11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਧਿਆਪਕ ਦਲ ਪੰਜਾਬ ਦੀ ਵਰਚੂਅਲ ਮੀਟਿੰਗ ਦੌਰਾਨ ਸਟੇਟ ਪੱਧਰੀ ਚੋਣ 17 ਮਈ ਨੂੰ ਕਰਵਾਉਣ ਦਾ ਫ਼ੈਸਲਾ

ਅਜੀਤ ਡੈਸਕ 17-05-2026
ਖਲਵਾੜਾ, 16 ਮਈ (ਮਨਦੀਪ ਸਿੰਘ ਸੰਧੂ)-ਅਧਿਆਪਕ ਦਲ ਪੰਜਾਬ ਦੀ ਵਰਚੂਅਲ ਮੀਟਿੰਗ ਬਾਜ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ, ਸਤਨਾਮ ਸਿੰਘ ਰੰਧਾਵਾ ਅਤੇ ਰਵਿੰਦਰਜੀਤ ਸਿੰਘ ਪੰਨੂ ਦੀ ਅਗਵਾਈ ਹੇਠ ਹੋਈ ਜਿਸ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਧਿਆਪਕ ਦਲ ਪੰਜਾਬ ਦੀ ਸਟੇਟ ਪੱਧਰੀ ਚੋਣ 17 ਮਈ ਨੂੰ ੇ ਕਰਵਾਈ ਜਾਵੇਗੀ ਜਿਸ ਦਾ ਚੋਣ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਹੋਵੇਗਾ | ਇਸ ਮੌਕੇ ਅਧਿਆਪਕ ਦਲ ਪੰਜਾਬ ਨੂੰ ਸਰਗਰਮ ਕਰਕੇ ਅਧਿਆਪਕਾਂ ਦੀਆਂ ਮੰਗਾਂ ਜਿਵੇਂ ਕਿ ਡੀ.ਏ. ਦੀ ਕਿਸ਼ਤ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੇਂਡੂ ਭੱਤਾ ਬਹਾਲ ਕਰਨਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਅਧਿਆਪਕਾਂ ਦੇ ਪੁਰਾਣੇ ਸਕੇਲਾਂ ਅਨੁਸਾਰ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਮਿਡ ਡੇ ਮੀਲ ਵਰਕਰਾਂ ਲਈ ਘੱਟੋ ਘੱਟ ਤਨਖ਼ਾਹ ਲਾਗੂ ਕਰਨਾ, ਵਰਕਿੰਗ ਅਧਿਆਪਕਾਂ ਕੋਲੋਂ ਟੈੱਟ ਦਾ ਟੈੱਸਟ ਰੱਦ ਕਰਨ ਅਤੇ ਅਧਿਆਪਕਾਂ ਕੋਲੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰਨ ਆਦਿ ਮੰਗਾਂ ਨੂੰ ਲਾਗੂ ਕਰਵਾਇਆ ਜਾ ਸਕੇ | ਮੀਟਿੰਗ ਵਿਚ ਸੁਖਦਿਆਲ ਸਿੰਘ ਝੰਡ ਕਪੂਰਥਲਾ, ਵਰਿੰਦਰ ਸਿੰਘ ਕੰਬੋਜ, ਆਤਮਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਬਸਰਾ, ਭਜਨ ਸਿੰਘ ਮਾਨ, ਦਿਲਬਾਗ ਸਿੰਘ ਪੱਡਾ ਗੁਰਦਾਸਪੁਰ, ਸੁਖਜੀਤ ਸਿੰਘ ਪੰਨੂ, ਭੁਪਿੰਦਰ ਸਿੰਘ ਚਾਹਲ, ਜਸਪਾਲ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਸੰਧੂ, ਗੁਰਬਚਨ ਸਿੰਘ ਮੋਹਾਲੀ, ਸੁਖਦੇਵ ਸਿੰਘ ਠੀਕਰੀਵਾਲ, ਯਾਦਵਿੰਦਰ ਸਿੰਘ ਸ਼ੇਰਪੁਰ, ਮਨਜਿੰਦਰ ਸਿੰਘ ਧੰਜੂ, ਰਾਜਦੀਪ ਸਿੰਘ ਬਰੇਟਾ, ਰਾਜਬੀਰ ਸਿੰਘ ਤਰਨ ਤਾਰਨ, ਰਵਿੰਦਰ ਸਿੰਘ ਦੁੱਗਰੀ ਅਤੇ ਤਰਸੇਮ ਪਾਲ ਸਮੇਤ ਬਹੁਤ ਸਾਰੇ ਅਧਿਆਪਕ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਦਿਵਿਆਂਗ ਐਕਸ਼ਨ ਕਮੇਟੀ ਅੱਗੇ ਝੁਕਿਆ ਪ੍ਰਸ਼ਾਸਨ, ਪੈਨਸ਼ਨ ਮਨਜ਼ੂਰੀ ਪੱਤਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।