13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਐਸ.ਆਈ.ਆਰ. ਮੁਕੰਮਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਅੰਤਿਮ ਵੋਟਰ ਸੂਚੀ ’ਚ 24751 ਵੋਟਾਂ ਦਾ ਵਾਧਾ

ਕਪੂਰਥਲਾ, 12 ਅਕਤੂਬਰ (ਅਮਰਜੀਤ ਕੋਮਲ)-ਐਸ. ਆਈ.

ਐਸ.ਆਈ.ਆਰ. ਤੋਂ ਬਾਅਦ ਅੰਤਿਮ ਵੋਟਰ ਸੂਚੀ ਜਾਰੀ ਕਰਨ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ | ਤਸਵੀਰ : ਤਿਲਕਰਾਜ 13-10-2026
ਕਪੂਰਥਲਾ, 12 ਅਕਤੂਬਰ (ਅਮਰਜੀਤ ਕੋਮਲ)-ਐਸ.ਆਈ.ਆਰ. 2026 ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਅੰਤਿਮ ਵੋਟਰ ਸੂਚੀ ’ਚ ਵੋਟਾਂ ਦੀ ਗਿਣਤੀ ਵਿਚ 24751 ਵੋਟਾਂ ਦਾ ਵਾਧਾ ਹੋਇਆ ਹੈ ਤੇ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ ਰਿਜ਼ਰਵ ਤੇ ਭੁਲੱਥ ਹਲਕੇ ਵਿਚ ਵੋਟਾਂ ਦੀ ਗਿਣਤੀ ਵੱਧ ਕੇ 5 ਲੱਖ 61055 ਹੋ ਗਈ ਹੈ | ਇਹ ਜਾਣਕਾਰੀ ਅਕਾਸ਼ ਬਾਂਸਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਿਆਸੀ ਪਾਰਟੀ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਵਿਚ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਪੂਰਥਲਾ ਜ਼ਿਲ੍ਹੇ ਵਿਚ ਐਸ.ਆਈ.ਆਰ. 2026 ਦੀ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਮੁਕੰਮਲ ਹੋਈ ਹੈ | ਉਨ੍ਹਾਂ ਕਿਹਾ ਕਿ ਅੰਤਿਮ ਵੋਟਰ ਸੂਚੀ ਵਿਚ 2 ਲੱਖ 89096 ਪੁਰਸ਼ ਵੋਟਰ, 2 ਲੱਖ 71937 ਮਹਿਲਾ ਵੋਟਰ ਤੇ ਤੀਜੇ ਲਿੰਗ ਦੇ 22 ਵੋਟਰ ਸ਼ਾਮਲ ਹਨ | ਇਸ ਤੋਂ ਇਲਾਵਾ 18 ਤੋਂ ਲੈ ਕੇ 19 ਸਾਲ ਉਮਰ ਦੇ ਦਰਜ ਕੀਤੇ ਗਏ 8212 ਵੋਟਰ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ, ਨੂੰ ਵੀ ਅੰਤਿਮ ਵੋਟਰ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬੀਤੀ 25 ਜੂਨ ਤੋਂ ਐਸ.ਆਈ.ਆਰ. ਦਾ ਪਹਿਲਾ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹੇ ਵਿਚ ਕੁੱਲ 6 ਲੱਖ 14981 ਵੋਟਰ ਸਨ ਤੇ ਐਸ.ਆਈ.ਆਰ. ਦੌਰਾਨ ਵੋਟਰ ਸੂਚੀਆਂ ਦੀ ਤਸਦੀਕ ਤੇ ਅੱਪਡੇਟ ਕਰਨ ਦੀ ਸਹੂਲਤ ਲਈ ਸਾਰੇ ਵੋਟਰਾਂ ਨੂੰ ਗਣਨਾ ਫਾਰਮ ਬੂਥ ਲੈਵਲ ਅਫ਼ਸਰਾਂ ਵਲੋਂ ਵੰਡੇ ਗਏ ਤੇ ਇਕੱਤਰ ਹੋਏ ਗਣਨਾ ਫਾਰਮਾਂ ਵਿਚੋਂ 5 ਲੱਖ 36304 ਫਾਰਮ ਬੂਥ ਲੈਵਲ ਅਫ਼ਸਰਾਂ ਵਲੋਂ ਡਿਜੀਟਾਈਜ਼ ਕੀਤੇ ਗਏ, ਜਦਕਿ 78667 ਫਾਰਮ ਨਹੀਂ ਹੋਏ, ਜੋ ਇਕੱਠੇ ਨਾ ਕੀਤੇ ਜਾਣ ਵਾਲੇ ਫਾਰਮਾਂ ਦੀ ਸ਼ੇ੍ਰਣੀ ਵਿਚ ਰੱਖੇ ਗਏ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਵਿਚੋਂ 21746 ਵੋਟਰ ਮਿ੍ਤਕ ਪਾਏ ਗਏ ਤੇ 14752 ਵੋਟਰਾਂ ਦਾ ਪਤਾ ਨਹੀਂ ਲੱਗ ਸਕਿਆ, ਜਦਕਿ 39336 ਵੋਟਰ ਆਪਣੇ ਦਰਜ ਪਤਿਆਂ ਤੋਂ ਹੋਰ ਥਾਵਾਂ ‘ਤੇ ਚਲੇ ਗਏ | ਉਨ੍ਹਾਂ ਕਿਹਾ ਕਿ 2520 ਮਾਮਲੇ ਡੁਪਲੀਕੇਟ ਵੋਟਰਾਂ ਨਾਲ ਸਬੰਧਿਤ ਸਨ, ਜਦਕਿ 323 ਮਾਮਲੇ ਹੋਰ ਸ਼ੇ੍ਰਣੀ ਵਿਚ ਸ਼ਾਮਲ ਕੀਤੇ ਗਏ | ਉਨ੍ਹਾਂ ਕਿਹਾ ਕਿ ਬੀਤੀ 23 ਅਗਸਤ ਨੂੰ ਪ੍ਰਕਾਸ਼ਿਤ ਹੋਈ ਡਰਾਫ਼ਟ ਸੂਚੀ ਵਿਚ 2 ਲੱਖ 81516 ਪੁਰਸ਼ ਵੋਟਰ, 2 ਲੱਖ 54765 ਮਹਿਲਾ ਵੋਟਰ ਤੇ ਹੋਰ ਸ਼ੇ੍ਰਣੀ ਨਾਲ ਸਬੰਧਿਤ 23 ਵੋਟਰ ਸ਼ਾਮਲ ਸਨ ਤੇ ਕੁੱਲ ਮਿਲਾ ਕੇ ਡਰਾਫ਼ਟ ਸੂਚੀ ਵਿਚ ਵੋਟਰਾਂ ਦੀ ਗਿਣਤੀ 5 ਲੱਖ 36304 ਦਰਜ ਕੀਤੀ ਗਈ | ਅਕਾਸ਼ ਬਾਂਸਲ ਨੇ ਦੱਸਿਆ ਕਿ ਨਿਰਧਾਰਿਤ ਸੁਧਾਈ ਪੂਰੀ ਹੋਣ ਤੋਂ ਬਾਅਦ ਅੰਤਿਮ ਵੋਟਰ ਸੂਚੀ ਵਿਚ ਪੁਰਸ਼ ਵੋਟਰਾਂ ਦੀ ਗਿਣਤੀ ਵਿਚ 7580 ਤੇ ਮਹਿਲਾ ਵੋਟਰਾਂ ਦੀ ਗਿਣਤੀ ਵਿਚ 17172 ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਤੀਜੇ ਲਿੰਗ ਦੇ ਵੋਟਰਾਂ ਦੀ ਗਿਣਤੀ ਵਿਚ 1 ਦੀ ਕਮੀ ਆਈ | ਡਿਪਟੀ ਕਮਿਸ਼ਨਰ ਨੇ ਸਾਰੇ ਯੋਗ ਨਾਗਰਿਕਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਅਜੇ ਤੱਕ ਰਜਿਸਟਰੇਸ਼ਨ ਨਹੀਂ ਕਰਵਾਈ, ਉਹ ਆਪਣੀ ਰਜਿਸਟਰੇਸ਼ਨ ਕਰਵਾ ਕੇ ਵੋਟਰ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਉਣ | ਉਨ੍ਹਾਂ ਕਿਹਾ ਕਿ ਨਵੇਂ ਤੇ ਯੋਗ ਵੋਟਰ ਆਪਣਾ ਨਾਂਅ ਵੋਟਰ ਸੂਚੀ ਵਿਚ ਸ਼ਾਮਲ ਕਰਵਾਉਣ ਲਈ ਫਾਰਮ 6 ਭਰ ਕੇ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰਤ ਵੋਟਰ ਸੇਵਾਵਾਂ ਪੋਰਟਲ ਜਾਂ ਨਿਰਧਾਰਿਤ ਆਫ਼ਲਾਈਨ ਪ੍ਰਕਿਰਿਆ ਰਾਹੀਂ ਵੀ ਅਰਜ਼ੀ ਦੇ ਸਕਦੇ ਹਨ | ਉਨ੍ਹਾਂ ਐਸ.ਆਈ.ਆਰ. ਦੀ ਪ੍ਰਕਿਰਿਆ ਮੁਕੰਮਲ ਕਰਨ ਵਿਚ ਸਿਆਸੀ ਪਾਰਟੀਆਂ, ਬੂਥ ਲੈਵਲ ਅਫ਼ਸਰਾਂ, ਬੂਥ ਲੈਵਲ ਏਜੰਟਾਂ ਦੇ ਚੋਣ ਅਮਲੇ ਵਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਪਰਮਿੰਦਰ ਸਿੰਘ ਢੋਟ, ਸ਼ੋ੍ਰਮਣੀ ਅਕਾਲੀ ਦਲ ਦੇ ਤਨਵੀਰ ਸਿੰਘ ਰੰਧਾਵਾ, ਕਾਂਗਰਸ ਦੇ ਪਰਮਿੰਦਰ ਸਿੰਘ, ਐਡਵੋਕੇਟ ਪਿਊਸ਼ ਮਨਚੰਦਾ, ਐਡਵੋਕੇਟ ਦਲਜੀਤ ਸਿੰਘ, ਭਾਜਪਾ ਤੋਂ ਨਿਰਮਲ ਸਿੰਘ, ਜਸਵੰਤ ਸਿੰਘ, ਬਸਪਾ ਤੋਂ ਰਕੇਸ਼ ਕੁਮਾਰ ਦਾਤਾਰਪੁਰੀ, ਬਸਪਾ ਤੋਂ ਰਾਮ ਲਾਲ, ਸੀ.ਪੀ.ਆਈ. ਤੋਂ ਬਲਦੇਵ ਸਿੰਘ ਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਡਾਲਾ ’ਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਵਿਛਾਉਣ ਕਾਰਨ ਸਕੂਲ ਦਾ ਰਸਤਾ ਖ਼ਰਾਬ, ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨ ਅਗਲੀ ਖ਼ਬਰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।