11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬੇਗੋਵਾਲ ਵਿਖੇ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਨੇ ਅਦਾਲਤ ਵਿਚ ਕੀਤਾ ਆਤਮ ਸਮਰਪਣ <br/>

ਅਜੀਤ ਡੈਸਕ 17-05-2026
ਭੁਲੱਥ/ਬੇਗੋਵਾਲ, 16 ਮਈ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ, ਸੁਖਜਿੰਦਰ ਸਿੰਘ)-ਬੀਤੇ ਦਿਨੀ ਬੇਗੋਵਾਲ ਵਿਖੇ ਹੋਏ ਇਕ ਕਤਲ ਦੇ ਮਾਮਲੇ ਵਿਚ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਨੌਜਵਾਨ ਰਮਨਦੀਪ ਸਿੰਘ ਨੇ ਮਾਨਯੋਗ ਅਦਾਲਤ ਵਿਚ ਆਤਮਸਮਰਪਣ ਕਰਕੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਦਫ਼ਤਰ ਭੁਲੱਥ ਵਿਖੇ ਕੀਤੀ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਬੀਤੇ ਦਿਨੀਂ ਹੋਏ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਮਿ੍ਤਕ ਨੌਜਵਾਨ ਦੇ ਮਾਂ ਪਰਮਜੀਤ ਕੌਰ ਵਾਰਡ ਅੱਡਾ ਬਾਲਾ ਪੀਰ ਬੇਗੋਵਾਲ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਰਮਨਦੀਪ ਸਿੰਘ ਉਰਫ਼ ਰਮਨ ਪੁੱਤਰ ਗੁਰਮੀਤ ਸਿੰਘ ਮੁਲਤਾਨੀ ਵਾਸੀ ਕਪਿਲ ਕਲੋਨੀ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਤੇ ਉਸਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਵੱਖ-ਵੱਖ ਪੁਲਿਸ ਟੀਮਾਂ ਰਮਨਦੀਪ ਸਿੰਘ ਨੂੰ ਗਿ੍ਫ਼ਤਾਰ ਕਰਨ ਲਈ ਗਠਿਤ ਕੀਤੀਆਂ ਗਈਆਂ ਸਨ | ਉਸ ਨੂੰ ਗਿ੍ਫ਼ਤਾਰ ਕਰਨ ਸਬੰਧੀ ਇਸ ਦੇ ਰਿਸ਼ਤੇਦਾਰਾਂ ਅਤੇ ਹੋਰ ਟਿਕਾਣਿਆਂ ਤੇ ਲਗਾਤਾਰ ਰੇਡ ਕੀਤੇ ਜਾ ਰਹੇ ਸਨ ਅਤੇ ਟੈਕਨੀਕਲ ਸੈੱਲ ਦੀ ਸਹਾਇਤਾ ਨਾਲ ਇਸ ਦਾ ਪਿੱਛਾ ਕੀਤਾ ਜਾ ਰਿਹਾ ਸੀ | ਰਮਨਦੀਪ ਸਿੰਘ ਮੁਲਤਾਨੀ ਪਾਸ ਕੋਈ ਲੁਕਣ ਛਿਪਣ ਦਾ ਠਿਕਾਣਾ ਨਾ ਹੋਣ ਕਾਰਨ ਅਤੇ ਕਿਸੇ ਹੋਰ ਪਾਸੇ ਚਾਰਾ ਨਾ ਚੱਲਦਾ ਦੇਖ ਅਤੇ ਪੁਲਿਸ ਦਬਾਅ ਹੇਠ ਇਸ ਵੱਲੋਂ ਮਾਨਯੋਗ ਅਦਾਲਤ ਵਿਚ ਸਰੰਡਰ ਕਰ ਦਿੱਤਾ ਗਿਆ | ਜਿਸਨੂੰ ਪੁਲਿਸ ਵੱਲੋਂ ਆਪਣੀ ਗਿ੍ਫ਼ਤਾਰ ਕਰਕੇ ਉਸਦਾ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ | ਡੀ.ਐੱਸ.ਪੀ. ਭੁਲੱਥ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ


ਪਿਛਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਦੌਰਾਨ ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਲੁਟੇਰਿਆਂ ਨੇ ਮਹਿਲਾ ਬੈਂਕ ਅਧਿਕਾਰੀ ਨਾਲ਼ ਕੀਤੀ ਲੁੱਟ-ਖੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।