25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮਾਡਲ ਟਾਊਨ ਵਿਖੇ ਸਕੂਟਰੀ ਸਵਾਰ ਲੁਟੇਰਿਆਂ ਨੇ ਲੁੱਟਣ ਦੀ ਨੀਅਤ ਨਾਲ ਬਜ਼ੁਰਗ ਨੂੰ ਕੀਤਾ ਜ਼ਖ਼ਮੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ

ਕਪੂਰਥਲਾ, 24 ਅਕਤੂਬਰ (ਸਡਾਨਾ)-ਅੱਜ ਸ਼ਾਮ ਦੇ ਸਮੇਂ ਮਾਡਲ ਟਾਊਨ ਵਿਖੇ ਘਰ ਦੇ ਬਾਹਰ ਸੈਰ ਕਰ ਰਹੇ ਇਕ ਬਜ਼ੁਰਗ ਵਿਅਕਤੀ ਨੂੰ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਬਜ਼ੁਰਗ ਵਲੋਂ ਵਿਰੋਧ ਕਰਨ ਤੇ ਰੌਲਾ ਪਾਉਣ ’ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।

ਕੰਬਾਈਨ ਤੇ ਮੋਟਰਸਾਈਕਲ ਦੀ ਟੱਕਰ ’ਚ ਪੁੱਤਰ ਦੀ ਮੌਤ, ਪਿਉ ਗੰਭੀਰ ਜ਼ਖਮੀ ਮਾਡਲ ਟਾਊਨ ਵਿਖੇ ਸਕੂਟਰੀ ਸਵਾਰ ਲੁਟੇਰਿਆਂ ਨੇ ਲੁੱਟਣ ਦੀ ਨੀਅਤ ਨਾਲ ਬਜ਼ੁਰਗ ਨੂੰ ਕੀਤਾ ਜ਼ਖ਼ਮੀ 25-10-2026
ਕਪੂਰਥਲਾ, 24 ਅਕਤੂਬਰ (ਸਡਾਨਾ)-ਅੱਜ ਸ਼ਾਮ ਦੇ ਸਮੇਂ ਮਾਡਲ ਟਾਊਨ ਵਿਖੇ ਘਰ ਦੇ ਬਾਹਰ ਸੈਰ ਕਰ ਰਹੇ ਇਕ ਬਜ਼ੁਰਗ ਵਿਅਕਤੀ ਨੂੰ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਬਜ਼ੁਰਗ ਵਲੋਂ ਵਿਰੋਧ ਕਰਨ ਤੇ ਰੌਲਾ ਪਾਉਣ ’ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਪ੍ਰਾਪਤ ਵੇਰਵੇ ਅਨੁਸਾਰ ਮਾਡਲ ਟਾਊਨ ਦੇ ਵਸਨੀਕ ਰਵਿੰਦਰਨਾਥ ਸ਼ਾਮ ਕਰੀਬ ਸਵਾ 6 ਵਜੇ ਘਰ ਦੇ ਬਾਹਰ ਹੀ ਸੈਰ ਕਰ ਰਹੇ ਸਨ ਤਾਂ ਐਕਟਿਵਾ ਸਵਾਰ ਦੋ ਲੁਟੇਰਿਆਂ ਨੇ ਉਨ੍ਹਾਂ ਉੱਪਰ ਲੁੱਟਣ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਬਜ਼ੁਰਗ ਰਵਿੰਦਰਨਾਥ ਦੇ ਕੁੱਝ ਸੱਟਾਂ ਵੀ ਲੱਗੀਆਂ, ਪਰ ਉਨ੍ਹਾਂ ਵਲੋਂ ਰੌਲਾ ਪਾਉਣ ’ਤੇ ਆਂਢ ਗੁਆਂਢ ਦੇ ਲੋਕ ਇਕੱਤਰ ਹੋ ਗਏ ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਉਪਰੰਤ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਵਾਰਡ ਕੌਂਸਲਰ ਜੋਤੀ ਧੀਰ, ਕੌਂਸਲਰ ਦੀਪਕ ਸਲਵਾਨ, ਨਰੈਣ ਵਸ਼ਿਸ਼ਟ ਤੇ ਹੋਰ ਆਗੂ ਰਵਿੰਦਰਨਾਥ ਦੇ ਘਰ ਪੁੱਜੇ ਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ। ਰਾਣਾ ਗੁਰਜੀਤ ਸਿੰਘ ਨੇ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸ਼ਹਿਰ ਵਿਚ ਆਏ ਦਿਨ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਪੁਲਿਸ ਠੀਕ ਢੰਗ ਨਾਲ ਆਪਣਾ ਕੰਮ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਨਾਲ ਸਬੰਧਿਤ ਆਗੂਆਂ ਨੂੰ ਬਿਨਾਂ ਕਿਸੇ ਲੋਡ਼ ਦੇ ਪੁਲਿਸ ਗੰਨਮੈਨ ਦਿੱਤੇ ਹੋਏ ਹਨ, ਜਦਕਿ ਥਾਣਿਆਂ ਵਿਚ ਮੁਲਾਜ਼ਮਾਂ ਦੀ ਕਮੀ ਹੈ। ਇਸ ਮੌਕੇ ਪੀਡ਼ਤ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਕਈ ਦਿਨਾਂ ਤੋਂ ਸਟਰੀਟ ਲਾਈਟ ਬੰਦ ਹੈ ਤੇ ਨਗਰ ਨਿਗਮ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਦੋ ਦਿਨ ਪਹਿਲਾਂ ਹੀ ਉਹ ਆਪਣੇ ਸਾਥੀਆਂ ਨਾਲ ਨਗਰ ਨਿਗਮ ਨੂੰ ਲਿਖਤੀ ਸ਼ਿਕਾਇਤ ਵੀ ਦੇ ਕੇ ਆਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਹਨ੍ਹੇਰਾ ਹੋਣ ਕਾਰਨ ਅਜਿਹੀਆਂ ਲੁੱਟ ਦੀਆਂ ਘਟਨਾਵਾਂ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਪਿਛਲੀ ਖ਼ਬਰ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰੀ ਸਜਾਈ ਅਗਲੀ ਖ਼ਬਰ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰੀ ਸਜਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।