ਜ਼ਿਲ੍ਹੇ ’ ਚ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਰਾਣਾ ਗੁਰਜੀਤ ਸਿੰਘ , ਦਵਿੰਦਰਪਾਲ ਸਿੰਘ ਰੰਗਾ , ਜਗਜੀਤ ਸਿੰਘ ਧਾਲੀਵਾਲ , ਗੁਰਪਾਲ ਸਿੰਘ ਇੰਡੀਅਨ ਤੇ ਹੋਰ ਆਗੂਆਂ ਨੇ ਕੀਤੀ ਸ਼ਿਰਕਤ
ਕਪੂਰਥਲਾ, 20 ਅਕਤੂਬਰ (ਅਮਰਜੀਤ ਕੋਮਲ)-ਦੁਸਹਿਰੇ ਦਾ ਤਿਉਹਾਰ ਅੱਜ ਜ਼ਿਲ੍ਹੇ ਭਰ ’ਚ ਵੱਖ-ਵੱਖ ਸੰਸਥਾਵਾਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ | ਇਸੇ ਸੰਬੰਧ ’ਚ ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਦੇਵੀ ਤਲਾਬ ਕਪੂਰਥਲਾ ’ਚ ਕਰਵਾਏ ਗਏ ਸਮਾਗਮ ਦਾ ਉਦਘਾਟਨ ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਦਾ ਨੇ ਕੀਤਾ | ਉਨ੍ਹਾਂ ਸੰਗਤਾਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸੇ ਦੌਰਾਨ ਹੀ ਸ੍ਰੀ ਰਾਮ ਤੇ ਰਾਵਣ ਦੀ ਸੈਨਾ ਦਰਮਿਆਨ ਯੁੱਧ ਸੰਬੰਧੀ ਨਾਟਕ ਦਾ ਮੰਚਨ ਕੀਤਾ ਗਿਆ ਜਿਸ ਵਿਚ ਸ੍ਰੀ ਰਾਮ ਨੇ ਰਾਵਣ ਦਾ ਵੱਧ ਕੀਤਾ | ਇਸ ਉਪਰੰਤ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਜਲਾਏ ਗਏ | ਇਸ ਤੋਂ ਪਹਿਲਾਂ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਹਲਕਾ ਕਪੂਰਥਲਾ ਨੇ ਦੁਸਹਿਰੇ ਸੰਬੰਧੀ ਸਮਾਗਮ ਕਰਵਾਉਣ ਲਈ ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮਲੀਲ੍ਹਾ ਦੁਸਹਿਰਾ ਕਮੇਟੀ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅੱਜ ਸਾਨੂੰ ਭਗਵਾਨ ਸ੍ਰੀ ਰਾਮ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦੀ ਲੋੜ ਹੈ | ਸਮਾਗਮ ’ਚ ਆਮ ਆਦਮੀ ਪਾਰਟੀ ਦੇ ਨਵਨਿਯੁਕਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਨਿਗਮ ਦੇ ਸਾਬਕਾ ਮੇਅਰ ਨਰਿੰਦਰ ਮਨਸੂ, ਉੱਘੇ ਕਾਰੋਬਾਰੀ ਤਿਰਲੋਚਨ ਸਿੰਘ ਧਿੰਜਣ ਆਪ ਦੇ ਵਿਰਾਸਤੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਢੋਟ, ਪਰਜਾਪਤ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਮੱਲ੍ਹੀ ਤੇ ਹੋਰ ਆਗੂਆਂ ਨੇ ਸੰਗਤਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ | ਸਭਾ ਦੇ ਮੁੱਖ ਸਰਪ੍ਰਸਤ ਕਮਲਜੀਤ ਸਿੰਘ, ਚੇਅਰਮੈਨ ਕ੍ਰਿਸ਼ਨ ਲਾਲ ਸਰਾਫ, ਪ੍ਰਧਾਨ ਸੁਰਿੰਦਰ ਸ਼ਰਮਾ, ਮੁੱਖ ਕਨਵੀਨਰ ਰਜੇਸ਼ ਸੂਰੀ, ਜਨਰਲ ਸਕੱਤਰ ਰਜਿੰਦਰ ਵਰਮਾ, ਵਿੱਤ ਸਕੱਤਰ ਐਡਵੋਕੇਟ ਪੁਲਕਿਤ ਸੂਰੀ ਤੇ ਹੋਰ ਮੈਂਬਰਾਂ ਵਲੋਂ ਰਾਣਾ ਗੁਰਜੀਤ ਸਿੰਘ, ਦਵਿੰਦਰਪਾਲ ਸਿੰਘ ਰੰਗਾ, ਜਗਜੀਤ ਸਿੰਘ ਧਾਲੀਵਾਲ, ਗੁਰਪਾਲ ਸਿੰਘ ਇੰਡੀਅਨ, ਨਰਿੰਦਰ ਮਨਸੂ, ਉਮੇਸ਼ ਸ਼ਾਰਦਾ ਤੇ ਵੱਖ-ਵੱਖ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਸਾਬਕਾ ਡਿਪਟੀ ਮੇਅਰ ਵਿਨੋਦ ਸੂਦ, ਤਜਿੰਦਰ ਸਿੰਘ ਭੰਡਾਰੀ, ਕੁਲਦੀਪ ਸਿੰਘ, ਹਰਜੀਤ ਸਿੰਘ ਕਾਕਾ, ਸਾਬਕਾ ਕੌਂਸਲਰ ਬਲਜੀਤ ਕਾਲਾ, ਸਾਬਕਾ ਕੌਂਸਲਰ ਸੁਰਜੀਤ ਰਾਣਾ, ਜੋਗਿੰਦਰ ਸਿੰਘ ਬਿੱਲੂ, ਸਾਬਕਾ ਕੌਂਸਲਰ ਕੇਹਰ ਸਿੰਘ, ਦੀਪ ਸ਼ੇਖੂਪੁਰ, ਸਲਿੰਦਰ ਸਿੰਘ ਵਾਲੀਆ, ਸਾਬਕਾ ਚੇਅਰਮੈਨ ਜਗਜੀਤ ਸਿੰਘ ਬਿੱਟੂ, ਆਪ ਦੇ ਆਗੂ ਕਰਨੈਲ ਸਿੰਘ ਘੁੰਮਣ, ਕੌਂਸਲਰ ਸ਼ਮੀਰ ਸ਼ਰਮਾ, ਕੌਂਸਲਰ ਅਨਿਲ ਸ਼ੁਕਲਾ, ਜਸਪਾਲ ਸਿੰਘ ਪਨੇਸਰ, ਭਾਜਪਾ ਆਗੂ ਐਡਵੋਕੇਟ ਪਿਊਸ਼ ਮਨਚੰਦਾ ਆਦਿ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ | ਸ੍ਰੀ ਰਾਮ ਲੀਲਾ ਦੇ ਦੁਸਹਿਰੇ ਦੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਭਾ ਦੇ ਡਾਇਰੈਕਟਰ ਪਵਨ ਲੂੰਬਾ, ਡਾਇਰੈਕਟਰ ਹਰਦੀਸ਼ ਬਾਵਾ, ਸਕੱਤਰ ਭੁਪਿੰਦਰ ਸਿੰਘ, ਸੀਨੀਅਰ ਉਪ ਪ੍ਰਧਾਨ ਸਤੀਸ਼ ਸ਼ਰਮਾ, ਉਪ ਪ੍ਰਧਾਨ ਹਰਵੰਤ ਭੰਡਾਰੀ, ਮੋਤੀ ਲਾਲ ਪੁਰੀ, ਦਵਿੰਦਰ ਲੀਆ, ਮੰਗਲ ਸਿੰਘ, ਮਨੀਸ਼ ਕੁਮਾਰ, ਸੰਦੀਪ ਮਹਾਜਨ, ਤਨੁਜ ਮਹਾਜਨ, ਸਰਪ੍ਰਸਤ ਬਲਜਿੰਦਰ ਸਿੰਘ, ਅਕਸ਼ਿਤ ਗੋਇਲ, ਰਜੇਸ਼ ਬੱਬਲੂ ਤੇ ਸਭਾ ਦੇ ਹੋਰ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ | ਇੱਥੇ ਵਰਨਣਯੋਗ ਹੈ ਕਿ ਦੁਸਹਿਰੇ ਸਬੰਧੀ ਹੋਏ ਸਮਾਗਮ ’ਚ ਬੀਤੇ ਦਿਨੀਂ ਮਾਨਸਾ ਵਿਚ ਹੋਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅਕਾਲੀ ਦਲ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਐਚ. ਐਸ.
ਕਪੂਰਥਲਾ, 20 ਅਕਤੂਬਰ (ਅਮਰਜੀਤ ਕੋਮਲ)-ਦੁਸਹਿਰੇ ਦਾ ਤਿਉਹਾਰ ਅੱਜ ਜ਼ਿਲ੍ਹੇ ਭਰ ’ਚ ਵੱਖ-ਵੱਖ ਸੰਸਥਾਵਾਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ | ਇਸੇ ਸੰਬੰਧ ’ਚ ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਦੇਵੀ ਤਲਾਬ ਕਪੂਰਥਲਾ ’ਚ ਕਰਵਾਏ ਗਏ ਸਮਾਗਮ ਦਾ ਉਦਘਾਟਨ ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਦਾ ਨੇ ਕੀਤਾ | ਉਨ੍ਹਾਂ ਸੰਗਤਾਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸੇ ਦੌਰਾਨ ਹੀ ਸ੍ਰੀ ਰਾਮ ਤੇ ਰਾਵਣ ਦੀ ਸੈਨਾ ਦਰਮਿਆਨ ਯੁੱਧ ਸੰਬੰਧੀ ਨਾਟਕ ਦਾ ਮੰਚਨ ਕੀਤਾ ਗਿਆ ਜਿਸ ਵਿਚ ਸ੍ਰੀ ਰਾਮ ਨੇ ਰਾਵਣ ਦਾ ਵੱਧ ਕੀਤਾ | ਇਸ ਉਪਰੰਤ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਜਲਾਏ ਗਏ | ਇਸ ਤੋਂ ਪਹਿਲਾਂ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਹਲਕਾ ਕਪੂਰਥਲਾ ਨੇ ਦੁਸਹਿਰੇ ਸੰਬੰਧੀ ਸਮਾਗਮ ਕਰਵਾਉਣ ਲਈ ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮਲੀਲ੍ਹਾ ਦੁਸਹਿਰਾ ਕਮੇਟੀ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅੱਜ ਸਾਨੂੰ ਭਗਵਾਨ ਸ੍ਰੀ ਰਾਮ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦੀ ਲੋੜ ਹੈ | ਸਮਾਗਮ ’ਚ ਆਮ ਆਦਮੀ ਪਾਰਟੀ ਦੇ ਨਵਨਿਯੁਕਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਨਿਗਮ ਦੇ ਸਾਬਕਾ ਮੇਅਰ ਨਰਿੰਦਰ ਮਨਸੂ, ਉੱਘੇ ਕਾਰੋਬਾਰੀ ਤਿਰਲੋਚਨ ਸਿੰਘ ਧਿੰਜਣ ਆਪ ਦੇ ਵਿਰਾਸਤੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਢੋਟ, ਪਰਜਾਪਤ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਮੱਲ੍ਹੀ ਤੇ ਹੋਰ ਆਗੂਆਂ ਨੇ ਸੰਗਤਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ | ਸਭਾ ਦੇ ਮੁੱਖ ਸਰਪ੍ਰਸਤ ਕਮਲਜੀਤ ਸਿੰਘ, ਚੇਅਰਮੈਨ ਕ੍ਰਿਸ਼ਨ ਲਾਲ ਸਰਾਫ, ਪ੍ਰਧਾਨ ਸੁਰਿੰਦਰ ਸ਼ਰਮਾ, ਮੁੱਖ ਕਨਵੀਨਰ ਰਜੇਸ਼ ਸੂਰੀ, ਜਨਰਲ ਸਕੱਤਰ ਰਜਿੰਦਰ ਵਰਮਾ, ਵਿੱਤ ਸਕੱਤਰ ਐਡਵੋਕੇਟ ਪੁਲਕਿਤ ਸੂਰੀ ਤੇ ਹੋਰ ਮੈਂਬਰਾਂ ਵਲੋਂ ਰਾਣਾ ਗੁਰਜੀਤ ਸਿੰਘ, ਦਵਿੰਦਰਪਾਲ ਸਿੰਘ ਰੰਗਾ, ਜਗਜੀਤ ਸਿੰਘ ਧਾਲੀਵਾਲ, ਗੁਰਪਾਲ ਸਿੰਘ ਇੰਡੀਅਨ, ਨਰਿੰਦਰ ਮਨਸੂ, ਉਮੇਸ਼ ਸ਼ਾਰਦਾ ਤੇ ਵੱਖ-ਵੱਖ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਸਾਬਕਾ ਡਿਪਟੀ ਮੇਅਰ ਵਿਨੋਦ ਸੂਦ, ਤਜਿੰਦਰ ਸਿੰਘ ਭੰਡਾਰੀ, ਕੁਲਦੀਪ ਸਿੰਘ, ਹਰਜੀਤ ਸਿੰਘ ਕਾਕਾ, ਸਾਬਕਾ ਕੌਂਸਲਰ ਬਲਜੀਤ ਕਾਲਾ, ਸਾਬਕਾ ਕੌਂਸਲਰ ਸੁਰਜੀਤ ਰਾਣਾ, ਜੋਗਿੰਦਰ ਸਿੰਘ ਬਿੱਲੂ, ਸਾਬਕਾ ਕੌਂਸਲਰ ਕੇਹਰ ਸਿੰਘ, ਦੀਪ ਸ਼ੇਖੂਪੁਰ, ਸਲਿੰਦਰ ਸਿੰਘ ਵਾਲੀਆ, ਸਾਬਕਾ ਚੇਅਰਮੈਨ ਜਗਜੀਤ ਸਿੰਘ ਬਿੱਟੂ, ਆਪ ਦੇ ਆਗੂ ਕਰਨੈਲ ਸਿੰਘ ਘੁੰਮਣ, ਕੌਂਸਲਰ ਸ਼ਮੀਰ ਸ਼ਰਮਾ, ਕੌਂਸਲਰ ਅਨਿਲ ਸ਼ੁਕਲਾ, ਜਸਪਾਲ ਸਿੰਘ ਪਨੇਸਰ, ਭਾਜਪਾ ਆਗੂ ਐਡਵੋਕੇਟ ਪਿਊਸ਼ ਮਨਚੰਦਾ ਆਦਿ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ | ਸ੍ਰੀ ਰਾਮ ਲੀਲਾ ਦੇ ਦੁਸਹਿਰੇ ਦੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਭਾ ਦੇ ਡਾਇਰੈਕਟਰ ਪਵਨ ਲੂੰਬਾ, ਡਾਇਰੈਕਟਰ ਹਰਦੀਸ਼ ਬਾਵਾ, ਸਕੱਤਰ ਭੁਪਿੰਦਰ ਸਿੰਘ, ਸੀਨੀਅਰ ਉਪ ਪ੍ਰਧਾਨ ਸਤੀਸ਼ ਸ਼ਰਮਾ, ਉਪ ਪ੍ਰਧਾਨ ਹਰਵੰਤ ਭੰਡਾਰੀ, ਮੋਤੀ ਲਾਲ ਪੁਰੀ, ਦਵਿੰਦਰ ਲੀਆ, ਮੰਗਲ ਸਿੰਘ, ਮਨੀਸ਼ ਕੁਮਾਰ, ਸੰਦੀਪ ਮਹਾਜਨ, ਤਨੁਜ ਮਹਾਜਨ, ਸਰਪ੍ਰਸਤ ਬਲਜਿੰਦਰ ਸਿੰਘ, ਅਕਸ਼ਿਤ ਗੋਇਲ, ਰਜੇਸ਼ ਬੱਬਲੂ ਤੇ ਸਭਾ ਦੇ ਹੋਰ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ | ਇੱਥੇ ਵਰਨਣਯੋਗ ਹੈ ਕਿ ਦੁਸਹਿਰੇ ਸਬੰਧੀ ਹੋਏ ਸਮਾਗਮ ’ਚ ਬੀਤੇ ਦਿਨੀਂ ਮਾਨਸਾ ਵਿਚ ਹੋਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅਕਾਲੀ ਦਲ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਐਚ.ਐਸ. ਵਾਲੀਆ ਤੇ ਅਕਾਲੀ ਦਲ ਨਾਲ ਸੰਬੰਧਿਤ ਕੋਈ ਵੀ ਆਗੂ ਸ਼ਾਮਿਲ ਨਹੀਂ ਹੋਇਆ | ਪਾਵਨ ਨਗਰੀ ਸੁਲਤਾਨਪੁਰ ਲੋਧੀ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਝੂਠ ਤੇ ਸੱਚ ਦੀ ਅਨਿਆਂ ਤੇ ਨਿਆਂ ਦੀ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਾਵਨ ਤਿਉਹਾਰ ਪਾਵਨ ਨਗਰੀ ਦੇ ਦੁਸਹਿਰਾ ਗਰਾਊਾਡ ਵਿਖੇ ਐਸ ਡੀ ਸਭਾ ਦੇ ਪ੍ਰਧਾਨ ਰਾਕੇਸ਼ ਧੀਰ ਦੀ ਅਗਵਾਈ ਹੇਠ ਬਹੁਤ ਹੀ ਧੂਮਧਾਮ ਤੇ ਉਤਸ਼ਾਹਪੂਰਵਕ ਮਨਾਇਆ ਗਿਆ | ਦੁਸਹਿਰੇ ਦੇ ਸਮਾਗਮ ਮੌਕੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ, ਐਸ.ਜੀ.ਪੀ.ਸੀ. ਮੈਂਬਰ ਗੁਰਪ੍ਰੀਤ ਕੌਰ ਰੂਹੀ ਤੇ ਹੋਰ ਸ਼ਖ਼ਸੀਅਤਾਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਪਾਵਨ ਤਿਉਹਾਰ ਦੀ ਵਧਾਈ ਦਿੱਤੀ | ਰਾਮ ਨੌਮੀ ਦੇ ਦੁਸਹਿਰਾ ਕਮੇਟੀ ਦੇ ਪ੍ਰਮੁੱਖ ਰਾਕੇਸ਼ ਧੀਰ ਨੇ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੇ ਹੋਰ ਸ਼ਖ਼ਸੀਅਤਾਂ ਨੂੰ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਦੁਸਹਿਰੇ ਮੌਕੇ ਖੇਡੇ ਗਏ ਰਾਮਾ ਨਾਟਕ ਵਿਚ ਐੱਸ.ਡੀ. ਪ੍ਰੇਮ ਡਰਾਮਾਟਿਕ ਕਲੱਬ ਦੇ ਪਾਤਰਾਂ ਨੇ ਆਪਣੀ ਕਲਾਕਾਰੀ ਨੂੰ ਬਾਖ਼ੂਬੀ ਨਿਭਾਇਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ: ਸਵਰਨ ਸਿੰਘ ਮੈਂਬਰ ਪੀ.ਏ.ਸੀ. ਅਕਾਲੀ ਦਲ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਐਸ ਸੀ ਵਿੰਗ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ, ਸਾਬਕਾ ਚੇਅਰਮੈਨ ਅਵਤਾਰ ਸਿੰਘ ਮੀਰੇ, ਸਾਬਕਾ ਸਰਪੰਚ ਕਾਰਜ ਸਿੰਘ ਤਕੀਆ, ਮਹਿੰਦਰ ਸਿੰਘ ਆਹਲੀ ਸੇਵਾ ਮੁਕਤ ਸਕੱਤਰ ਸ਼੍ਰੋਮਣੀ ਕਮੇਟੀ, ਬੀਬੀ ਬਲਜੀਤ ਕੌਰ ਕਮਾਲਪੁਰ, ਯੂਥ ਅਕਾਲੀ ਆਗੂ ਕਮਲਜੀਤ ਸਿੰਘ ਹੈਬਤਪੁਰ, ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਮੋਗਲਾ, ਸਾਬਕਾ ਕੌਂਸਲਰ ਸੰਤਪ੍ਰੀਤ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਸੀਨੀਅਰ ਆਗੂ ਜਗਜੀਤ ਸਿੰਘ ਚੰਦੀ, ਸਾਬਕਾ ਚੇਅਰਮੈਨ ਰਜਿੰਦਰ ਸਿੰਘ ਤਕੀਆ, ਚੇਅਰਮੈਨ ਹਰਚਰਨ ਸਿੰਘ ਬੱਗਾ ਮਿਆਣੀ, ਗੋਲਡੀ ਧੰਜੂ ਪ੍ਰਧਾਨ ਯੂਥ ਕਾਂਗਰਸ, ਸਾਬਕਾ ਸਰਪੰਚ ਸਰੂਪ ਸਿੰਘ ਭਰੋਆਣਾ, ਮੁਖਤਾਰ ਸਿੰਘ ਚੰਦੀ, ਕਰਨ ਧੀਰ, ਮੁਕੇਸ਼ ਧੀਰ, ਕਾਨਵ ਧੀਰ, ਲਵਜੋਤ ਜੱਟ ਅਮਾਨੀਪੁਰ, ਬਲਵਿੰਦਰ ਸਿੰਘ ਫੱਤੋਵਾਲ, ਗੁਰਦੀਪ ਸਿੰਘ ਸ਼ਹੀਦ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਬੀਰ ਸਿੰਘ ਮਹੀਪਾਲ, ਕੁਲਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਬਾਉਲੀ ਸਾਹਿਬ ਡੱਲਾ, ਬਾਬਾ ਜਗਜੀਤ ਸਿੰਘ, ਕੌਂਸਲਰ ਕਸ਼ਮੀਰ ਸਿੰਘ ਕੌਂਸਲਰ ਪਵਨ ਕਨੌਜੀਆ, ਗੁਰਪ੍ਰੀਤ ਸਾਬੀ, ਸੰਨੀ ਜੈਲਦਾਰ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਆਪ ਆਗੂ ਸੱਜਣ ਸਿੰਘ ਚੀਮਾ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਆਕਾਸ਼ਦੀਪ ਸਿੰਘ, ਪੰਚਾਇਤ ਸੰਮਤੀ ਦੇ ਉਪ ਚੇਅਰਮੈਨ ਲਾਭ ਸਿੰਘ ਧੰਜੂ, ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਬਲਾਕ ਸੰਮਤੀ ਮੈਂਬਰ ਹੁਸ਼ਿਆਰ ਸਿੰਘ, ਕੌਂਸਲਰ ਗੁਰਵਿੰਦਰ ਕੌਰ, ਮਨਜੀਤ ਸਿੰਘ ਦੂਲੋਵਾਲ, ਪ੍ਰਧਾਨ ਸੰਦੀਪ ਕਾਲਾ ਆਦਿ ਹਾਜ਼ਰ ਸਨ | ਰਾਮਲੀਲ੍ਹਾ ਕਮੇਟੀ ਚੌਕ ਚੇਲਿਆਂ ਨੇ ਦੁਸਹਿਰਾ ਮਨਾਇਆ ਸ੍ਰੀ ਰਾਮਲੀਲ੍ਹਾ ਕਮੇਟੀ ਚੌਕ ਚੇਲਿਆਂ ਵਲੋਂ ਦੁਸਹਿਰੇ ਮੌਕੇ ਰਾਮਲੀਲ੍ਹਾ ਦਾ ਮੰਚਨ ਕਰਕੇ ਕਲਾਕਾਰਾਂ ਸ਼੍ਰੀ ਰਾਮ, ਲਕਸ਼ਮਣ, ਰਾਵਣ ਨੇ ਠਾਠਾਂ ਮਾਰਦੇ ਵਿਸ਼ਾਲ ਲੋਕਾਂ ਦੇ ਇਕੱਠ ਦਾ ਮਨ ਮੋਹ ਲਿਆ | ਇਸ ਮੌਕੇ ਪੁੱਜੇ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਚੇਅਰਮੈਨ ਨੇ ਸ਼ਿਰਕਤ ਕੀਤੀ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਰਾਮ-ਲੀਲ੍ਹਾ ਕਮੇਟੀ ਦੀ ਭਰਪੂਰ ਸ਼ਲਾਘਾ ਕੀਤੀ | ਰਾਮ-ਲੀਲ੍ਹਾ ਕਮੇਟੀ ਚੌਕ ਚੇਲਿਆਂ ਦੇ ਪ੍ਰਧਾਨ ਪਵਨ ਸੇਠੀ, ਖ਼ਜ਼ਾਨਚੀ ਇੰਦਰ ਮੋਹਨ ਗੁਪਤਾ ਨੇ ਚੇਅਰਮੈਨ ਸੱਜਣ ਸਿੰਘ ਚੀਮਾ, ਕਬੱਡੀ ਪ੍ਰਮੋਟਰ ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ, ਜਥੇਦਾਰ ਕਰਨਜੀਤ ਸਿੰਘ ਆਹਲੀ ਸੀਨੀਅਰ ਯੂਥ ਅਕਾਲੀ ਆਗੂ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਚੇਅਰਮੈਨ ਮਾਰਕੀਟ ਕਮੇਟੀ ਆਕਾਸ਼ਦੀਪ ਸਿੰਘ, ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ, ਪੀਏ ਲਵਪ੍ਰੀਤ ਸਿੰਘ, ਗੁਰਵਿੰਦਰ ਕੌਰ ਸਾਬਕਾ ਸਰਪੰਚ, ਬੀਬੀ ਕਮਲਜੀਤ ਕੌਰ, ਸੁਮਨ ਬਾਲਾ, ਵਾਹਿਗੁਰੂ ਅਕੈਡਮੀ ਦੇ ਐਮ ਡੀ ਗਗਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸੋਨਾ, ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਗੋਲਡੀ, ਸਾਬਕਾ ਸਰਪੰਚ ਮੋਹਨ ਸਿੰਘ ਮਿਰਜਾਪੁਰ, ਅਮਿਤੋਜ ਸਿੰਘ ਐਮ ਡੀ ਅਕਾਲ ਐਜੂਕੇਸ਼ਨਲ ਸਰਵਿਸਿਜ਼, ਭਾਜਪਾ ਮੰਡਲ ਪ੍ਰਧਾਨ ਰਕੇਸ਼ ਪੁਰੀ, ਜ਼ਿਲ੍ਹਾ ਮੀਤ ਪ੍ਰਧਾਨ ਅਜੇ ਸ਼ੰਕਰ ਜੋਸ਼ੀ, ਬਾਬਾ ਲਾਲਾਂ ਵਾਲਾ ਪੀਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਰੁਣ ਸ਼ਰਮਾ, ਮੁੱਖ ਸੇਵਾਦਾਰ ਅਮਿੱਤ ਕੁਮਾਰ ਰਿੰਕੂ ਤੇ ਸਮੂਹ ਮੈਂਬਰਾਂ, ਨਗਰ ਕੌਂਸਲਰਾਂ, ਸਮਾਜ ਸੇਵੀਆਂ ਦਾ ਚੌਕ ਚੇਲਿਆਂ ਵਿਚ ਪੁੱਜਣ ਤੇ ਧੰਨਵਾਦ ਕਰਦੇ ਹੋਏ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਸ੍ਰੀ ਰਾਮ-ਲੀਲ੍ਹਾ ਕਮੇਟੀ ਦੇ ਪ੍ਰਧਾਨ ਪਵਨ ਸੇਠੀ, ਕੈਸ਼ੀਅਰ ਇੰਦਰ ਮੋਹਨ ਸ਼ਰਮਾ, ਪੰਡਿਤ ਐਸ ਕੇ ਸ਼ਰਮਾ, ਸੀਨੀਅਰ ਪ੍ਰਬੰਧਕ ਦੀਪਕ ਧੀਰ, ਮੇਕਅਪ ਨਿਰਦੇਸ਼ਕ ਹਨੀ ਪੁਰੀ, ਜਤਿੰਦਰ ਸੇਠੀ, ਸਾਹਿਲ ਸਰੋਆ, ਸੁਨੀਲ ਟੰਡਨ, ਡਿਪੀ ਭਾਗਰਥ, ਕਾਕਾ ਠੁਕਰਾਲ, ਸ਼ਾਨੂ ਠੁਕਰਾਲ, ਵਿਸ਼ਾਲ ਅਰੋੜਾ, ਵਿਨੋਦ ਕਨੌਜੀਆ, ਮੋਨੂੰ ਕਾਲਾ, ਰਿੰਕੂ ਸ਼ਰਮਾ, ਸਹਿਵਾਗ ਸਰੋਆ ਅਤੇ ਵੱਡੀ ਗਿਣਤੀ ਸ਼ਖ਼ਸੀਅਤਾਂ ਤੇ ਸ਼ਹਿਰ ਵਾਸੀ ਹਾਜ਼ਰ ਸਨ | ਦੁਸਹਿਰਾ ਬੇਗੋਵਾਲ ’ਚ ਧੂਮਧਾਮ ਨਾਲ ਮਨਾਇਆ ਬੇਗੋਵਾਲ, (ਸੁਖਜਿੰਦਰ ਸਿੰਘ)-ਦੁਸਹਿਰੇ ਦਾ ਤਿਉਹਾਰ ਪ੍ਰਾਚੀਨ ਸ਼ਿਵ ਮੰਦਰ ਰਾਮਲੀਲ੍ਹਾ ਕਮੇਟੀ ਵੱਲੋਂ ਖ਼ਾਲਸਾ ਕਾਲਜ ਬੇਗੋਵਾਲ ਦੀ ਗਰਾਊਂਡ ਵਿਚ ਪ੍ਰਧਾਨ ਰਾਜੇਸ਼ ਕੁਮਾਰ ਖਿੰਦੜੀਆ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸਤਪਾਲ ਸਿੰਘ ਮੁਲਤਾਨੀ ਤੇ ਗੁਰਮੁੱਖ ਸਿੰਘ ਘੁੰਮਣ ਮੁੱਖ ਮਹਿਮਾਨ ਵਜੋਂ ਪੁੱਜੇ | ਦੁਸਹਿਰੇ ਦੇ ਸੰਬੰਧ ਵਿਚ ਪ੍ਰਾਚੀਨ ਸ਼ਿਵ ਮੰਦਿਰ ਤੋਂ ਭਗਵਾਨ ਸ੍ਰੀ ਰਾਮ ਚੰਦਰ ਤੇ ਰਾਵਣ ਦੀਆਂ ਝਾਕੀਆਂ ਬੇਗੋਵਾਲ ਦੇ ਵੱਖ-ਵੱਖ ਬਾਜ਼ਾਰਾਂ ਤੇ ਮੁਹੱਲਿਆਂ ’ਚੋਂ ਹੁੰਦੀਆਂ ਹੋਈਆਂ ਖ਼ਾਲਸਾ ਕਾਲਜ ਬੇਗੋਵਾਲ ਦੀ ਗਰਾਊਂਡ ਵਿਚ ਪੁੱਜੀਆਂ, ਜਿੱਥੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਰਾਮ ਤੇ ਰਾਵਣ ਦੀ ਸੈਨਾ ਵਿਚ ਯੁੱਧ ਦੇ ਵੱਖ-ਵੱਖ ਸੀਨ ਦਰਸਾਏ ਗਏ | ਇਸ ਮੌਕੇ ਰਾਮ-ਲੀਲ੍ਹਾ ਕਮੇਟੀ ਵੱਲੋਂ ਆਤਿਸ਼ਬਾਜ਼ੀ ਦਾ ਵੀ ਆਯੋਜਨ ਕੀਤਾ ਗਿਆ | ਅੰਤ ਵਿਚ ਰਾਵਣ ਦਹਿਨ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਵਿਸ਼ਾਲ ਬੁੱਤਾਂ ਨੂੰ ਅਗਨੀ ਭੇਟ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਲੋਕਾਂ ਨੇ ਦੁਸਹਿਰੇ ਦਾ ਖ਼ੂਬ ਆਨੰਦ ਮਾਣਿਆ | ਇਸ ਮੌਕੇ ਵਿਕਾਸ ਜੁਲਕਾ, ਸਰਬਜੀਤ ਸਿੰਘ ਪੱਪਲ, ਇੰਦਰ ਕੁਮਾਰ ਪ੍ਰਭਾਕਰ, ਅਸ਼ੋਕ ਕੁਮਾਰ ਬੱਤਰਾ, ਸੁਖਦੇਵ ਰਾਜ ਜੰਗੀ, ਸ੍ਰੀ ਨਿਵਾਸ ਕੁੱਕੂ, ਸ੍ਰੀ ਵਿੱਦਿਆ ਸਾਗਰ, ਵਨੀਤ ਜੁਲਕਾ, ਸੁਨੀਲ ਸਹਾਰਨ, ਵਿਪਨ ਕੁਮਾਰ ਲੂੰਬਾ, ਰਕੇਸ਼ ਕੁਮਾਰ ਸਡਾਨਾ, ਰਕੇਸ਼ ਕੁਮਾਰ ਬਬਲਾ, ਸੰਦੀਪ ਕੁਮਾਰ, ਫੰੁਮਣ ਸਿੰਘ, ਧਰਮਪਾਲ ਸਰਾਫ਼, ਦਲਜੀਤ ਕੌਰ ਪ੍ਰਧਾਨ ਨਗਰ ਪੰਚਾਇਤ, ਜਗਜੀਤ ਸਿੰਘ ਖਾਸਰੀਆ ਸੀਨੀਅਰ ਮੀਤ ਪ੍ਰਧਾਨ, ਸੰਗਤ ਸਿੰਘ ਸੁਦਾਮਾ, ਸੁਖਵਿੰਦਰ ਸਿੰਘ ਪ੍ਰੇਮ, ਵਿਰਸਾ ਸਿੰਘ, ਅਜੀਤਪਾਲ ਸਿੰਘ ਬੰਟੀ, ਹਰਪ੍ਰੀਤ ਸਿੰਘ ਟੀਟੂ, ਗੁਰਮੀਤ ਸਿੰਘ ਚੀਮਾ, ਕੁਲਬੀਰ ਸਿੰਘ ਖਾਸਰੀਆ, ਅਮਰਜੋਤ ਸਿੰਘ ਜੱਜ, ਵਿਕਾਸ ਜੁਲਕਾ, ਚੇਅਰਮੈਨ ਸਰਬਜੀਤ ਸਿੰਘ ਪੱਪਲ, ਕੌਂਸਲਰ ਦਲਜੀਤਮ ਸਿੰਘ ਮੰਡਾ, ਮਨਜੀਤ ਕੌਰ ਖ਼ਾਲਸਾ, ਡਾ. ਤਰਸੇਮ ਸਿੰਘ, ਰਾਜਿੰਦਰ ਲਾਡੀ, ਵਿਕਰਮਜੀਤ ਸਿੰਘ ਵਿਕੀ, ਬਲਜਿੰਦਰ ਗਾਂਧੀ, ਇੰਸ: ਗਗਨਦੀਪ ਸਿੰਘ ਬੱਲੀ, ਹਰਜਿੰਦਰ ਸਿੰਘ ਤਲਵੰਡੀ, ਵਿਰਸਾ ਸਿੰਘ, ਸਰਬਜੀਤ ਸਿੰਘ, ਰਮਨ ਬੇਗੋਵਾਲ, ਦੀਪਕ ਜਿਊਲਰਜ਼, ਜਰਨੈਲ ਸਿੰਘ ਮੰਡਕੁਲਾ, ਡਾ: ਮਨਿੰਦਰ ਸਿੰਘ, ਡਾ: ਗੁਰਜੀਤ ਸਿੰਘ ਲੁਬਾਣਾ ਆਦਿ ਹਾਜ਼ਰ ਸਨ | ਸ੍ਰੀ ਰਾਮ ਲੀਲਾ ਧਰਮ ਕਮੇਟੀ ਮਸਜਿਦ ਚੌਕ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਕਪੂਰਥਲਾ, (ਸਡਾਨਾ)-ਸ੍ਰੀ ਰਾਮ ਲੀਲਾ ਧਰਮ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਦਾ ਤਿਉਹਾਰ ਮਸਜਿਦ ਚੌਂਕ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਬੀਤੇ ਦਿਨਾਂ ਦੌਰਾਨ ਰੋਜ਼ਾਨਾ ਰਾਤ ਦੇ ਸਮੇਂ ਇੱਥੇ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਸੀ ਤੇ ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ ਗਿਆ | ਇਨ੍ਹਾਂ ਸਮਾਗਮਾਂ ਦੌਰਾਨ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ ਹੰਸਪਾਲ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਜੱਗਾ ਧਾਲੀਵਾਲ ਆਪਣੇ ਸਾਥੀਆਂ ਸਮੇਤ ਪਹੁੰਚੇ ਤੇ ਹਾਜ਼ਰ ਲੋਕਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਪ੍ਰਬੰਧਕਾਂ ਵਲੋਂ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਦੁਸਹਿਰਾ ਕਮੇਟੀ ਦੇ ਚੇਅਰਮੈਨ ਰਜਿੰਦਰ ਕੌੜਾ, ਅਸ਼ੋਕ ਗੁਪਤਾ, ਸ਼ਾਮ ਲਾਲ, ਉਂਕਾਰ ਕਾਲੀਆ, ਨਰੇਸ਼ ਗੁਪਤਾ, ਨਿਸ਼ਾਂਤ ਕੌੜਾ, ਨਰੇਸ਼ ਭਾਰਤੀ, ਪਵਨ ਜੋਸ਼ੀ, ਸੰਦੀਪ ਗੁਪਤਾ, ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਕਸਾਡ ਦੇ ਐਮ.ਡੀ. ਰਜੀਵ ਗੁਪਤਾ, ਕੁਮਾਰ ਸੰਜੀਵ, ਸੀਨੀਅਰ ਕੌਂਸਲਰ ਨਰਿੰਦਰ ਸਿੰਘ ਮਨਸੂ, ਅਨੂਪ ਕਲਹਣ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਜ਼ਿਲ੍ਹਾ ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਪਰਵਿੰਦਰ ਸਿੰਘ ਢੋਟ, ਸੁਖਜਿੰਦਰ ਸਿੰਘ ਬੱਬਰ, ਜਗਜੀਤ ਸਿੰਘ ਬਿੱਟੂ, ਗੌਰਵ ਕੰਡਾ, ਰੋਕੀ ਗਗਨੇਜਾ, ਸਮੀਰ ਕੁਮਾਰ ਕੌਂਸਲਰ, ਅਨਿਲ ਸ਼ੁਕਲਾ, ਕਰਨ ਮਹਾਜਨ, ਅਮਰੀਕ ਸਿੰਘ ਮੱਲ੍ਹੀ, ਕਨਵ ਪਾਸੀ, ਹਰਜੀਤ ਸਿੰਘ ਕਾਕਾ, ਬਲਜੀਤ ਕਾਲਾ, ਜਤਿੰਦਰ ਕਪੂਰ, ਕੌਂਸਲਰ ਜੋਤੀ ਧੀਰ, ਸੁਰਜੀਤ ਰਾਣਾ, ਜੋਗਿੰਦਰ ਬਿੱਲੂ, ਕੁਲਦੀਪ ਸਿੰਘ, ਦੀਪਕ ਸਲਵਾਨ, ਸ਼ਹਿਰੀ ਕਾਂਗਰਸ ਦੇ ਜਨਰਲ ਸਕੱਤਰ ਰਾਜਬੀਰ ਸਿੰਘ ਵਾਲੀਆ, ਅਮਰਦੀਪ ਤੇਜੀ, ਹਰਜੀਤ ਸਿੰਘ ਬੱਬਾ ਵਾਲੀਆ, ਸਾਬੀ ਲੰਕੇਸ਼, ਵਿਜੇ ਛਾਬੜਾ, ਕੇਹਰ ਸਿੰਘ, ਕਿੱਕੀ ਵਾਲੀਆ, ਨੰਬਰਦਾਰ ਜਸਪ੍ਰੀਤ ਸਿੰਘ ਵਾਲੀਆ ਤੇ ਹੋਰ ਹਾਜ਼ਰ ਸਨ | ਸ਼ੇਖੂਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਸ਼ੇਖੂਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਰੋਜ਼ਾਨਾ ਮਾਤਾ ਭੱਦਰਕਾਲੀ ਮੰਦਿਰ ਵਿਖੇ ਰਾਮ ਲੀਲਾ ਦਾ ਮੰਚਨ ਕੀਤਾ ਗਿਆ | ਉਪਰੰਤ ਅੱਜ ਦੁਸਹਿਰੇ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਗਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਇਲਾਕੇ ਦੇ ਲੋਕਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਪ੍ਰਬੰਧਕਾਂ ਵਲੋਂ ਦਵਿੰਦਰਪਾਲ ਸਿੰਘ ਹੰਸਪਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕੌਂਸਲਰ ਨਰਿੰਦਰ ਮਨਸੂ, ਸਾਬਕਾ ਚੇਅਰਮੈਨ ਅਨੂਪ ਕਲਹਣ, ਸਾਬਕਾ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਪਿ੍ਤਪਾਲ ਸਿੰਘ ਹੰਸਪਾਲ, ਸਰਵਣ ਸਿੰਘ, ਪਰਵਿੰਦਰ ਸਿੰਘ ਢੋਟ, ਕਰਨ ਮਹਾਜਨ, ਕਨਵ ਪਾਸੀ, ਅਨਿਲ ਸ਼ੁਕਲਾ ਕੌਂਸਲਰ, ਗੁਰਪ੍ਰੀਤ ਸਿੰਘ ਗੋਪੀ, ਰੋਕੀ ਗਗਨੇਜਾ, ਰਮਨ ਕੁਮਾਰ, ਰਜੀਵ ਸ਼ਰਮਾ, ਹਰਭਜਨ ਸਿੰਘ ਵਿਰਦੀ, ਸੋਨੂੰ ਪੰਡਿਤ, ਪਰਮਜੀਤ ਸਿੰਘ ਐਡਵੋਕੇਟ, ਸਰਬਜੀਤ ਸਿੰਘ ਐਡਵੋਕੇਟ, ਨਵੀਨ ਸੱਭਰਵਾਲ, ਅਮਰੀਕ ਸਿੰਘ ਮੱਲੀ, ਚਰਨਜੀਤ ਸਿੰਘ ਤੇ ਹੋਰ ਹਾਜ਼ਰ ਸਨ | ਨਡਾਲਾ ’ਚ ਦੁਸਹਿਰੇ ਦੀਆਂ ਰੌਣਕਾਂ ਨਡਾਲਾ, (ਰਘਬਿੰਦਰ ਸਿੰਘ)-ਰਾਮਲੀਲ੍ਹਾ ਕਲੱਬ ਨਡਾਲਾ ਵਲੋਂ ਦੁਸਹਿਰਾ ਨਡਾਲਾ ਕਾਲਜ ਦੀ ਗਰਾਊਂਡ ਵਿਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਪੰਡਤਾਂ ਦੇ ਮੰਦਰ ਤੋਂ ਦੁਸਹਿਰੇ ਨਾਲ ਸਬੰਧਿਤ ਝਾਕੀਆਂ ਕੱਢੀਆਂ ਗਈਆਂ ਜੋ ਕਸਬਾ ਨਡਾਲਾ ਦੇ ਵੱਖ-ਵੱਖ ਬਾਜ਼ਾਰਾਂ, ਗਲੀਆਂ ਤੋਂ ਹੁੰਦੀਆਂ ਹੋਈਆਂ ਨਡਾਲਾ ਕਾਲਜ ਦੀ ਗਰਾਊਂਡ ਵਿਚ ਪੁੱਜੀਆਂ | ਦੁਸਹਿਰਾ ਗਰਾਊਂਡ ਵਿਚ ਰਾਮ ਤੇ ਰਾਵਣ ਦੀਆਂ ਸੈਨਾ ਦੇ ਯੁੱਧ ਕਰਵਾਏ ਗਏ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਉੱਗੇ ਖੇਡ ਪ੍ਰਮੋਟਰ ਦਲਜੀਤ ਸਿੰਘ ਨਡਾਲਾ, ਯੂਥ ਵਿੰਗ ਸੂਬਾ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ, ਭਾਜਪਾ ਮੰਡਲ ਪ੍ਰਧਾਨ ਸਾਹਿਲ ਬਾਵਾ, ਹੈਪੀ ਜੁਲਕਾ, ਬੁੱਲਾ ਯੂ.ਐਸ.ਏ. ਦੀ ਟੀਮ ਨੇ ਜਿੱਥੇ ਦੁਸਹਿਰੇ ਦੀ ਵਧਾਈ ਦਿੱਤੀ, ਉੱਥੇ ਉਨ੍ਹਾਂ ਵੱਲੋਂ ਇਨਾਮਾਂ ਦੀ ਵੰਡ ਕਰਦਿਆਂ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤਾਂ ਨੂੰ ਅਗਨੀ ਵੀ ਭੇਟ ਕੀਤੀ ਗਈ | ਅੰਤ ਵਿਚ ਕਲੱਬ ਵੱਲੋਂ ਜਿੱਥੇ ਪੁੱਜੀਆਂ ਸ਼ਖ਼ਸੀਅਤਾਂ ਦਾ ਮਾਨ ਸਨਮਾਨ ਕੀਤਾ ਗਿਆ, ਉੱਥੇ ਮੇਲੇ ਨੂੰ ਸਫਲ ਬਣਾਉਣ ਲਈ ਪ੍ਰਧਾਨ ਦਵਿੰਦਰ ਪਾਲ ਸ਼ਰਮਾ ਵੱਲੋਂ ਆਈ ਸੰਗਤ ਦਾ ਧੰਨਵਾਦ ਵੀ ਕੀਤਾ | ਇਸ ਦੌਰਾਨ ਮੰਚ ਦਾ ਸੰਚਾਲਨ ਸਰਪੰਚ ਪ੍ਰਮੋਦ ਕੁਮਾਰ ਸ਼ਰਮਾ ਨੇ ਬਾਖ਼ੂਬੀ ਨਿਭਾਇਆ | ਇਸ ਮੌਕੇ ਖੇਡ ਪ੍ਰਮੋਟਰ ਦਲਜੀਤ ਸਿੰਘ ਨਡਾਲਾ, ਯੂਥ ਵਿੰਗ ਸੂਬਾ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ, ਸੰਜੀਵ ਕੁਮਾਰ ਜੋਸ਼ੀ,ਖੇਡ ਪ੍ਰਮੋਟਰ ਕਾਲਾ ਬਾਗੜੀਆਂ,ਹੈਪੀ ਜੁਲਕਾ, ਸਰਪੰਚ ਹਰਜਿੰਦਰ ਸਿੰਘ ਤਲਵੰਡੀ, ਡਾਕਟਰ ਸਾਹਿਲ ਬਾਵਾ,ਡਾਕਟਰ ਸੰਦੀਪ ਟੋਨੀ, ਸਰਬਜੀਤ ਸਿੰਘ ਅੱਜੂ ਸਰਪੰਚ ਬਾਮੂੰਵਾਲ, ਪ੍ਰਧਾਨ ਮੋਹਨ ਸਿੰਘ ਡਾਲਾ, ਬਲਵਿੰਦਰ ਸਿੰਘ ਬਿੱਟੂ ਖੱਖ,ਅਵਤਾਰ ਸਿੰਘ ਦਾਊਦਪੁਰ, ਸਰਪੰਚ ਪ੍ਰਮੋਦ ਕੁਮਾਰ ਸ਼ਰਮਾ,ਬੱਬੂ ਵਰਮਾ, ਕਾਲੀ ਬਿੱਲਪੁਰ, ਅੰਮਿ੍ਤਪਾਲ ਸਿੰਘ ਪੰਨੂ, ਅਜੇ ਬਾਲੀ, ਅੰਮਿ੍ਤ ਸਿੰਘ ਖੱਖ, ਪ੍ਰਵੀਨ ਕੁਮਾਰ,ਕਲੱਬ ਮੈਂਬਰਾਂ ਵਿਚੋਂ ਪ੍ਰਧਾਨ ਦਵਿੰਦਰਪਾਲ ਸ਼ਰਮਾ, ਵਿਨੋਦ ਕੁਮਾਰ, ਰੋਹਿਤ ਸ਼ਰਮਾ, ਹਰਪ੍ਰੀਤ ਪਰਾਸ਼ਰ,ਪੰਮਾ ਲਹੌਰੀਆ, ਰਾਜੂ ਡੋਗਰਾ, ਪਿ੍ੰਸ ਨਡਾਲਾ, ਦੀਪਕ ਸ਼ਰਮਾ, ਅਮਿੱਤ ਕੁਮਾਰ ਬਾਗ਼ਲ, ਪ੍ਰਮੋਦ ਕੁਮਾਰ, ਅਸ਼ਵਨੀ ਕੁਮਾਰ, ਮਨੀਸ਼ ਕੁਮਾਰ , ਨਿਤਿਨ ਸ਼ਰਮਾ, ਅੰਸ਼, ਰਵੀ ਕੁਮਾਰ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ| ਕਾਲਾ ਸੰਘਿਆਂ ’ਚ ਭਾਰੀ ਉਤਸ਼ਾਹ ਨਾਲ ਮਨਾਇਆ ਦੁਸਹਿਰਾ ਕਾਲਾ ਸੰਘਿਆਂ, (ਬਲਜੀਤ ਸਿੰਘ ਸੰਘਾ)-ਦੁਸਹਿਰਾ ਖੇਡ ਗਰਾਊਂਡ ਕਾਲਾ ਸੰਘਿਆਂ ਵਿਖੇ ਦੁਸਹਿਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਅਤੇ ਪਿੰਡ ਅਤੇ ਇਲਾਕੇ ਦੇ ਸਹਿਯੋਗ ਨਾਲ ਸ਼ਰਧਾ, ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਦੌਰਾਨ ਅਭਿਸ਼ੇਕ ਸ਼ਰਮਾ ਵੱਲੋਂ ਰਾਜਾ ਸ੍ਰੀ ਰਾਮ ਚੰਦਰ, ਅੰਸ ਜੋਸ਼ੀ ਵੱਲੋਂ ਸ਼੍ਰੀ ਲਛਮਣ, ਗੁਰਸ਼ਰਨ ਸਿੰਘ ਭੰਵਰਾ ਵੱਲੋਂ ਹੰਨੂਮਾਨ, ਗੁਰਪ੍ਰੀਤ ਸਿੰਘ ਫ਼ੁਲ ਵੱਲੋਂ ਰਾਵਣ, ਪਿੰਦਰ ਜੈਲਦਾਰ ਵੱਲੋਂ ਮੇਘਨਾਥ ਤੇ ਪ੍ਰਸ਼ਾਂਤ ਪੰਡਿਤ ਵੱਲੋਂ ਕੁੰਭਕਰਨ ਸਮੇਤ ਹੋਰ ਨੌਜਵਾਨਾਂ ਵੱਲੋਂ ਕਿਰਦਾਰ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ | ਰਾਵਣ, ਕੁੰਭਕਰਨ, ਮੇਘਨਾਥ ਦੇ ਬਣਾਏ ਵੱਡੇ ਪੁਤਲਿਆਂ ਨੂੰ ਸ਼ਾਮ ਦਿਨ ਢਲੇ ਸਾੜਿਆ ਗਿਆ | ਦੁਸਹਿਰਾ ਕਮੇਟੀ ਪ੍ਰਧਾਨ ਕੁਲਦੀਪ ਕੁਮਾਰ ਲੂੰਬਾ, ਡਾ. ਹਨੀ ਸ਼ਰਮਾ, ਸਤੀਸ਼ ਕੁਮਾਰ ਘੋਨਾ, ਮਾਸਟਰ ਵੇਦ ਪ੍ਰਕਾਸ਼, ਰਾਕੇਸ਼ ਕੁਮਾਰ ਭਾਰਗਵ ਨੇ ਸਭ ਹਾਜ਼ਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੰਦਿਆਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਹੰਕਾਰ ਨਾ ਕਰਨ ਦਾ ਅਤੇ ਸੱਚਾਈ ਦੇ ਰਸਤੇ ਤੇ ਚੱਲਣ ਦਾ ਸੰਦੇਸ਼ ਦਿੰਦਾ ਹੈ | ਇਸ ਮੌਕੇ ਤੇ ਹਾਜ਼ਰਾਂ ‘ਚ ਮਿਹਰਬਾਨ ਸਿੰਘ ਸੰਘਾ, ਗੁਰਦਵਾਰਾ ਬਾਬਾ ਕਾਹਨ ਦਾਸ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਸਰਪੰਚ ਮਨਿੰਦਰਪਾਲ ਮੰਨਾ, ਰਾਕੇਸ਼ ਕੁਮਾਰ ਭਾਰਗਵ, ਮਾਸਟਰ ਸ਼ਾਮ ਕੁਮਾਰ, ਵਿਸ਼ਾਲ ਜੋਸ਼ੀ, ਰਾਜੇਸ਼ ਕੁਮਾਰ ਰਾਜੂ, ਪੰਚ ਪਵਿੱਤਰ ਸਿੰਘ ਪਿੱਤਾ, ਦੀਪੰਕਰ, ਬੂਟਾ ਗਿੱਲ, ਹੈਪੀ ਵਾਲੀਆ, ਪ੍ਰਧਾਨ ਵਿਜੈ ਅਰੋੜਾ, ਸਤਨਾਮ ਸਿੰਘ ਸੰਘਾ, ਸੰਜੀਵ ਕੌਂਡਲ, ਸੰਜੀਵ ਕੁਮਾਰ ਹੈਪੀ, ਕੁਲਦੀਪ ਕੁਮਾਰ ਚੱਡਾ, ਗੱਤਕਾ ਕੋਚ ਨਰਿੰਦਰ ਸਿੰਘ ਸੰਘਾ, ਮਨਜੀਤ ਸਿੰਘ ਸੋਹਲ, ਮਾਸਟਰ ਸ਼ਾਮ ਲਾਲ, ਡਾ ਬਲਰਾਮ, ਪਾਲਾ ਟੇਲਰ, ਇੰਦਰਜੀਤ ਬੱਸਣ, ਗੁਰਦਾਵਰ ਸਿੰਘ ਆਦਿ ਹਾਜ਼ਰ ਸਨ |