09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬੇਗੋਵਾਲ ’ਚ ਤੀਆਂ ਦਾ ਤਿਉਹਾਰ ਮਨਾਇਆ

ਬੇਗੋਵਾਲ, 8 ਅਗਸਤ (ਸੁਖਜਿੰਦਰ ਸਿੰਘ)-ਸਮਾਈਲ ਐਂਡ ਸ਼ਾਈਨ ਕਿੱਟੀ ਗਰੁੱਪ ਬੇਗੋਵਾਲ ਵੱਲੋਂ ਫੂਡ ਕਿੰਗ ਰੈਸਟੋਰੈਂਟ ਬੇਗੋਵਾਲ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ, ਖ਼ੁਸ਼ੀ ਅਤੇ ਪੰਜਾਬੀ ਸਭਿਆਚਾਰ ਦੀਆਂ ਰਵਾਇਤਾਂ ਅਨੁਸਾਰ ਮਨਾਇਆ ਗਿਆ | ਸਮਾਗਮ ਦੌਰਾਨ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨ ਕੇ ਗਿੱਧਾ ਤੇ ਬੋਲੀਆਂ ਪਾਉਂਦੇ ਹੋਏ ਲੋਕ ਗੀਤਾਂ ‘ਤੇ ਨਾਚ ਅਤੇ ਵੱਖ-ਵੱਖ ਮਨੋਰੰਜਕ ਖੇਡਾਂ ਵਿਚ ਭਾਗ ਲਿਆ | ਪੰਜਾਬੀ ਸਭਿਆਚਾਰ ਦੀਆਂ ਰੰਗ-ਬਿਰੰਗੀਆਂ ਝਲਕਾਂ ਨੇ ਪੂਰੇ ਮਾਹੌਲ ਨੂੰ ਤਿਉਹਾਰਮਈ ਬਣਾ ਦਿੱਤਾ | ਇਸ ਮੌਕੇ ਸਾਰਿਆਂ ਨੇ ਸਵਾਦਿਸ਼ਟ ਭੋਜਨ ਦਾ ਆਨੰਦ ਮਾਣਦਿਆਂ ਆਪਸੀ ਪਿਆਰ, ਸਾਂਝ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ | ਇਸ ਮੌਕੇ ਮੋਨਿਕਾ ਖਿੰਦੜੀਆ ਤੇ ਰਮਿੰਦਰਜੀਤ ਕੌਰ ਰੰਮੀ ਨੇ ਕਿਹਾ ਕਿ ਅਜਿਹੇ ਸਭਿਆਚਾਰਕ ਸਮਾਗਮ ਨਾ ਸਿਰਫ਼ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਵਿਚ ਸਹਾਈ ਹੁੰਦੇ ਹਨ, ਸਗੋਂ ਆਪਸੀ ਸਾਂਝ, ਏਕਤਾ ਅਤੇ ਪਿਆਰ ਨੂੰ ਵੀ ਮਜ਼ਬੂਤ ਕਰਦੇ ਹਨ | ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਦੀ ਪ੍ਰਧਾਨ ਮਨਜੀਤ ਕੌਰ ਲਾਲੀਆ ਤੇ ਅਵੀਸ਼ਾ ਜੁਲਕਾ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਇਸ ਪ੍ਰੋਗਰਾਮ ਵਿਚ ਅਸੀਂ ਵੱਖ-ਵੱਖ ਉਮਰ ਦੀਆਂ ਔਰਤਾਂ ਇਕੱਠੀਆਂ ਹੋਈਆ ਹਨ ਅਤੇ ਤੀਆਂ ਦੇ ਤਿਉਹਾਰ ਨੂੰ ਬਹੁਤ ਉਤਸ਼ਾਹ ਪੂਰਵਕ ਮਨਾ ਰਹੀਆਂ ਹਨ | ਇਸ ਮੌਕੇ ਸਤਨਾਮ ਕੌਰ, ਰੇਨੂੰ, ਰੂਬੀ, ਪਰਵਿੰਦਰ ਕੌਰ, ਨੀਤੂ ਠਾਕੁਰ, ਰਾਜਵੀਰ ਕੌਰ, ਮਨਪ੍ਰੀਤ ਕੌਰ, ਰੀਮਾ, ਪ੍ਰਤਿਭਾ, ਨਿਧੀ ਤੇ ਨੀਤੂ ਆਦਿ ਹਾਜ਼ਰ ਸਨ |

ਅਜੀਤ ਡੈਸਕ 09-08-2026

ਪਿਛਲੀ ਖ਼ਬਰ ਬਾਬਾ ਇੰਦਰਪਾਲ ਸਿੰਘ ਤੇ ਕਰਨਲ ਸੇਵਾ ਸਿੰਘ ਨੇ ਸਾਂਝੇ ਤੌਰ ’ਤੇ ਲੱਖਣ ਕਲਾਂ ਸਕੂਲ ’ਚ ਖੀਰ-ਪੂੜੇ ਦਾ ਲੰਗਰ ਲਾਇਆ ਅਗਲੀ ਖ਼ਬਰ ਮਾਤਾ ਚਿੰਤਪੁਰਨੀ ਲੰਗਰ ਪ੍ਰਬੰਧਕ ਕਮੇਟੀ ਨਡਾਲਾ ਵਲੋਂ 24ਵਾਂ ਸਾਲਾਨਾ ਲੰਗਰ 15 ਤੋਂ 20 ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।