26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਿੰਡ ਇਬਰਾਹੀਮਵਾਲ ਵਿਖੇ ਕਈ ਪਰਿਵਾਰ ਭਾਜਪਾ ਵਿਚ ਸ਼ਾਮਿਲ

ਨਡਾਲਾ, 25 ਅਕਤੂਬਰ (ਰਘਬਿੰਦਰ ਸਿੰਘ)-ਵਿਧਾਨ ਸਭਾ ਹਲਕਾ ਭੁਲੱਥ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਕਸਬਾ ਨਡਾਲਾ ਦੇ ਨਜ਼ਦੀਕੀ ਪਿੰਡ ਇਬਰਾਹੀਮਵਾਲ ਵਿਖੇ ਵਿਕਾਸ ਬਿਲਡਿੰਗ ਐਂਡ ਕੰਸਟਰੱਕਸ਼ਨ ਦੇ ਮਾਲਕ ਵਿਕਾਸ ਕੁਮਾਰ ਸਿੰਘ ਅਤੇ ਸੇਵਾਮੁਕਤ ਐੱਸ. ਐੱਚ.

ਅਜੀਤ ਡੈਸਕ 26-10-2026
ਨਡਾਲਾ, 25 ਅਕਤੂਬਰ (ਰਘਬਿੰਦਰ ਸਿੰਘ)-ਵਿਧਾਨ ਸਭਾ ਹਲਕਾ ਭੁਲੱਥ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਕਸਬਾ ਨਡਾਲਾ ਦੇ ਨਜ਼ਦੀਕੀ ਪਿੰਡ ਇਬਰਾਹੀਮਵਾਲ ਵਿਖੇ ਵਿਕਾਸ ਬਿਲਡਿੰਗ ਐਂਡ ਕੰਸਟਰੱਕਸ਼ਨ ਦੇ ਮਾਲਕ ਵਿਕਾਸ ਕੁਮਾਰ ਸਿੰਘ ਅਤੇ ਸੇਵਾਮੁਕਤ ਐੱਸ.ਐੱਚ.ਓ. ਗੰਗਾ ਸਿੰਘ ਇਬਰਾਹੀਮਵਾਲ ਆਪਣੇ ਦਰਜਨਾਂ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ ਹੋ ਗਏ।ਇਹ ਸ਼ਮੂਲੀਅਤ ਭਾਜਪਾ ਦੇ ਹਲਕਾ ਭੁਲੱਥ ਦੇ ਮੁੱਖ ਸੇਵਾਦਾਰ ਸੌਰਵ ਖੁੱਲਰ ਵੱਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕਰਵਾਈ ਗਈ। ਇਸ ਮੌਕੇ ਸੌਰਵ ਖੁੱਲਰ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਨਵੇਂ ਸਾਥੀਆਂ ਦਾ ਸਵਾਗਤ ਕੀਤਾ।ਇਸ ਮੌਕੇ ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਕਾਰਤਿਕ ਕੁਮਾਰ, ਰੋਬਿਨ, ਰਮਨ ਰਾਜ, ਅਜੈ ਚੌਧਰੀ, ਗੌਰਵ, ਜੋਗੇਸ਼ ਸਮੇਤ ਹੋਰ ਅਨੇਕਾਂ ਵਿਅਕਤੀ ਸ਼ਾਮਿਲ ਸਨ। ਖੁੱਲਰ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਲੋਕ ਪਾਰਟੀ ਨਾਲ ਜੁਡ਼ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕੁਮਾਰ ਸਿੰਘ, ਸੇਵਾਮੁਕਤ ਐੱਸ.ਐੱਚ.ਓ. ਗੰਗਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਹਲਕਾ ਭੁਲੱਥ ਵਿਚ ਭਾਜਪਾ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਾਸਟਰ ਬਲਦੇਵ ਰਾਜ ਨਡਾਲਾ, ਮੰਡਲ ਪ੍ਰਧਾਨ ਨਡਾਲਾ ਸਾਹਿਲ ਬਾਵਾ, ਮੰਡਲ ਪ੍ਰਧਾਨ ਢਿਲਵਾਂ ਹਰਵਿੰਦਰ ਸਿੰਘ, ਅੰਮ੍ਰਿਤ ਸਿੰਘ ਖੱਖ ਅਤੇ ਸਤਬਿੰਦਰ ਸਿੰਘ ਸਿੱਪੀ ਸਮੇਤ ਹੋਰ ਪਾਰਟੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਭਗਵੰਤ ਮਾਨ ਦਾ ਪੁਤਲਾ ਤੇ ਝਾਡ਼ੂ ਸਾਡ਼ ਕੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ 70ਵੀਂ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ ਵਿਚ ਰੋਪਡ਼ ਜ਼ਿਲ੍ਹੇ ਦੀ ਲਡ਼ਕਿਆਂ ਦੀ ਟੀਮ ਜੇਤੂ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।