26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪ੍ਰਾਪਰਟੀ ਡੀਲਰ ਨੂੰ 10 ਕਰੋਡ਼ ਦੀ ਫਿਰੌਤੀ ਲਈ ਧਮਕੀ ਮਿਲੀ

ਫਗਵਾਡ਼ਾ, 25 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾਡ਼ਾ ’ਚ ਇੱਕ ਪ੍ਰਾਪਰਟੀ ਡੀਲਰ ਤੋਂ 10 ਕਰੋਡ਼ ਰੁਪਏ ਦੀ ਫਿਰੌਤੀ ਮੰਗਣ ਤੇ ਪੈਸੇ ਨਾ ਦੇਣ ’ਤੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਕਰਤਾ ਕਪਿਲ ਦੇਵ ਸੁਧੀਰ ਅਨੁਸਾਰ ਉਸਨੂੰ 20 ਅਕਤੂਬਰ ਤੋਂ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਧਮਕੀ ਭਰੇ ਫ਼ੋਨ ਆ ਰਹੇ ਹਨ।

ਅਜੀਤ ਡੈਸਕ 26-10-2026
ਫਗਵਾਡ਼ਾ, 25 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾਡ਼ਾ ’ਚ ਇੱਕ ਪ੍ਰਾਪਰਟੀ ਡੀਲਰ ਤੋਂ 10 ਕਰੋਡ਼ ਰੁਪਏ ਦੀ ਫਿਰੌਤੀ ਮੰਗਣ ਤੇ ਪੈਸੇ ਨਾ ਦੇਣ ’ਤੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਕਰਤਾ ਕਪਿਲ ਦੇਵ ਸੁਧੀਰ ਅਨੁਸਾਰ ਉਸਨੂੰ 20 ਅਕਤੂਬਰ ਤੋਂ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਧਮਕੀ ਭਰੇ ਫ਼ੋਨ ਆ ਰਹੇ ਹਨ। ਕਾਲ ਕਰਨ ਵਾਲੇ ਨੇ ਕਥਿਤ ਤੌਰ ’ਤੇ ਆਪਣੀ ਪਛਾਣ ਕੁਲਵੀਰ ਸਿੰਘ ਸਿੱਧੂ ਵਜੋਂ ਦੱਸਦਿਆਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ’ਚ ਸਿਟੀ ਫਗਵਾਡ਼ਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਕਪਿਲ ਦੇਵ ਸੁਧੀਰ ਪੁੱਤਰ ਸਵਰਗੀ ਓਮ ਪ੍ਰਕਾਸ਼ ਵਾਸੀ ਚਾਹਲ ਨਗਰ ਸੂਦ ਹਸਪਤਾਲ ਦੇ ਸਾਹਮਣੇ ਫਗਵਾਡ਼ਾ ਨੂੰ ਉਸਦੇ ਮੋਬਾਈਲ ਫ਼ੋਨ ’ਤੇ ਤੇ ਉਸ ਦੇ ਭਤੀਜੇ ਅਰਜੁਨ ਸੁਧੀਰ ਦੇ ਫ਼ੋਨ ’ਤੇ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆ ਰਹੀਆਂ ਹਨ। ਕਾਲ ਕਰਨ ਵਾਲੇ ਨੇ ਕਥਿਤ ਤੌਰ ’ਤੇ 10 ਕਰੋਡ਼ ਰੁਪਏ ਦੀ ਮੰਗ ਕੀਤੀ ਤੇ ਪੈਸੇ ਨਾ ਦੇਣ ਦੀ ਸੂਰਤ ’ਚ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ। ਸ਼ਿਕਾਇਤ ਮੁਤਾਬਿਕ, ਧਮਕੀਆਂ ਸਿਰਫ਼ ਕਪਿਲ ਦੇਵ ਸੁਧੀਰ ਤੱਕ ਸੀਮਤ ਨਹੀਂ ਰਹੀਆਂ, ਸਗੋਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਸ ਦੇ ਜਵਾਈ ਗੌਰਵ ਜੋਸ਼ੀ, ਜੋ ਫ਼ਤਿਹਗਡ਼੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗਡ਼੍ਹ ’ ਚ ਰਹਿੰਦੇ ਹਨ, ਉਨ੍ਹਾਂ ਨੂੰ ਵੀ ਧਮਕੀਆਂ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਕਥਿਤ ਤੌਰ ’ਤੇ ਫ਼ੋਨ ਕਰਨ ਵਾਲੇ ਨੇ ਫਿਰੌਤੀ ਨਾ ਦੇਣ ’ਤੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਕਪਿਲ ਦੇਵ ਸੁਧੀਰ ਫਗਵਾਡ਼ਾ ਦੇ ਨਿੰਮ੍ਹਾਂ ਵਾਲਾ ਚੌਕ ’ਚ ‘ਓਮ ਪ੍ਰਾਪਰਟੀ ਐਡਵਾਈਜ਼ਰਜ਼’ ਦੇ ਨਾਂ ਹੇਠ ਕਾਰੋਬਾਰ ਕਰਦਾ ਹੈ। ਸਿਟੀ ਪੁਲਿਸ ਵਲੋਂ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਹੁਣ ਜਾਂਚ ਦੌਰਾਨ ਫ਼ੋਨ ਕਰਨ ਵਾਲੇ ਦੀ ਪਛਾਣ, ਵਿਦੇਸ਼ੀ ਨੰਬਰਾਂ ਦੀ ਅਸਲੀਅਤ ਤੇ ਕਥਿਤ ਫਿਰੌਤੀ ਦੀ ਮੰਗ ਦੀ ਜਾਂਚ ਅਹਿਮ ਹੋਵੇਗੀ। ਪੁਲਿਸ ਇਹ ਵੀ ਪਤਾ ਲਗਾਏਗੀ ਕਿ ਕਾਲਰ ਦਾ ਕਿਸੇ ਅਪਰਾਧਿਕ ਗਰੋਹ ਨਾਲ ਅਸਲ ਵਿਚ ਕੋਈ ਸਬੰਧ ਹੈ ਜਾਂ ਨਹੀਂ।
ਪਿਛਲੀ ਖ਼ਬਰ ਰਾਮ ਕੁਮਾਰ ਚਾਹਲ ਨਮਿਤ ਅੰਤਿਮ ਅਰਦਾਸ ਹੋਈ ਅਗਲੀ ਖ਼ਬਰ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਯੁਵਰਾਜ ਭੁਪਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।