20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਵਲੋਂ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਨਾਲ ਮੁਲਾਕਾਤ

ਕਪੂਰਥਲਾ, 19 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 20-09-2026
ਕਪੂਰਥਲਾ, 19 ਸਤੰਬਰ (ਵਿ.ਪ੍ਰ.)-ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਯਾਕੂਬ ਅਲੀ ਪੰਜਾਬ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਹਾਰੂਨ ਰਸ਼ੀਦ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਕਪੂਰਥਲਾ ਹਲਕੇ ਦੇ ਮੁਸਲਿਮ ਭਾਈਚਾਰੇ ਦੀਆਂ ਹੱਕੀ ਮੰਗਾਂ, ਜਿਨ੍ਹਾਂ ’ਚ ਮਸਜਿਦਾਂ ਤੇ ਕਬਰਸਤਾਨਾਂ ਲਈ ਗਰਾਂਟ ਤੇ ਸੁਲਤਾਨਪੁਰ ਲੋਧੀ ਕਬਰਸਤਾਨ ਲਈ ਜ਼ਮੀਨ ਅਲਾਟ ਕਰਨ ਬਾਰੇ ਵੀ ਗੱਲਬਾਤ ਕੀਤੀ | ਇਸ ਮੌਕੇ ਹਾਰੂਨ ਰਸ਼ੀਦ ਨੇ ਯਾਕੂਬ ਅਲੀ ਨੂੰ ਭਰੋਸਾ ਦਿਵਾਇਆ ਕਿ ਮੁਸਲਿਮ ਭਾਈਚਾਰੇ ਦੇ ਵੱਖ-ਵੱਖ ਕਾਰਜਾਂ ਸੰਬੰਧੀ ਅਰਜ਼ੀਆਂ ਉਹ ਬਹੁਤ ਜਲਦੀ ਵਕਫ਼ ਬੋਰਡ ਦੇ ਮੁੱਖ ਦਫ਼ਤਰ ਚੰਡੀਗੜ੍ਹ ਭੇਜ ਕੇ ਹੱਲ ਕਰਵਾਉਣ ਲਈ ਪੂਰਾ ਯਤਨ ਕਰਵਾਉਣਗੇ | ਇਸ ਮੌਕੇ ਸ਼ਾਹੀ ਇਮਾਮ ਅਬਦੁਲ ਹਮੀਦ, ਮੌਲਾਨਾ ਅਮਾਨੁੱਲਾ, ਮੌਲਾਨਾ ਆਸਿਫ ਫੁੱਲੇਵਾਲ, ਹਾਫ਼ਿਜ਼ ਸ਼ੌਕਤ ਨਵਾਂ ਪਿੰਡ, ਹਾਫ਼ਿਜ਼ ਸ਼ਾਹਰੁਖ ਤੇ ਰਮਜ਼ਾਨ ਅਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਮ.ਬੀ.ਐੱਸ.ਪੰਜਾਬ ਸਪੋਰਟਸ ਯੂਨੀਵਰਸਿਟੀ ’ਚ ਇੰਟਰ-ਕਾਲਜ ਬਾਸਕਟਬਾਲ ਖੇਡ ਮੁਕਾਬਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ-ਬਲਵਿੰਦਰ ਕੁਮਾਰ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।