05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਕਰਵਾਇਆ ਹਫ਼ਤਾਵਾਰੀ ਸਤਿਸੰਗ

ਕਪੂਰਥਲਾ, 4 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਦਿਵਿਯਾ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਕਪੂਰਥਲਾ ਇਕਾਈ ਵਲੋਂ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸਾਧਵੀ ਭਾਰਤੀ ਨੇ ਕਿਹਾ ਕਿ ਮਨੁੱਖੀ ਜਨਮ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ਤੇ ਸਾਡੇ ਧਰਮ ਗ੍ਰੰਥ ਕਹਿੰਦੇ ਹਨ ਕਿ ਜੀਵ ਚੁਰਾਸੀ ਲੱਖ ਜਨਮਾਂ ਦੀ ਦੁਖਦਾਈ ਕਰਕੇ ਮਨੁੱਖਾ ਜਨਮ ਲੈਂਦਾ ਹੈ ਤੇ ਇਹ ਜਨਮ ਆਤਮਾ ਲਈ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਹੈ।

ਅਜੀਤ ਡੈਸਕ 05-11-2026
ਕਪੂਰਥਲਾ, 4 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਦਿਵਿਯਾ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਕਪੂਰਥਲਾ ਇਕਾਈ ਵਲੋਂ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸਾਧਵੀ ਭਾਰਤੀ ਨੇ ਕਿਹਾ ਕਿ ਮਨੁੱਖੀ ਜਨਮ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ਤੇ ਸਾਡੇ ਧਰਮ ਗ੍ਰੰਥ ਕਹਿੰਦੇ ਹਨ ਕਿ ਜੀਵ ਚੁਰਾਸੀ ਲੱਖ ਜਨਮਾਂ ਦੀ ਦੁਖਦਾਈ ਕਰਕੇ ਮਨੁੱਖਾ ਜਨਮ ਲੈਂਦਾ ਹੈ ਤੇ ਇਹ ਜਨਮ ਆਤਮਾ ਲਈ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਹੈ। ਉਨ੍ਹਾਂ ਕਿਹਾ ਕਿ ਇਸ ਸਰੀਰ ਨੂੰ ਪ੍ਰਾਪਤ ਕਰਕੇ ਮਨੁੱਖ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੋ ਸਕਦਾ ਹੈ। ਸਾਧਵੀ ਭਾਰਤੀ ਨੇ ਕਿਹਾ ਕਿ ਸਰੀਰ ਨੂੰ ਪ੍ਰਾਪਤ ਕਰਨ ’ਤੇ ਮਨੁੱਖ ਨੂੰ ਆਪਣੇ ਆਪ ਨੂੰ ਤਤ ਵਰਤਕ ਸੰਤ ਸਪੁਰਦ ਕਰਨਾ ਹੋਵੇਗਾ ਤੇ ਅਜਿਹਾ ਸਤਿਗੁਰੂ ਜੋ ਬ੍ਰਹਮਗਿਆਨ ਪ੍ਰਦਾਨ ਕਰਦਾ ਹੈ ਤੇ ਮਨੁੱਖ ਨੂੰ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਦੇ ਪ੍ਰਤੱਖ ਦਰਸ਼ਨ ਕਰਵਾਉਂਦਾ ਹੈ। ਸਾਧਵੀ ਭਾਰਤੀ ਨੇ ਕਿਹਾ ਕਿ ਬ੍ਰਹਮ-ਗਿਆਨ ਦੀ ਪ੍ਰਾਪਤ ਕਰਕੇ ਸਾਧਨਾਂ ਦੇ ਮਾਰਗ ’ਤੇ ਅੱਗੇ ਵਧਣ ਦਾ ਮਨੁੱਖ ਨੂੰ ਨਿਰੰਤਰ ਯਤਨ ਕਰਨਾ ਚਾਹੀਦਾ ਹੈ, ਇਹ ਹੀ ਸਾਡੇ ਧਾਰਮਿਕ ਗ੍ਰੰਥਾਂ ਦਾ ਮੂਲ ਸਾਰ ਹੈ। ਸਤਿਸੰਗ ਦੌਰਾਨ ਸਾਧਵੀ ਭੈਣਾ ਨੇ ਭਜਨ ਗਾਇਨ ਕੀਤੇ। ਇਸ ਮੌਕੇ ਸੰਸਥਾਨ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਦੋਨਾ ’ਚ ਨਵੇਂ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਅਗਲੀ ਖ਼ਬਰ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਦੀ ਅਧਿਆਪਕਾ ਰਚਨਾ ਪੁਰੀ ਦੀ ਪੁਸਤਕ ‘ਟੁਰਕੂ ਟੂ ਸ਼ੇਖੂਪੁਰ’ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।