ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰੀ ਸਜਾਈ
ਕਪੂਰਥਲਾ, 24 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ’ਚ ਭਗਵਾਨ ਵਾਲਮੀਕਿ ਨੌਜਵਾਨ ਸਭਾ ਕਪੂਰਥਲਾ ਵਲੋਂ ਸਥਾਨਕ ਮੁਹੱਲਾ ਸ਼ਹਿਰੀਆਂ ਦੇ ਕੇਂਦਰੀ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਪਾਵਨ ਗ੍ਰੰਥ ਸ੍ਰੀ ਯੋਗ ਵਸ਼ਿਸ਼ਟ ਦੀ ਛਤਰ ਛਾਇਆ ਹੇਠ ਕੱਢੀ ਗਈ, ਜਿਸ ਦਾ ਉਦਘਾਟਨ ਐਚ. ਐਸ.
ਕਪੂਰਥਲਾ, 24 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ’ਚ ਭਗਵਾਨ ਵਾਲਮੀਕਿ ਨੌਜਵਾਨ ਸਭਾ ਕਪੂਰਥਲਾ ਵਲੋਂ ਸਥਾਨਕ ਮੁਹੱਲਾ ਸ਼ਹਿਰੀਆਂ ਦੇ ਕੇਂਦਰੀ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਪਾਵਨ ਗ੍ਰੰਥ ਸ੍ਰੀ ਯੋਗ ਵਸ਼ਿਸ਼ਟ ਦੀ ਛਤਰ ਛਾਇਆ ਹੇਠ ਕੱਢੀ ਗਈ, ਜਿਸ ਦਾ ਉਦਘਾਟਨ ਐਚ.ਐਸ. ਵਾਲੀਆ ਹਲਕਾ ਇੰਚਾਰਜ ਸ਼ੋ੍ਮਣੀ ਅਕਾਲੀ ਦਲ ਕਪੂਰਥਲਾ, ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜੀਆ ਲਾਲ ਨਾਹਰ ਤੇ ਸਭਾ ਦੇ ਪ੍ਰਧਾਨ ਤੇ ਕੌਂਸਲਰ ਕੋਮਲ ਸਹੋਤਾ ਨੇ ਕੀਤਾ | ਉਨ੍ਹਾਂ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਸਾਨੂੰ ਭਗਵਾਨ ਵਾਲਮੀਕਿ ਦੇ ਜੀਵਨ ਤੇ ਉਪਦੇਸ਼ਾਂ ਤੋਂ ਪ੍ਰੇਰਨਾ ਲੈ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦੀ ਲੋੜ ਹੈ | ਸ਼ੋਭਾ ਯਾਤਰਾ ਵਿਚ ਸ਼ਾਮਿਲ ਖ਼ੂਬਸੂਰਤ ਫੁੱਲਾਂ ਨਾਲ ਸਜਾਈ ਪਾਲਕੀ ’ਚ ਸਸ਼ੋਭਿਤ ਭਗਵਾਨ ਵਾਲਮੀਕਿ ਜੀ ਦੇ ਪਾਵਨ ਗ੍ਰੰਥ ਸ੍ਰੀ ਯੋਗ ਵਸ਼ਿਸ਼ਟ ਨੂੰ ਸੰਗਤਾਂ ਨਤਮਸਤਕ ਹੋਈਆਂ | ਆਰੰਭ ਹੋਈ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚੋਂ ਹੁੰਦੀ ਹੋਈ ਦੇਰ ਰਾਤ ਮੁਹੱਲਾ ਸ਼ਹਿਰੀਆਂ ਦੇ ਭਗਵਾਨ ਵਾਲਮੀਕਿ ਕੇਂਦਰੀ ਮੰਦਰ ਵਿਚ ਸਮਾਪਤ ਹੋਈ | ਭਗਵਾਨ ਵਾਲਮੀਕਿ ਜੀ ਦੇ ਜੀਵਨ, ਲਵ-ਕੁਸ਼ ਸਮੇਤ ਹੋਰ ਕਈ ਝਾਕੀਆਂ ਸ਼ੋਭਾ ਯਾਤਰਾ ਦਾ ਵਿਸ਼ੇਸ਼ ਆਕਰਸ਼ਣ ਰਹੀਆਂ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਵਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ | ਭਗਵਾਨ ਵਾਲਮੀਕਿ ਨੌਜਵਾਨ ਸਭਾ ਨੇ ਸ਼ੋਭਾ ਯਾਤਰਾ ’ਚ ਸ਼ਾਮਿਲ ਹੋਏ ਅਕਾਲੀ ਆਗੂ ਹਰਕ੍ਰਿਸ਼ਨ ਸਿੰਘ ਵਾਲੀਆ, ਆਮ ਆਦਮੀ ਪਾਰਟੀ ਦੇ ਹਲਕਾ ਕਪੂਰਥਲਾ ਦੇ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ, ਨਿਗਮ ਦੇ ਸਾਬਕਾ ਮੇਅਰ ਨਰਿੰਦਰ ਮਨਸੂ, ਆਪ ਦੇ ਜ਼ਿਲ੍ਹੇ ਦੇ ਮੀਡੀਆ ਇੰਚਾਰਜ ਇੰਦਰਜੀਤ ਸਿੰਘ ਜੁਗਨੂੰ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਾਕਸ਼ੀ ਦੁੱਗਲ, ਸਾਬਕਾ ਕੌਂਸਲਰ ਕਰਨ ਮਹਾਜਨ, ਕੌਂਸਲਰ ਵਿੱਕੀ ਗੁਜਰਾਲ ਤੇ ਹੋਰ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਭਗਵਾਨ ਵਾਲਮੀਕਿ ਨੌਜਵਾਨ ਸਭਾ ਦੇ ਸਰਪ੍ਰਸਤ ਰਾਜੂ ਅਟਵਾਲ, ਗੋਪਾਲ ਥਾਪਰ, ਸੀਨੀਅਰ ਚੇਅਰਮੈਨ ਨੰਦ ਲਾਲ ਥਾਪਰ, ਚੇਅਰਮੈਨ ਸੁਮਿਤ ਗਿੱਲ (ਲੱਲਾ), ਹੈਪੀ ਸਹੋਤਾ, ਵਾਇਸ ਪ੍ਰਧਾਨ ਅਭੀ ਸਭਰਵਾਲ, ਪਵਨ ਗਿੱਲ, ਅਰੁਨ ਸੰਗਰ, ਕੈਸ਼ੀਅਰ ਕੈਫ ਸਭਰਵਾਲ, ਰਕਮ ਸਭਰਵਾਲ, ਜਨਰਲ ਸੈਕਟਰੀ ਰਾਹੁਲ ਆਦਿਆ, ਅਨਿਲ ਸਲਹੋਤਰਾ, ਨੀਰਜ਼ ਨਾਹਰ, ਪਿ੍ੰਸ ਥਾਪਰ, ਸੈਕਟਰੀ ਅਨਿਲ ਨਾਹਰ, ਲੱਕੀ ਸਹੋਤਾ, ਸੋਨੂੰ ਗਿੱਲ, ਸੰਜੀਵ ਨਾਹਰ (ਰੋਕੀ), ਪੈੱ੍ਰਸ ਸਕੱਤਰ ਅਨਮੋਲ ਸਹੋਤਾ, ਅਭੀ ਲੰਕੇਸ਼, ਸਾਜਨ ਖੋਸਲਾ, ਸੋਨੂੰ ਨਾਹਰ, ਰਵੀ ਸਹੋਤਾ, ਹਰੀਸ਼ ਅਟਵਾਲ, ਸੰਜੀਵ ਥਾਪਰ (ਲਾਲੀ), ਹੈਪੀ ਗਿੱਲ, ਰਵੀ ਸਭਰਵਾਲ, ਦੀਪਕ ਅੰਬੀ, ਡਾ. ਮਨਜੀਤ ਗਿੱਲ, ਰੰਮੀ ਸਹੋਤਾ, ਕਪਿਲ ਆਦਿਆ, ਰਾਘਵ ਨਾਹਰ, ਗੌਰਵ ਗਿੱਲ, ਪੰਕਜ ਆਦਿਆ, ਗੋਤਮ ਆਦਿਆ, ਲੱਖਨ ਸਭਰਵਾਲ, ਸੰਜੇ ਗਿੱਲ, ਬਬਰੀਕ ਆਦੀਆ, ਰੋਹਿਤ ਭੱਟੀ, ਗਗਨ ਥਾਪਰ, ਆਕਾਸ਼ ਸੰਗਰ, ਸ਼ਿਵਾ ਨਾਹਰ, ਰਵੀ ਜੋਤ ਨਾਹਰ, ਦੀਪਕ ਸਹੋਤਾ, ਕਰਨ ਸਹੋਤਾ, ਸ਼ੁਭਮ ਆਦਿਆ, ਲੱਲਾ ਅਟਵਾਲ, ਧੋਨੀ ਅਟਵਾਲ, ਆਸ਼ੂ ਸਹੋਤਾ, ਮਨੀ ਨਾਹਰ, ਸਚਿਨ ਸਹੋਤਾ, ਰੱਜਤ ਥਾਪਰ, ਕਰਨ ਗਿੱਲ, ਸ਼ਿਵਾ ਗਿੱਲ, ਕੁਨਾਲ ਨਾਹਰ, ਯੋਗੇਸ਼ ਸਭਰਵਾਲ, ਸੰਜੂ ਗਿੱਲ, ਜਤਿਨ ਸਭਰਵਾਲ, ਦੀਪਕ ਕਲਿਆਣ, ਬੋਨੀ ਸਹੋਤਾ, ਮਨੂੰ ਥਾਪਰ ਅਤੇ ਹੋਰ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ | ਸੁਲਤਾਨਪੁਰ ਲੋਧੀ ਵਿਖੇ ਸਜਾਈ ਸ਼ੋਭਾ ਯਾਤਰਾ ਦੌਰਾਨ ਰਾਜਨੀਤਿਕ , ਸਮਾਜਿਕ ਤੇ ਧਾਰਮਿਕ ਆਗੂਆਂ ਵਲੋਂ ਸ਼ਿਰਕਤ ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਲੈ ਕੇ ਸਤਿਗੁਰ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਸੁਲਤਾਨਪੁਰ ਲੋਧੀ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਫੁੱਲਾਂ ਨਾਲ ਸੱਜੀ ਹੋਈ ਪਾਲਕੀ ’ਚ ਸੁਸ਼ੋਭਿਤ ਪਵਿੱਤਰ ਗ੍ਰੰਥ ਸ਼੍ਰੀ ਰਮਾਇਣ ਦੀ ਅਗਵਾਈ ਹੇਠ ਸਜਾਈ ਗਈ | ਸ਼ੋਭਾ ਯਾਤਰਾ ਮੁਹੱਲਾ ਅਰੋੜਾ ਰਸਤਾ ਤੋਂ ਚੱਲ ਕੇ ਆਰੀਆ ਸਮਾਜ ਚੌਕ, ਸਿੰਘ ਭਵਾਨੀ ਮੰਦਰ ਚੌਕ, ਰਿਸ਼ੀ ਨਗਰ, ਚੌਕ ਚੇਲਿਆਂ, ਪੁਰਾਣੀ ਦਾਣਾ ਮੰਡੀ, ਰਾਮਗੜ੍ਹੀਆ ਚੌਂਕ, ਗੁਰੂ ਬਾਜ਼ਾਰ, ਸਦਰ ਬਾਜ਼ਾਰ, ਕਟੜਾ ਬਾਜ਼ਾਰ, ਮੁਹੱਲਾ ਪੰਡੋਰੀ ਤੋ ਹੁੰਦੀ ਹੋਈ ਵਾਪਸ ਪੁੱਜੀ | ਸ਼ੋਭਾ ਯਾਤਰਾ ਦਾ ਮਾਰਗ ’ਚ ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਸ਼ੋਭਾ ਯਾਤਰਾ ਵਿਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ‘ਆਪ’ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ | ਸਤਿਗੁਰ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਵੱਲੋਂ ਉਕਤ ਮਹਿਮਾਨਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਜਲੰਧਰ ਤੋਂ ਆਇਆ ਹਿੰਦੁਸਤਾਨੀ ਬੈਂਡ ਧਾਰਮਿਕ ਧੁਨਾਂ ਬਿਖੇਰ ਰਿਹਾ ਸੀ | ਭਜਨ ਮੰਡਲੀਆਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੀਆਂ ਸਨ | ਇਸ ਮੌਕੇ ਸੁੰਦਰ ਝਾਕੀਆਂ ਸ਼ੋਭਾ ਯਾਤਰਾ ਦੀ ਰੌਣਕ ਵਧਾ ਰਹੀਆਂ ਸਨ | ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਨਾਲ ਪੀਏਡੀਬੀ ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਸੀਨੀਅਰ ਆਗੂ ਜਗਜੀਤ ਸਿੰਘ ਚੰਦੀ, ਰਣਜੀਤ ਸਿੰਘ ਰਾਣਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ ਅਤੇ ਦੀਪਕ ਧੀਰ ਰਾਜੂ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਕੌਂਸਲਰ ਪਵਨ ਕਨੌਜੀਆ, ਕੌਂਸਲਰ ਨੰਬਰਦਾਰ ਕਸ਼ਮੀਰ ਸਿੰਘ, ਕੌਂਸਲਰ ਰਵੀਕਾਂਤਾ, ਸਾਬਕਾ ਕੌਂਸਲਰ ਸੰਤਪ੍ਰੀਤ ਸਿੰਘ, ਟਕਸਾਲੀ ਅਕਾਲੀ ਆਗੂ ਦਿਲਬਾਗ ਸਿੰਘ ਗਿੱਲ, ਸਾਬਕਾ ਕੌਂਸਲਰ ਜੁਗਲ ਕੋਹਲੀ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਨਾਲ ਰਮੇਸ਼ ਡਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ, ਨਰਿੰਦਰ ਸਿੰਘ ਪੰਨੂ ਸ਼ਹਿਰੀ ਪ੍ਰਧਾਨ, ਜਗਪਾਲ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਹਰਨੇਕ ਸਿੰਘ ਵਿਰਦੀ, ਬਲਵੰਤ ਸਿੰਘ ਬੂਲੇ, ਨਰੇਸ਼ ਕੁਮਾਰ ਕੋਹਲੀ, ਦਵਿੰਦਰ ਕੁਮਾਰ ਡੀ.ਕੇ. ਅਰੋੜਾ, ਅਮਰ ਸਿੰਘ ਮੰਡ ਸਕੱਤਰ ਕਿਸਾਨ ਸੈੱਲ ਪੰਜਾਬ ਕਾਂਗਰਸ, ਗੁਰਮੇਜ ਸਿੰਘ ਮੈਂਬਰ, ਧਰਮਿੰਦਰ ਸ਼ਰਮਾ, ਬਲਜਿੰਦਰ ਸਿੰਘ ਪੀਏ, ਜਤਿੰਦਰ ਕੁਮਾਰ, ਯੋਗੇਸ਼ ਲਾਹੌਰਾ, ਵਿਪਨ ਨਾਹਰ, ਕਰਨਵੀਰ ਚੌਹਾਨ, (ਬਾਕੀ ਸਫ਼ਾ 6 ’ਤੇ)