11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਦੌਰਾਨ ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 17-05-2026
ਭੁਲੱਥ, 16 ਮਈ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਅੱਜ ਦੁਪਹਿਰ ਸਬ ਡਵੀਜ਼ਨ ਕਸਬਾ ਭੁਲੱਥ ਤਹਿਸੀਲ ਦਫ਼ਤਰ ਦੇ ਸਾਹਮਣੇ ਮੇਨ ਸੜਕ ਕਰਤਾਰਪੁਰ-ਭੁਲੱਥ ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਮਾਂ ਦੀ ਮੌਤ ਹੋ ਗਈ ਤੇ ਪੁੱਤਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਰਾਜਨਦੀਪ ਸਿੰਘ ਆਪਣੀ ਮਾਤਾ ਸੰਦੀਪ ਕੌਰ ਨਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਪੰਡੋਰੀ ਰਾਜਪੂਤਾ ਤੋਂ ਭੁਲੱਥ ਆ ਰਿਹਾ ਸੀ ਤਾਂ ਤਹਿਸੀਲ ਦਫ਼ਤਰ ਸਾਹਮਣੇ ਭੁਲੱਥ ਸ਼ਹਿਰ ਵੱਲੋਂ ਇੱਕ ਤੇਜ਼ ਰਫ਼ਤਾਰ ਆ ਰਹੀ ਕਾਰ ਨੰਬਰ ਪੀ.ਬੀ. 08ਐੱਫ.ਐਮ.3484 ਨਾਲ ਟੱਕਰ ਹੋ ਗਈ | ਟੱਕਰ ਬਹੁਤ ਜ਼ਬਰਦਸਤ ਹੋਣ ਕਰਕੇ ਦੋਨੋਂ ਮੋਟਰ ਸਾਈਕਲ ਸਵਾਰ ਮਾਂ-ਪੁੱਤਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ਤੇ ਇੱਕਤਰ ਲੋਕਾਂ ਵੱਲੋਂ ਸਿਵਲ ਹਸਪਤਾਲ ਭੁਲੱਥ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਸੰਦੀਪ ਕੌਰ ਨੂੰ ਮਿ੍ਤਕ ਕਰਾਰ ਦਿੱਤਾ ਗਿਆ ਜਦ ਕਿ ਉਸਦਾ ਪੁੱਤਰ ਰਾਜਨਦੀਪ ਸਿੰਘ ਜੇਰੇ ਇਲਾਜ ਹੈ | ਰਾਹਗੀਰਾਂ ਦੇ ਦੱਸਣ ਮੁਤਾਬਿਕ ਤੇਜ਼ ਰਫ਼ਤਾਰ ਕਾਰ ਇੱਕ ਆਟੋ ਨੂੰ ਓਵਰਟੇਕ ਕਰਦੀ ਹੋਈ ਬੇਕਾਬੂ ਹੋਈ ਸਾਹਮਣੇ ਆ ਰਹੇ ਮੋਟਰਸਾਈਕਲ ਨਾਲ ਟਕਰਾਅ ਗਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ | ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਬਲਿਨਕਿਟ ਕਰਮਚਾਰੀਆਂ ਵਲੋਂ ਮੰਗਾਂ ਦੇ ਹੱਕ 'ਚ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਬੇਗੋਵਾਲ ਵਿਖੇ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਨੇ ਅਦਾਲਤ ਵਿਚ ਕੀਤਾ ਆਤਮ ਸਮਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।