ਅਭੀ ਰਾਜਪਾਲ ਸਿੰਘ ਨੰਡਾ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ
ਫੱਤੂਢੀਂਗਾ, 31 ਅਕਤੂਬਰ (ਬਲਜੀਤ ਸਿੰਘ)-ਨਜ਼ਦੀਕ ਪੈਂਦੇ ਪਿੰਡ ਸੂਜੋਕਾਲੀਏ ਦੇ ਵਸਨੀਕ ਗੁਰਸ਼ਰਨ ਸਿੰਘ ਨੰਡਾ ਦੇ ਬੇਟੇ ਅਬੀ ਰਾਜਪਾਲ ਸਿੰਘ ਨੰਡਾ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਭਾਰਤ ਵੱਲੋਂ ਭਾਗ ਲੈ ਕੇ ਸੋਨ ਤਗਮਾ ਜਿੱਤ ਕੇ ਜਿੱਥੇ ਪਿੰਡ, ਇਲਾਕੇ ਜ਼ਿਲ੍ਹੇ ਕਪੂਰਥਲਾ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਨਾਲ ਹੀ ਆਪਣੇ ਮਾਤਾ ਪਿਤਾ ਦਾ ਨਾਂ ਵੀ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਭੀਰਾਜਪਾਲ ਸਿੰਘ ਨੰਡਾ ਨੇ ਦੱਸਿਆ ਕਿ ਕੋਚ ਗੁਰਪ੍ਰੀਤ ਸਿੰਘ ਰੋਜੀ ਸੇਠੀ ਦੀ ਅਗਵਾਈ ਵਿਚ ਪੂਰੀ ਟੀਮ ਫਿਲੀਪਾਈਨ ਜਿੱਥੇ ਵੱਖ ਵੱਖ ਦੇਸ਼ਾਂ ਵੱਲੋਂ ਹੋ ਰਹੀ ਕਰਾਟੇ ਚੈਂਪੀਅਨਸ਼ਿਪ ਵਿਚ ਭਾਗ ਲਿਆ ਗਿਆ ।
ਫੱਤੂਢੀਂਗਾ, 31 ਅਕਤੂਬਰ (ਬਲਜੀਤ ਸਿੰਘ)-ਨਜ਼ਦੀਕ ਪੈਂਦੇ ਪਿੰਡ ਸੂਜੋਕਾਲੀਏ ਦੇ ਵਸਨੀਕ ਗੁਰਸ਼ਰਨ ਸਿੰਘ ਨੰਡਾ ਦੇ ਬੇਟੇ ਅਬੀ ਰਾਜਪਾਲ ਸਿੰਘ ਨੰਡਾ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਭਾਰਤ ਵੱਲੋਂ ਭਾਗ ਲੈ ਕੇ ਸੋਨ ਤਗਮਾ ਜਿੱਤ ਕੇ ਜਿੱਥੇ ਪਿੰਡ, ਇਲਾਕੇ ਜ਼ਿਲ੍ਹੇ ਕਪੂਰਥਲਾ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਨਾਲ ਹੀ ਆਪਣੇ ਮਾਤਾ ਪਿਤਾ ਦਾ ਨਾਂ ਵੀ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਭੀਰਾਜਪਾਲ ਸਿੰਘ ਨੰਡਾ ਨੇ ਦੱਸਿਆ ਕਿ ਕੋਚ ਗੁਰਪ੍ਰੀਤ ਸਿੰਘ ਰੋਜੀ ਸੇਠੀ ਦੀ ਅਗਵਾਈ ਵਿਚ ਪੂਰੀ ਟੀਮ ਫਿਲੀਪਾਈਨ ਜਿੱਥੇ ਵੱਖ ਵੱਖ ਦੇਸ਼ਾਂ ਵੱਲੋਂ ਹੋ ਰਹੀ ਕਰਾਟੇ ਚੈਂਪੀਅਨਸ਼ਿਪ ਵਿਚ ਭਾਗ ਲਿਆ ਗਿਆ । ਉੱਥੇ ਭਾਰਤ ਵੱਲੋਂ ਉਨ੍ਹਾਂ ਦੀ ਟੀਮ ਨੇ ਭਾਗ ਲਿਆ। ਇਸ ਦੌਰਾਨ ਉਸ ਦੇ ਤਿੰਨ ਮੈਚ ਫਿਲੀਪਾਈਨ ਦੇ ਖਿਡਾਰੀਆਂ ਨਾਲ ਹੋਏ। ਜਿਸ ਵਿਚ ਉਸ ਨੇ ਜਿੱਤ ਦਰਜ ਕਰਕੇ ਭਾਰਤ ਦੀ ਝੋਲੀ ਵਿਚ ਸੋਨ ਤਗਮਾ ਪਾਇਆ। ਅਭੀ ਰਾਜਪਾਲ ਸਿੰਘ ਦੀ ਇਸ ਜਿੱਤ ਦੀ ਖ਼ੁਸ਼ੀ ਵਿਚ ਪਿੰਡ ਵਾਸੀਆਂ ਤੇ ਇਲਾਕੇ ਵਾਸੀਆਂ ਨੇ ਮਾਣ ਮਹਿਸੂਸ ਕਰਦਿਆਂ ਜਿੱਥੇ ਪਰਿਵਾਰ ਨੂੰ ਵਧਾਈ ਦਿੱਤੀ ਉੱਥੇ ਨਾਲ ਨਾਲ ਮਿਹਨਤੀ ਕੋਚ ਨੂੰ ਵੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਅਭੀ ਰਾਜਪਾਲ ਸਿੰਘ ਇਸ ਤੋਂ ਪਹਿਲਾਂ ਵੀ ਸਟੇਟ ਲੈਵਲ,ਨੈਸ਼ਨਲ ਲੈਵਲ,ਇੰਟਰ ਯੂਨੀਵਰਸਿਟੀ ਕਰਾਟੇ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤ ਚੁੱਕਾ ਹੈ।