ਚੋਰ ਅੰਮਿ੍ਤ ਬਾਜ਼ਾਰ ਤੋਂ ਦੁਕਾਨ ਦੇ ਬਾਹਰ ਖੜ੍ਹੀ ਸਕੂਟਰੀ ਚੋਰੀ ਕਰਕੇ ਫ਼ਰਾਰ
ਕਪੂਰਥਲਾ, 24 ਸਤੰਬਰ (ਸਡਾਨਾ)-ਸ਼ਹਿਰ ਵਿਚ ਵਾਹਨ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ ਤੇ ਕੋਈ ਵੀ ਦਿਨ ਅਜਿਹਾ ਖ਼ਾਲੀ ਨਹੀਂ ਜਾ ਰਿਹਾ, ਜਿਸ ਦਿਨ ਸ਼ਹਿਰ ਵਿਚੋਂ 1 ਜਾਂ 2 ਵਾਹਨ ਚੋਰੀ ਨਾ ਹੋਣ | ਬੀਤੀ ਸ਼ਾਮ ਜਿੱਥੇ ਬੱਸ ਸਟੈਂਡ ਨੇੜੇ ਇਕ ਰੈਸਟੋਰੈਂਟ ਦੇ ਬਾਹਰੋਂ ਅਣਪਛਾਤਾ ਵਿਅਕਤੀ ਇਕ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ, ਉੱਥੇ ਹੀ ਕਰੀਬ ਤਿੰਨ ਦਿਨ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰੋਂ ਵੀ ਇਕ ਮੋਟਰਸਾਈਕਲ ਚੋਰੀ ਹੋਇਆ, ਉੱਥੇ ਨਾਲ ਹੀ ਅੱਜ ਅੰਮਿ੍ਤ ਬਾਜ਼ਾਰ ਗੁਰਦੁਆਰਾ ਸਾਹਿਬ ਦੇ ਨੇੜਿਓ ਵੀ ਇਕ ਐਕਟਿਵਾ ਸਕੂਟਰੀ ਚੋਰੀ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਚਦੇਵਾ ਹੈਾਡਲੂਮ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 5 ਵਜੇ ਉਹ ਘਰੋਂ ਦੁਕਾਨ ‘ਤੇ ਆਇਆ ਤੇ ਦੁਕਾਨ ਦੇ ਸਾਹਮਣੇ ਹੀ ਆਪਣੀ ਐਕਟਿਵਾ ਸਕੂਟਰੀ ਨੰਬਰ ਪੀਬੀ09 ਐਸ8522 ਰੰਗ ਚਿੱਟਾ ਖੜ੍ਹੀ ਕਰ ਦਿੱਤੀ ਤੇ ਦੁਕਾਨ ਦੇ ਅੰਦਰ ਚਲਾ ਗਿਆ | ਜਦੋਂ ਕੁੱਝ ਮਿੰਟਾਂ ਬਾਅਦ ਬਾਹਰ ਆਇਆ ਤਾਂ ਦੇਖਿਆ ਕਿ ਉਸ ਦੀ ਸਕੂਟਰੀ ਚੋਰੀ ਹੋ ਚੁੱਕੀ ਸੀ | ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੁਕਾਨ ‘ਤੇ ਲੱਗੇ ਸੀ. ਸੀ.
ਤ
ਤਿੰਨ ਦਿਨਾਂ ਦੌਰਾਨ ਸ਼ਹਿਰ ’ ਚ ਵਾਹਨ ਚੋਰੀ ਦੀ ਵਾਪਰੀ ਤੀਸਰੀ ਘਟਨਾ
25-09-2026
ਕਪੂਰਥਲਾ, 24 ਸਤੰਬਰ (ਸਡਾਨਾ)-ਸ਼ਹਿਰ ਵਿਚ ਵਾਹਨ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ ਤੇ ਕੋਈ ਵੀ ਦਿਨ ਅਜਿਹਾ ਖ਼ਾਲੀ ਨਹੀਂ ਜਾ ਰਿਹਾ, ਜਿਸ ਦਿਨ ਸ਼ਹਿਰ ਵਿਚੋਂ 1 ਜਾਂ 2 ਵਾਹਨ ਚੋਰੀ ਨਾ ਹੋਣ | ਬੀਤੀ ਸ਼ਾਮ ਜਿੱਥੇ ਬੱਸ ਸਟੈਂਡ ਨੇੜੇ ਇਕ ਰੈਸਟੋਰੈਂਟ ਦੇ ਬਾਹਰੋਂ ਅਣਪਛਾਤਾ ਵਿਅਕਤੀ ਇਕ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ, ਉੱਥੇ ਹੀ ਕਰੀਬ ਤਿੰਨ ਦਿਨ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰੋਂ ਵੀ ਇਕ ਮੋਟਰਸਾਈਕਲ ਚੋਰੀ ਹੋਇਆ, ਉੱਥੇ ਨਾਲ ਹੀ ਅੱਜ ਅੰਮਿ੍ਤ ਬਾਜ਼ਾਰ ਗੁਰਦੁਆਰਾ ਸਾਹਿਬ ਦੇ ਨੇੜਿਓ ਵੀ ਇਕ ਐਕਟਿਵਾ ਸਕੂਟਰੀ ਚੋਰੀ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਚਦੇਵਾ ਹੈਾਡਲੂਮ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 5 ਵਜੇ ਉਹ ਘਰੋਂ ਦੁਕਾਨ ‘ਤੇ ਆਇਆ ਤੇ ਦੁਕਾਨ ਦੇ ਸਾਹਮਣੇ ਹੀ ਆਪਣੀ ਐਕਟਿਵਾ ਸਕੂਟਰੀ ਨੰਬਰ ਪੀਬੀ09 ਐਸ8522 ਰੰਗ ਚਿੱਟਾ ਖੜ੍ਹੀ ਕਰ ਦਿੱਤੀ ਤੇ ਦੁਕਾਨ ਦੇ ਅੰਦਰ ਚਲਾ ਗਿਆ | ਜਦੋਂ ਕੁੱਝ ਮਿੰਟਾਂ ਬਾਅਦ ਬਾਹਰ ਆਇਆ ਤਾਂ ਦੇਖਿਆ ਕਿ ਉਸ ਦੀ ਸਕੂਟਰੀ ਚੋਰੀ ਹੋ ਚੁੱਕੀ ਸੀ | ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੁਕਾਨ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੇਖਣ ‘ਤੇ ਪਤਾ ਲੱਗਾ ਕਿ ਇਕ ਵਿਅਕਤੀ ਉਸ ਦੀ ਸਕੂਟਰੀ ‘ਤੇ ਆ ਕੇ ਬੈਠਾ ਤੇ ਮਿੰਟਾਂ ਵਿਚ ਹੀ ਉਸ ਦੀ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਆਏ ਦਿਨ ਹੋ ਰਹੀਆਂ ਵਾਹਨ ਚੋਰੀ ਦੀਆਂ ਘਟਨਾਵਾਂ ਕਾਰਨ ਇਲਾਕਾ ਨਿਵਾਸੀ ਲੋਕ ਕਾਫ਼ੀ ਪ੍ਰੇਸ਼ਾਨ ਹਨ ਤੇ ਚੋਰ ਬੇਖ਼ੌਫ਼ ਆਪਣੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ |