13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨਡਾਲਾ ’ਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਵਿਛਾਉਣ ਕਾਰਨ ਸਕੂਲ ਦਾ ਰਸਤਾ ਖ਼ਰਾਬ, ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨ

ਨਡਾਲਾ, 12 ਅਕਤੂਬਰ (ਰਘਬਿੰਦਰ ਸਿੰਘ)-ਨਡਾਲਾ ਵਿਖੇ ਪੰਜਾਬ ਸਰਕਾਰ ਵਲੋਂ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ | ਇਸ ਤਹਿਤ ਭੁਲੱਥ ਰੋਡ ’ਤੇ ਸਥਿਤ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਦੇ ਨੇੜੇ ਪਾਈਪ ਲਾਈਨ ਵਿਛਾਈ ਗਈ ਹੈ ਪਰ ਬਰਸਾਤ ਪੈਣ ਕਾਰਨ ਇੱਥੋਂ ਦਾ ਰਸਤਾ ਖ਼ਰਾਬ ਹੋ ਗਿਆ ਹੈ, ਜਿਸ ਕਾਰਨ ਸਕੂਲ ਦੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਦੱਸ ਦੇਈਏ ਕੇ ਸਕੂਲ ਦੇ ਇਸੇ ਰਸਤੇ ‘ਤੇ ਕਿੰਡਰਗਾਰਟਨ ਸਕੂਲ ਵੀ ਸਥਿਤ ਹੈ, ਜਿੱਥੋਂ ਸਵੇਰ ਸਮੇਂ ਸਕੂਲੀ ਬੱਸਾਂ ਵਿਦਿਆਰਥੀਆਂ ਨੂੰ ਲੈਣ ਅਤੇ ਛੱਡਣ ਲਈ ਲੰਘਦੀਆਂ ਹਨ | ਸਕੂਲ ਦੀ ਪਿ੍ੰਸੀਪਲ ਦਲਵੀਰ ਕੌਰ ਮਾਨ ਨੇ ਦੱਸਿਆ ਕਿ ਕਰੀਬ ਚਾਰ ਦਿਨ ਪਹਿਲਾਂ ਸਵੇਰ ਸਮੇਂ ਵਿਦਿਆਰਥੀਆਂ ਨੂੰ ਲੈਣ ਜਾ ਰਹੀ ਸਕੂਲੀ ਬੱਸ ਰਸਤੇ ਵਿਚ ਫਸ ਗਈ ਸੀ, ਜਿਸ ਨੂੰ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ | ਇਸ ਤੋਂ ਇਲਾਵਾ ਹੋਰ ਸਕੂਲੀ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ |ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਰਸਤੇ ਨੂੰ ਕੁਝ ਹੱਦ ਤੱਕ ਠੀਕ ਕੀਤਾ ਗਿਆ ਸੀ, ਪਰ ਮੁੜ ਬਰਸਾਤ ਪੈਣ ਕਾਰਨ ਰਸਤਾ ਖ਼ਰਾਬ ਹੋ ਗਿਆ ਹੈ | ਇਸ ਕਾਰਨ ਰੋਜ਼ਾਨਾ ਸਕੂਲ ਆਉਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ |ਸਕੂਲ ਸਟਾਫ਼ ਮੈਂਬਰ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਬੰਧਤ ਵਿਭਾਗ ਨੂੰ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਲੋੜ ਹੋਵੇ ਤਾਂ ਉਹ ਆਪਣੇ ਖ਼ਰਚੇ ‘ਤੇ ਰਸਤੇ ਦੀ ਮੁਰੰਮਤ ਕਰਵਾ ਲੈਣਗੇ, ਪਰ ਉਨ੍ਹਾਂ ਅਨੁਸਾਰ ਵਿਭਾਗ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ |ਇਸ ਸਬੰਧੀ ਜਦੋਂ ਸਬੰਧਤ ਵਿਭਾਗ ਦੇ ਜੇਈ ਐਨ. ਪੀ.

ਭੁਲੱਥ ਰੋਡ ਤੇ ਖ਼ਰਾਬ ਰਸਤੇ ਬਾਰੇ ਜਾਣਕਾਰੀ ਦਿੰਦੇ ਸਕੂਲ ਸਟਾਫ਼ ਮੈਂਬਰ ਵਿਜੇ ਕੁਮਾਰ | ਤਸਵੀਰ : ਰਘਬਿੰਦਰ ਸਿੰਘ 13-10-2026
ਨਡਾਲਾ, 12 ਅਕਤੂਬਰ (ਰਘਬਿੰਦਰ ਸਿੰਘ)-ਨਡਾਲਾ ਵਿਖੇ ਪੰਜਾਬ ਸਰਕਾਰ ਵਲੋਂ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ | ਇਸ ਤਹਿਤ ਭੁਲੱਥ ਰੋਡ ’ਤੇ ਸਥਿਤ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਦੇ ਨੇੜੇ ਪਾਈਪ ਲਾਈਨ ਵਿਛਾਈ ਗਈ ਹੈ ਪਰ ਬਰਸਾਤ ਪੈਣ ਕਾਰਨ ਇੱਥੋਂ ਦਾ ਰਸਤਾ ਖ਼ਰਾਬ ਹੋ ਗਿਆ ਹੈ, ਜਿਸ ਕਾਰਨ ਸਕੂਲ ਦੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਦੱਸ ਦੇਈਏ ਕੇ ਸਕੂਲ ਦੇ ਇਸੇ ਰਸਤੇ ‘ਤੇ ਕਿੰਡਰਗਾਰਟਨ ਸਕੂਲ ਵੀ ਸਥਿਤ ਹੈ, ਜਿੱਥੋਂ ਸਵੇਰ ਸਮੇਂ ਸਕੂਲੀ ਬੱਸਾਂ ਵਿਦਿਆਰਥੀਆਂ ਨੂੰ ਲੈਣ ਅਤੇ ਛੱਡਣ ਲਈ ਲੰਘਦੀਆਂ ਹਨ | ਸਕੂਲ ਦੀ ਪਿ੍ੰਸੀਪਲ ਦਲਵੀਰ ਕੌਰ ਮਾਨ ਨੇ ਦੱਸਿਆ ਕਿ ਕਰੀਬ ਚਾਰ ਦਿਨ ਪਹਿਲਾਂ ਸਵੇਰ ਸਮੇਂ ਵਿਦਿਆਰਥੀਆਂ ਨੂੰ ਲੈਣ ਜਾ ਰਹੀ ਸਕੂਲੀ ਬੱਸ ਰਸਤੇ ਵਿਚ ਫਸ ਗਈ ਸੀ, ਜਿਸ ਨੂੰ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ | ਇਸ ਤੋਂ ਇਲਾਵਾ ਹੋਰ ਸਕੂਲੀ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ |ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਰਸਤੇ ਨੂੰ ਕੁਝ ਹੱਦ ਤੱਕ ਠੀਕ ਕੀਤਾ ਗਿਆ ਸੀ, ਪਰ ਮੁੜ ਬਰਸਾਤ ਪੈਣ ਕਾਰਨ ਰਸਤਾ ਖ਼ਰਾਬ ਹੋ ਗਿਆ ਹੈ | ਇਸ ਕਾਰਨ ਰੋਜ਼ਾਨਾ ਸਕੂਲ ਆਉਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ |ਸਕੂਲ ਸਟਾਫ਼ ਮੈਂਬਰ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਬੰਧਤ ਵਿਭਾਗ ਨੂੰ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਲੋੜ ਹੋਵੇ ਤਾਂ ਉਹ ਆਪਣੇ ਖ਼ਰਚੇ ‘ਤੇ ਰਸਤੇ ਦੀ ਮੁਰੰਮਤ ਕਰਵਾ ਲੈਣਗੇ, ਪਰ ਉਨ੍ਹਾਂ ਅਨੁਸਾਰ ਵਿਭਾਗ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ |ਇਸ ਸਬੰਧੀ ਜਦੋਂ ਸਬੰਧਤ ਵਿਭਾਗ ਦੇ ਜੇਈ ਐਨ.ਪੀ. ਬਿਸ਼ਨੋਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇੱਥੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਵਿਛਾਈ ਗਈ ਹੈ ਅਤੇ ਸਕੂਲ ਨੂੰ ਐਮਰਜੈਂਸੀ ਸਮੇਂ ਸਹੂਲਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫਾਇਰ ਹਾਈਡ੍ਰੈਂਟ ਲਗਾਇਆ ਜਾਣਾ ਹੈ | ਇਸ ਲਈ ਇੱਥੇ ਖ਼ੁਦਾਈ ਕਰਕੇ ਹੋਦੀ ਬਣਾਈ ਗਈ ਹੈ |ਉਨ੍ਹਾਂ ਕਿਹਾ ਕਿ ਬਰਸਾਤ ਕਾਰਨ ਰਸਤਾ ਗਿੱਲਾ ਹੋਣ ਕਰਕੇ ਕੰਮ ਵਿਚ ਦੇਰੀ ਹੋਈ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਰਸਤੇ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਵਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਸਮੂਹ ਸਟਾਫ ਵਲੋਂ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕ... ਅਗਲੀ ਖ਼ਬਰ ਐਸ.ਆਈ.ਆਰ. ਮੁਕੰਮਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਅੰਤਿਮ ਵੋਟਰ ਸੂਚੀ ’ਚ 24751 ਵੋਟਾਂ ਦਾ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।