09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਦੀ ਆਰ.ਸੀ.ਐਫ. ਇੰਪਲਾਈਜ਼ ਕੋਆਪਰੇਟਿਵ ਥਿ੍ਫਟ ਐਂਡ ਕੋਆਪਰੇਟਿਵ ਸੁਸਾਇਟੀ ਹੁਸੈਨਪੁਰ ਦੀ ਚੋਣ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪੰਜ ਮੈਂਬਰੀ ਪੈਨਲ ਨੇ ਕੀਤੀ ਸ਼ਾਨਦਾਰ ਜਿੱਤ ਹਾਸਲ

ਕਪੂਰਥਲਾ, 8 ਅਗਸਤ (ਅਮਰਜੀਤ ਕੋਮਲ)-ਦੀ ਆਰ. ਸੀ.

ਰਣਜੀਤ ਸਿੰਘ ਬਿਧੀਪੁਰ ਸਰਪ੍ਰਸਤ ਤੇ ਸਤਵਿੰਦਰ ਸਿੰਘ ਸਾਬੂਵਾਲ ਪ੍ਰਧਾਨ ਚੁਣੇ ਗਏ 09-08-2026
ਕਪੂਰਥਲਾ, 8 ਅਗਸਤ (ਅਮਰਜੀਤ ਕੋਮਲ)-ਦੀ ਆਰ.ਸੀ.ਐਫ. ਇੰਪਲਾਈਜ਼ ਕੋਆਪਰੇਟਿਵ ਥਿ੍ਫਟ ਐਂਡ ਕੋਆਪਰੇਟਿਵ ਸੁਸਾਇਟੀ ਹੁਸੈਨਪੁਰ ਦੀ 9 ਸੀਟਾਂ ਲਈ ਹੋਈ ਚੋਣ ਵਿਚ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪੰਜ ਮੈਂਬਰੀ ਪੈਨਲ ਜਿਸ ਵਿਚ ਅਰਵਿੰਦ ਕੁਮਾਰ ਸ਼ਾਹ, ਜਗਦੀਪ ਸਿੰਘ, ਗੁਰਿੰਦਰ ਸਿੰਘ, ਅਵਤਾਰ ਸਿੰਘ ਤੇ ਕੁਲਜੀਤ ਕੌਰ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਸੁਸਾਇਟੀ ‘ਤੇ ਮੁੜ ਕਬਜ਼ਾ ਕੀਤਾ | ਚੋਣ ਵਿਚ ਆਰ.ਸੀ.ਐਫ. ਮਜ਼ਦੂਰ ਯੂਨੀਅਨ ਦੇ ਉਮੀਦਵਾਰ ਹਰਵਿੰਦਰ ਸਿੰਘ ਤੇ ਨਮੋ ਨਰਾਇਣ ਮੀਣਾ, ਓ.ਬੀ.ਸੀ. ਦੇ ਭੁਪਿੰਦਰ ਸਿੰਘ ਤੇ ਆਰ.ਸੀ.ਐਫ. ਮੈਨਜ਼ ਯੂਨੀਅਨ ਦੀ ਗੁਰਵਿੰਦਰ ਕੌਰ ਜੇਤੂ ਰਹੇ | ਇੱਥੇ ਵਰਨਣਯੋਗ ਹੈ ਕਿ ਸੁਸਾਇਟੀ ਦੀਆਂ 4311 ਵੋਟਾਂ ਵਿਚੋਂ 3759 ਵੋਟਾਂ ਪੋਲ ਹੋਈਆਂ | ਇਸ ਚੋਣ ਵਿਚ ਵੱਖ-ਵੱਖ ਐਸੋਸੀਏਸ਼ਨਾਂ ਤੇ ਜਥੇਬੰਦੀਆਂ ਦੇ 17 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਸਨ | ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪੈਨਲ ਦੀ ਸ਼ਾਨਦਾਰ ਜਿੱਤ ‘ਤੇ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਜੇਤੂ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਇਸ ਚੋਣ ਵਿਚ ਸਮਰਥਨ ਲਈ ਆਰ.ਸੀ.ਐਫ਼ ਦੇ ਕਰਮਚਾਰੀਆਂ ਦਾ ਤਹਿਦਿਲੋਂ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਜਿੱਤ ਹਰੇਕ ਵਰਕਰ ਦੀ ਸਮਰਪਣ ਤੇ ਕਰਮਚਾਰੀਆਂ ਦੇ ਅਤੁੱਟ ਵਿਸ਼ਵਾਸ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਯੂਨੀਅਨ ਭਵਿੱਖ ਵਿਚ ਵੀ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ, ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਸਮੱਸਿਆਵਾਂ ਦੇ ਹੱਲ ਲਈ ਪੂਰੀ ਇਮਾਨਦਾਰੀ ਨਾਲ ਕਾਰਜਸ਼ੀਲ ਰਹੇਗੀ | ਸਰਵਜੀਤ ਸਿੰਘ ਨੇ ਕਿਹਾ ਕਿ ਆਰ.ਸੀ.ਐਫ. ਦੇ ਕਰਮਚਾਰੀਆਂ ਨੇ ਲਗਾਤਾਰ ਦੋ ਚੋਣਾਂ ਵਿਚ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪੈਨਲ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਦਰਜ ਕਰਕੇ ਯੂਨੀਅਨ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ ਹੈ ਤੇ ਉਸ ਨਾਲ ਯੂਨੀਅਨ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ | ਉਨ੍ਹਾਂ ਕਿਹਾ ਕਿ ਯੂਨੀਅਨ ਦਾ ਜੇਤੂ ਪੈਨਲ ਸੁਸਾਇਟੀ ਦੀ ਕਾਰਗੁਜ਼ਾਰੀ ਨੂੰ ਹੋਰ ਪਾਰਦਰਸ਼ੀ, ਪ੍ਰਭਾਵਸ਼ਾਲੀ ਤੇ ਕਰਮਚਾਰੀ ਹਿਤੈਸ਼ੀ ਬਣਾਉਣ ਲਈ ਕੰਮ ਕਰੇਗਾ | ਇਸੇ ਦੌਰਾਨ ਹੀ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਕਾਮਰੇਡ ਅਮਰੀਕ ਸਿੰਘ ਨੇ ਵੀ ਸੁਸਾਇਟੀ ਦੀ ਚੋਣ ਵਿਚ ਯੂਨੀਅਨ ਦੇ ਪੈਨਲ ਦੀ ਸ਼ਾਨਦਾਰ ਜਿੱਤ ‘ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਕਿਹਾ ਕਿ ਇਸ ਚੋਣ ਵਿਚ ਆਰ.ਸੀ.ਐਫ. ਦੇ ਕਰਮਚਾਰੀਆਂ ਨੇ ਯੂਨੀਅਨ ਦੀਆਂ ਨੀਤੀਆਂ, ਕਾਰਜਸ਼ੈਲੀ ਤੇ ਉਨ੍ਹਾਂ ਦੇ ਸੰਘਰਸ਼ ‘ਤੇ ਮੋਹਰ ਲਗਾਈ ਹੈ | ਕਾਮਰੇਡ ਅਮਰੀਕ ਸਿੰਘ ਨੇ ਕਿਹਾ ਕਿ ਯੂਨੀਅਨ ਹਮੇਸ਼ਾ ਆਰ.ਸੀ.ਐਫ. ਦੇ ਕਰਮਚਾਰੀਆਂ ਦੇ ਹਿੱਤਾਂ ਲਈ ਨਿਰੰਤਰ ਯਤਨਸ਼ੀਲ ਰਹੀ ਹੈ |
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ ਹੋਏ ਪੁਲਿਸ ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। ਕਰਨਾਣਾ ਵਿਖੇ ਸਾਲਾਨਾ ਤਿੰਨ ਦਿਨ... ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦਾ ਕਪੂਰਥਲਾ ਜ਼ਿਲ੍ਹੇ ਦਾ ਇਜਲਾਸ ਭੰਡਾਲ ਬੇਟ ਵਿਖੇ ਸਫਲਤਾ ਪੂਰਵਕ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।