30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੂਬਾ ਪੰਜਾਬ ਅੰਦਰ ਵੱਧ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੀ ਜਵਾਨੀ ਲਈ ਵੱਡਾ ਚਿੰਤਾ ਦਾ ਵਿਸ਼ਾ-ਬੋਪਾਰਾਏ

ਭੁਲੱਥ, 29 ਸਤੰਬਰ (ਮੇਹਰ ਚੰਦ ਸਿੱਧੂ)-ਸੂਬਾ ਪੰਜਾਬ ਅੰਦਰ ਵੱਧ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੀ ਜਵਾਨੀ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ| ਇਹ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਕਾਂਗਰਸ ਕਿਸਾਨ ਵਿੰਗ ਦੇ ਸੀਨੀਅਰ ਜਨਰਲ ਸਕੱਤਰ ਪੰਜਾਬ ਅਮਰੀਕ ਸਿੰਘ ਬੋਪਾਰਾਏ ਨੇ ਕਿਹਾ, ਕਿ ਸੂਬਾ ਪੰਜਾਬ ਨਸ਼ਿਆਂ ਦੇ ਵੱਧ ਰਹੇ ਮਾਰੂ ਪ੍ਰਭਾਵ ਤੋਂ ਲਗਾਤਾਰ ਪ੍ਰਭਾਵਿਤ ਹੁੰਦਾ ਜਾ ਰਿਹਾ ਹੈ ਤੇ ਪੰਜਾਬ ਦੀ ਜਵਾਨੀ ਨਸ਼ਿਆਂ ’ਚ ਗਲਤਾਨ ਹੁੰਦੀ ਨਜ਼ਰ ਆ ਰਹੀ ਹੈ , ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਠੁੱਸ ਹੋ ਕੇ ਰਹਿ ਗਈ ਹੈ ਤੇ ਸੂਬੇ ਅੰਦਰ ਨਸ਼ਿਆਂ ਵਿਰੁੱਧ ਕੀਤੀਆਂ ਜਾ ਰਹੀਆਂ ਰੈਲੀਆਂ ਸਮਾਜ ਅੰਦਰ ਕੋਈ ਬਹੁਤੀ ਵੱਡੀ ਤਬਦੀਲੀ ਵਾਲੀ ਤਸਵੀਰ ਪੇਸ਼ ਕਰਦੀਆਂ ਨਜ਼ਰ ਨਹੀਂ ਆ ਰਹੀਆਂ , ਆਏ ਦਿਨ ਨਸ਼ਿਆਂ ਵਿਚ ਗ੍ਰਸਤ ਹੋ ਕੇ ਨਸ਼ਿਆਂ ਦੀ ਬਲੀ ਚੜ੍ਹ ਰਹੇ ਮਾਵਾਂ ਦੇ ਪੁੱਤ ਤੇ ਘਰਾਂ ਦੇ ਘਰ ਚਿੱਟੇ ਨਾਲ ਨਸ਼ਿਆਂ ਦੀ ਲਪੇਟ ਵਿਚ ਆ ਕੇ ਬਰਬਾਦ ਹੁੰਦੇ ਨਜ਼ਰ ਆ ਰਹੇ ਹਨ | ਉਨ੍ਹਾਂ ਸਮਾਜਿਕ ਧਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਨਸ਼ਾ ਮੁਕਤ ਸਮਾਜ ਦੇ ਸਿਰਜਣਾ ਲਈ ਅੱਗੇ ਵਧੀਏ |

ਅਜੀਤ ਡੈਸਕ 30-09-2026

ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਨਡਾਲਾ ਬਲਾਕ ਦੀਆਂ ਵਾਲੀਬਾਲ ਟੀਮਾਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਭਾਰਤ ਨੂੰ 4x400 ਮੀਟਰ ਰਿਲੇਅ ਵਿਚ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।