਾਹਾ, ਜਤਿੰਦਰ ਕਪੂਰ, ਬਿੱਟੀ ਮਨਚੰਦਾ, ਸਰਬਜੀਤ ਲੰਕੇਸ਼, ਚਰਨਜੀਤ ਸ਼ਰਮਾ, ਪ੍ਰੇਮ ਅਟਵਾਲ, ਜਸਪਾਲ ਸਿੰਘ ਪ੍ਰੀਤ ਨਗਰ, ਠਾਕਰ ਦਾਸ ਗਿੱਲ, ਜਸਪ੍ਰੀਤ ਸਿੰਘ, ਜਗਜੀਤ ਸਿੰਘ ਜੱਗੀ, ਕੁਲਦੀਪ ਸਿੰਘ ਲਾਹੋਰੀਆ, ਵਿਜੇ ਛਾਬਡ਼ਾ, ਜਤਿਨ ਪ੍ਰਭਾਕਰ, ਸ਼ਿੰਗਾਰਾ ਸਿੰਘ ਬੱਗਾ, ਜਸਬੀਰ ਮਿੰਟੂ, ਗੁਰਚਰਨ ਸਿੰਘ, ਚਾਹਤ ਸੂਦ, ਅਸ਼ਵਨੀ ਰਾਜਪੂਤ, ਸੁਜਾਲ ਮਲਹੋਤਰਾ, ਮਾਸਟਰ ਤਰਸੇਮ ਲਾਲ, ਗੋਲੂ ਸ਼ਰਮਾ ਤੇ ਹੋਰ ਆਗੂਆਂ ਨੇ ਵੀ ਅਨੂਪਮ ਕਲੇਰ ਦੇ ਤਬਾਦਲੇ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ।