05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪੀਰ ਟਾਹਲੀ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਰਕਾਰੀ ਸਕੂਲ ਤਲਵਾਡ਼ਾ ਦੇ ਵਿਦਿਆਰਥੀਆਂ ਨੂੰ ਸਕੂਲੀ ਬੈਗ ਕਿੱਟਾਂ ਵੰਡੀਆਂ

ਨਡਾਲਾ, 4 ਨਵੰਬਰ (ਰਘਬਿੰਦਰ ਸਿੰਘ)-ਪਿੰਡ ਜਵਾਹਰ ਨਗਰ ਨੇਡ਼ੇ ਸਥਿਤ ਪੀਰ ਟਾਹਲੀ ਸਾਹਿਬ ਦੀ ਦਰਗਾਹ ਵਿਖੇ ਹਰ ਸਾਲ ਸਵ. ਪਿਆਰੇ ਲਾਲ ਸ਼ਰਮਾ, ਵਿਜੇ ਲਾਲ ਸ਼ਰਮਾ ਤੇ ਉਨ੍ਹਾਂ ਦੇ ਸਾਥੀਆਂ ਤੇ ਪਰਿਵਾਰ ਵਲੋਂ ਸਾਲਾਨਾ ਮੇਲਾ ਕਰਵਾਇਆ ਜਾਂਦਾ ਹੈ।

ਤਲਵਾਡ਼ਾ ਸਕੂਲ ਵਿਖੇ ਕਿੱਟਾਂ ਵੰਡਣ ਮੌਕੇ ਮੇਲਾ ਪ੍ਰਬੰਧਕ ਕਮੇਟੀ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕਰਦੇ ਸਕੂਲ ਮੁਖੀ ਕੁਲਜੀਤ ਕੌਰ। ਉਨ੍ਹਾਂ ਨਾਲ ਸਰਪੰਚ ਦਵਿੰਦਰ ਸਿੰਘ ਘੁੰਮਣ, ਡਾ. ਆਸਾ ਸਿੰਘ ਘੁੰਮਣ ਤੇ ਹੋਰ ਪਤਵੰਤੇ। ਤਸਵੀਰ: ਰਘਬਿੰਦਰ ਸਿੰਘ 05-11-2026
ਨਡਾਲਾ, 4 ਨਵੰਬਰ (ਰਘਬਿੰਦਰ ਸਿੰਘ)-ਪਿੰਡ ਜਵਾਹਰ ਨਗਰ ਨੇਡ਼ੇ ਸਥਿਤ ਪੀਰ ਟਾਹਲੀ ਸਾਹਿਬ ਦੀ ਦਰਗਾਹ ਵਿਖੇ ਹਰ ਸਾਲ ਸਵ. ਪਿਆਰੇ ਲਾਲ ਸ਼ਰਮਾ, ਵਿਜੇ ਲਾਲ ਸ਼ਰਮਾ ਤੇ ਉਨ੍ਹਾਂ ਦੇ ਸਾਥੀਆਂ ਤੇ ਪਰਿਵਾਰ ਵਲੋਂ ਸਾਲਾਨਾ ਮੇਲਾ ਕਰਵਾਇਆ ਜਾਂਦਾ ਹੈ। ਇਸੇ ਲਡ਼ੀ ਤਹਿਤ ਮੇਲੇ ਦੀ ਸਮਾਪਤੀ ਉਪਰੰਤ ਉਨ੍ਹਾਂ ਦੇ ਪਰਿਵਾਰ ਵਲੋਂ ਸਮਾਜ ਸੇਵਾ ਦੀ ਭਾਵਨਾ ਨਾਲ ਸਰਕਾਰੀ ਸਕੂਲ ਪਿੰਡ ਤਲਵਾਡ਼ਾ ਵਿਖੇ ਵਿਦਿਆਰਥੀਆਂ ਨੂੰ ਸਕੂਲੀ ਬੈਗ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਰਣਜੀਵ ਸ਼ਰਮਾ, ਗੌਰਵ ਸ਼ਰਮਾ ਤੇ ਸੰਨੀ ਆਸਟੇ੍ਰਲੀਆ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ। ਸਕੂਲ ਮੁਖੀ ਕੁਲਜੀਤ ਕੌਰ ਤੇ ਪਿੰਡ ਤਲਵਾਡ਼ਾ ਦੇ ਸਰਪੰਚ ਦਵਿੰਦਰ ਸਿੰਘ ਘੁੰਮਣ ਨੇ ਇਸ ਉਪਰਾਲੇ ਲਈ ਪੀਰ ਟਾਹਲੀ ਮੇਲਾ ਪ੍ਰਬੰਧਕ ਕਮੇਟੀ ਤੇ ਸ਼ਰਮਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ ਦੇ ਨਾਲ-ਨਾਲ ਸਮਾਜ ਵਿਚ ਸੇਵਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਡ਼ਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਡਾ. ਆਸਾ ਸਿੰਘ ਘੁੰਮਣ, ਸਰਪੰਚ ਦਵਿੰਦਰ ਸਿੰਘ ਘੁੰਮਣ, ਰਣਜੀਤ ਸਿੰਘ ਘੁੰਮਣ, ਕੁਲਵਿੰਦਰ ਸਿੰਘ ਘੁੰਮਣ, ਰਣਜੀਵ ਸ਼ਰਮਾ ਕੈਨੇਡਾ, ਗੌਰਵ ਸ਼ਰਮਾ ਕੈਨੇਡਾ, ਸੰਨੀ ਸ਼ਰਮਾ ਆਸਟੇ੍ਰਲੀਆ, ਸ਼ੀਸਨ ਸਿੰਘ ਤਲਵਾਡ਼ਾ, ਸਕੂਲ ਮੁਖੀ ਕੁਲਜੀਤ ਕੌਰ,ਮਾਸਟਰ ਸੁਰਿੰਦਰ ਕੁਮਾਰ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਅਕਾਲਗਡ਼੍ਹ ਵਿਖੇ ਨਵੀਂ ਬਣੀ ਵਾਲਮੀਕਿ ਧਰਮਸ਼ਾਲਾ ਦੀ ਇਮਾਰਤ ਦਾ ਉਦਘਾਟਨ ਅਗਲੀ ਖ਼ਬਰ ਸੁਲਤਾਨਪੁਰ ਲੋਧੀ ’ਚ ਚੋਰਾਂ ਦੇ ਹੌਂਸਲੇ ਬੁਲੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।