12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਲੰਮੇ ਸੰਘਰਸ਼ ਤੋਂ ਬਾਅਦ ਪਾਵਰਕਾਮ ਠੇਕਾ ਕਰਮਚਾਰੀ ਦੀ ਹੋਈ ਜਿੱਤ

ਅਜੀਤ ਡੈਸਕ 17-05-2026
ਭੁਲੱਥ, 16 ਮਈ (ਮਨਜੀਤ ਸਿੰਘ ਰਤਨ)-ਆਪਣੀ ਮੰਗਾਂ ਲੈ ਕੇ ਪਿਛਲੇ ਕਰੀਬ ਇਕ ਮਹੀਨੇ ਤੋਂ ਹੜਤਾਲ 'ਤੇ ਬੈਠੇ ਪਾਵਰਕਾਮ ਵਿਭਾਗ ਦੇ ਠੇਕਾ ਕਰਮਚਾਰੀਆਂ ਦੀ ਉਸ ਵੇਲੇ ਜਿੱਤ ਹੋਈ ਜਦੋਂ ਪੰਜਾਬ ਸਰਕਾਰ ਵੱਲੋਂ ਠੇਕਾ ਕਾਮਿਆਂ ਨੂੰ ਪੱਕੀ ਨਿਯੁਕਤੀ ਦੇਣ ਦਾ ਫ਼ੈਸਲਾ ਕੀਤਾ, ਜਿਸ ਅਧੀਨ ਪਾਵਰਕਾਮ ਦਫ਼ਤਰ ਭੁਲੱਥ ਤਾਇਨਾਤ ਠੇਕਾ ਕਰਮਚਾਰੀ ਜਗਦੀਪ ਸਿੰਘ ਹੁੰਦਲ (ਪ੍ਰਧਾਨ ਡਵੀਜ਼ਨ ਕਰਤਾਰਪੁਰ) ਨੂੰ ਵੀ ਪਾਵਰਕਾਮ ਵਿਭਾਗ ਵਿਚ ਪੱਕੀ ਨਿਯੁਕਤੀ ਦਾ ਪੱਤਰ ਮਿਲ ਚੁੱਕਾ ਹੈ | ਇਹ ਨਿਯੁਕਤੀ ਪੱਤਰ ਉਨ੍ਹਾਂ ਨੂੰ ਕਰਤਾਰਪੁਰ ਐਕਸੀਅਨ ਵਿਨੈ ਸ਼ਰਮਾ ਤੇ ਐਸ.ਡੀ.ਓ. ਭੁਲੱਥ ਕੁਲਤਾਰ ਸਿੰਘ ਵੱਲੋਂ ਸੌਂਪਿਆ ਗਿਆ | ਇਸ ਖ਼ੁਸ਼ੀ ਮੌਕੇ ਜਦੋਂ ਜਗਦੀਪ ਸਿੰਘ ਹੁੰਦਲ ਨਾਲ ਗੱਲ ਹੋਈ ਤਾਂ ਉਨ੍ਹਾਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਕਿਹਾ ਕਰੀਬ 10 ਸਾਲ ਤੋਂ ਮੈ ਦਫ਼ਤਰ ਭੁਲੱਥ ਵਿਖੇ ਕੱਚੇ ਕਾਮੇ ਦੇ ਤੌਰ ਤੇ ਸੇਵਾ ਨਿਭਾਅ ਰਿਹਾ ਹਾਂ ਇਸ ਦੌਰਾਨ ਜਿੱਥੇ ਆਪਣੀ ਮੰਗਾਂ ਤੇ ਹੱਕਾਂ ਲਈ ਸੰਘਰਸ਼ ਕੀਤਾ ਉੱਥੇ ਆਰਥਿਕ ਤੌਰ ਤੇ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ | ਅੱਜ ਪੱਕੀ ਨਿਯੁਕਤੀ ਹੋਣ ਤੇ ਸਮੂਹ ਪਰਿਵਾਰ ਨੂੰ ਬਹੁਤ ਖ਼ੁਸ਼ੀ ਹੈ ਅਤੇ ਸਮੁੱਚੀ ਜਥੇਬੰਦੀ ਵਿਚ ਖ਼ੁਸ਼ੀ ਦੀ ਲਹਿਰ ਹੈ | ਹੁੰਦਲ ਨੇ ਜ਼ਿਕਰ ਕੀਤਾ ਸਾਡੀ ਠੇਕਾ ਕਾਮਿਆਂ ਦੀ ਯੂਨੀਅਨ ਪੰਜਾਬ ਟਰਾਂਸਕੋ ਠੇਕਾ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਿਹਾਰ ਸਿੰਘ ਨੇ ਸਾਡੇ ਵਰਗੇ ਤਮਾਮ ਕੱਚੇ ਕਾਮਿਆਂ ਲਈ ਲੰਮਾ ਸੰਘਰਸ਼ ਲੜਿਆ ਤੇ ਕਾਫ਼ੀ ਮੁਸ਼ਕਲਾਂ ਸਹਿਣ ਕਰਨ ਤੋਂ ਬਾਅਦ ਅੱਜ ਜਿੱਤ ਹੋਈ ਹੈ ਤੇ ਇਸ ਜਿੱਤ ਦਾ ਸਿਹਰਾ ਬਲਿਹਾਰ ਸਿੰਘ ਨੂੰ ਹੀ ਜਾਂਦਾ ਹੈ | ਸੰਘਰਸ਼ ਦੀ ਬਦੌਲਤ ਹੋਈ ਪੱਕੀ ਨਿਯੁਕਤੀ ਨਾਲ ਠੇਕਾ ਕਾਮਿਆਂ ਦੇ ਘਰਾਂ ਦੇ ਹਾਲਾਤ ਸੁਧਰਨ ਤੇ ਆਰਥਿਕਤਾ ਦੀ ਕਮਜ਼ੋਰੀ ਵਿਚੋਂ ਬਾਹਰ ਨਿਕਲਣਗੇ | ਉਨ੍ਹਾਂ ਦੱਸਿਆ ਡਵੀਜ਼ਨ ਭੁਲੱਥ ਵਿਚ ਹੋਰ ਵੀ ਕਰਮਚਾਰੀਆਂ ਦੀ ਪੱਕੀ ਨਿਯੁਕਤੀ ਹੋਈ ਹੈ ਅਤੇ ਜੋ ਰਹਿ ਗਏ ਉਹ ਵੀ ਕਾਗ਼ਜ਼ੀ ਕਾਰਵਾਈ ਮੁਕੰਮਲ ਹੋਣ ਤੇ ਪੱਕੇ ਨਿਯੁਕਤ ਹੋ ਜਾਣਗੇ | ਇਸ ਮੌਕੇ ਹੁੰਦਲ ਨੇ ਸਮੁੱਚੀ ਡਵੀਜ਼ਨ ਦੇ ਕਰਮਚਾਰੀਆਂ ਵੱਲੋਂ ਟੀ.ਐਸ.ਯੂ. ਜਥੇਬੰਦੀ ਦੇ ਡਵੀਜ਼ਨ ਪ੍ਰਧਾਨ ਕਰਮਜੀਤ ਸਿੰਘ ਮੋਖਾ (ਜੇ.ਈ. ਪਾਵਰਕਾਮ ਦਫ਼ਤਰ ਭੁਲੱਥ) ਤੇ ਸਾਹਿਲ ਸੈਣੀ (ਜੇ.ਈ. ਪਾਵਰਕਾਮ ਦਫ਼ਤਰ ਭੁਲੱਥ) ਦੇ ਸਾਥ ਦਾ ਵੀ ਧੰਨਵਾਦ ਕੀਤਾ |
ਪਿਛਲੀ ਖ਼ਬਰ ਸਤਿਕਰਤਾਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸਿਹਤ ਬੀਮਾ ਯੋਜਨਾ ਸ੍ਰਬੰਧੀ ਐੱਸ.ਡੀ.ਐੱਮ. ਵਲੋਂ ਅਧਿਕਾਰੀਆਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।