09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਨਵਾਂਸ਼ਹਿਰ ਵਿਖੇ ਹੋਏ ਪੁਲਿਸ ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। ਕਰਨਾਣਾ ਵਿਖੇ ਸਾਲਾਨਾ ਤਿੰਨ ਦਿਨਾ ਜੋੜ ਮੇਲਾ 18 ਤੋਂ

ਬੰਗਾ, 8 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਦਾਤਾ ਮੀਆਂ ਸਾਹਿਬ ਵਿਖੇ ਤਿੰਨ ਦਿਨਾਂ ਸਾਲਾਨਾ ਜੋੜ ਮੇਲਾ ਸੰਤ ਬਾਬਾ ਹਜ਼ਾਰਾ ਜੀ ਨੂੰ ਸਮਰਪਿਤ ਹੋਵੇਗਾ ਜੋ ਕਿ 18, 19 ਤੇ 20 ਅਗਸਤ ਨੂੰ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਅਸਥਾਨ ਦੇ ਸੇਵਾਦਾਰ ਤੇ ਡੇਰੇ ਦੇ ਮੀਡੀਆ ਇੰਚਾਰਜ ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਨੇ ਦੱਸਿਆ ਕਿ 18 ਅਗਸਤ ਨੂੰ ਪਹਿਲੇ ਦਿਨ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ।

ਅਜੀਤ ਡੈਸਕ 09-08-2026
ਬੰਗਾ, 8 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਦਾਤਾ ਮੀਆਂ ਸਾਹਿਬ ਵਿਖੇ ਤਿੰਨ ਦਿਨਾਂ ਸਾਲਾਨਾ ਜੋੜ ਮੇਲਾ ਸੰਤ ਬਾਬਾ ਹਜ਼ਾਰਾ ਜੀ ਨੂੰ ਸਮਰਪਿਤ ਹੋਵੇਗਾ ਜੋ ਕਿ 18, 19 ਤੇ 20 ਅਗਸਤ ਨੂੰ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਅਸਥਾਨ ਦੇ ਸੇਵਾਦਾਰ ਤੇ ਡੇਰੇ ਦੇ ਮੀਡੀਆ ਇੰਚਾਰਜ ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਨੇ ਦੱਸਿਆ ਕਿ 18 ਅਗਸਤ ਨੂੰ ਪਹਿਲੇ ਦਿਨ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਡੇਰਾ ਨਿਗਰਾਨ ਤੇ ਮੀਡੀਆ ਇੰਚਾਰਜ ਦੇ ਭੈਣ ਜੀ ਗੁਰਪ੍ਰੀਤ ਕੌਰ ਕਰਨਾਣਾ ਕੈਨੇਡਾ ਵਾਲਿਆਂ ਦੇ ਭਰਵੇਂ ਸਹਿਯੋਗ ਨਾਲ ਕਰਾਈਆਂ ਜਾ ਰਹੀਆਂ ਬੱਚਿਆਂ ਦੀਆਂ ਕੁਸ਼ਤੀਆਂ ਸਮੇਂ ਜੇਤੂ ਬੱਚਿਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਜ਼ਿਲ੍ਹੇ ਦੀਆਂ ਪ੍ਰਸਿੱਧ ਸ਼ਖਸੀਅਤਾਂ ਹਾਜ਼ਰ ਹੋਣਗੀਆਂ। 19 ਅਗਸਤ ਦਿਨ ਬੁੱਧਵਾਰ ਨੂੰ ਝੰਡੇ ਦੀ ਰਸਮ ਹੋਵੇਗੀ ਤੇ ਕਵਾਲ ਕਵਾਲੀਆਂ ਪੇਸ਼ ਕਰਨਗੇ ਤੇ ਹੋਰ ਗਾਇਕ ਸੂਫੀ ਕਲਾਮ ਪੇਸ਼ ਕਰਨਗੇ। 20 ਅਗਸਤ ਦਿਨ ਵੀਰਵਾਰ ਨੂੰ ਮਨਜਿੰਦਰ ਮਨੀ ਸੂਫੀ ਗਾਇਕ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਾਉਣਗੇ। ਇਹ ਜਾਣਕਾਰੀ ਮੀਡੀਆ ਕਰਮੀਆਂ ਨੂੰ ਮੀਡੀਆ ਇੰਚਾਰਜ ਤੇ ਡੇਰਾ ਨਿਗ ਰਾਨ ਅਮਰਜੀਤ ਸਿੰਘ ਕਰਨਾਣਾ ਨੇ ਦਿੱਤੀ। ਉਨ੍ਹਾਂ ਨਾਲ ਇਸ ਮੌਕੇ ਹੋਈ ਵਿਸ਼ੇਸ਼ ਮੀਟਿੰਗ ’ਚ ਹੋਰ ਸੇਵਾਦਾਰ ਸਾਈਂ ਬਿੱਲੇ ਸ਼ਾਹ ਅਸਥਾਨ ਦੇ ਸੇਵਾਦਾਰ, ਰਾਜਵਿੰਦਰ ਲਾਖਾ, ਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਦੀਪ ਸਿੰਘ, ਜਸਵੀਰ ਸਿੰਘ ਧੀਰ ਮਾਸਟਰ ਸਟੇਜ ਸਕੱਤਰ, ਗੁਰਸ਼ਰਨ ਸਿੰਘ ਮੈਂਬਰ ਸੇਵਾਦਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਦੀ ਆਰ.ਸੀ.ਐਫ. ਇੰਪਲਾਈਜ਼ ਕੋਆਪਰੇਟਿਵ ਥਿ੍ਫਟ ਐਂਡ ਕੋਆਪਰੇਟਿਵ ਸੁਸਾਇਟੀ ਹੁਸੈਨਪੁਰ ਦੀ ਚੋਣ ਆਰ.ਸੀ.ਐਫ. ਇੰਪਲਾਈਜ਼ ਯੂਨੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।