11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਲੁਟੇਰਿਆਂ ਨੇ ਮਹਿਲਾ ਬੈਂਕ ਅਧਿਕਾਰੀ ਨਾਲ਼ ਕੀਤੀ ਲੁੱਟ-ਖੋਹ <br/>

ਅਜੀਤ ਡੈਸਕ 17-05-2026
ਸੁਲਤਾਨਪੁਰ ਲੋਧੀ, 16 ਮਈ (ਥਿੰਦ)-ਬੀਤੀ ਦੇਰ ਸ਼ਾਮ ਦੋ ਲੁਟੇਰਿਆਂ ਨੇ ਸੁਲਤਾਨਪੁਰ ਲੋਧੀ-ਲੋਹੀਆਂ ਸੜਕ ਤੇ ਇੱਟਾਂ ਵਾਲੇ ਭੱਠੇ ਦੇ ਸਾਹਮਣੇ ਇੱਕ ਮਹਿਲਾ ਬੈਂਕ ਅਧਿਕਾਰੀ ਨਾਲ ਲੁੱਟ ਖੋਹ ਕਰਦਿਆਂ ਉਸ ਕੋਲੋਂ 6500 ਰੁਪਏ ਅਤੇ ਹੋਰ ਜ਼ਰੂਰੀ ਕਾਗਜ਼ਾਤ ਲੁੱਟ ਲਏ | ਪੁਲਿਸ ਥਾਣਾ ਸੁਲਤਾਨਪੁਰ ਲੋਧੀ ਨੂੰ ਦਰਖਾਸਤ ਵਿਚ ਮਨਦੀਪ ਕੌਰ ਪੁੱਤਰੀ ਮੁਖ਼ਤਿਆਰ ਸਿੰਘ ਵਾਸੀ ਲੋਹੀਆਂ ਖਾਸ ਨੇ ਦੱਸਿਆ ਕਿ ਉਹ ਸ਼ਹੀਦ ਊਧਮ ਸਿੰਘ ਚੌਂਕ ਸੁਲਤਾਨਪੁਰ ਲੋਧੀ ਸਥਿਤ ਕੋਟਕ ਮਹਿੰਦਰਾ ਬੈਂਕ ਵਿਚ ਬਤੌਰ ਆਪ੍ਰੇਸ਼ਨ ਮੈਨੇਜਰ ਕੰਮ ਕਰਦੀ ਹੈ |ਬੀਤੀ ਦੇਰ ਸ਼ਾਮ 7.30 ਵਜੇ ਜਦੋਂ ਉਹ ਆਪਣੀ ਡਿਊਟੀ ਖ਼ਤਮ ਕਰਕੇ ਐਕਟਿਵਾ ਸਕੂਟਰੀ ਤੇ ਵਾਪਸ ਜਾ ਰਹੀ ਸੀ ਤਾਂ ਸਫਰੀ ਇੰਟਰਨੈਸ਼ਨਲ ਪੈਲੇਸ ਤੋਂ ਲੋਹੀਆਂ ਵਾਲ਼ੀ ਸਾਈਡ ਨੂੰ ਇੱਟਾਂ ਵਾਲ਼ੇ ਭੱਠੇ ਦੇ ਸਾਹਮਣੇ ਦੋ ਪਲੈਟੀਨਾ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਮੇਰੀ ਸਕੂਟਰੀ ਅੱਗੇ ਹੋ ਗਏ |ਇਸੇ ਦੌਰਾਨ ਉਨ੍ਹਾਂ ਨੇ ਮੇਰਾ ਪਰਸ ਜਿਸ ਵਿਚ 6500 ਰੁਪਏ, ਬੈਂਕ ਦੀਆਂ ਚਾਬੀਆਂ,ਏ ਟੀ ਐਮ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਖੋਹ ਲਏ | ਮੈਂ ਕਿਸੇ ਦੀ ਸਹਾਇਤਾ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਹ ਪਿੰਡ ਦੀਪੇਵਾਲ ਦੇ ਸਾਹਮਣੇ ਲਾਇਨ ਪਾਰ ਕਰਕੇ ਨਵੇਂ ਬਣ ਰਹੇ ਨੈਸ਼ਨਲ ਹਾਈਵੇ ਵੱਲ ਚਲੇ ਗਏ | ਅੱਗੇ ਰਸਤਾ ਬੰਦ ਹੋਣ ਕਾਰਨ ਉਹ ਮੋਟਰਸਾਈਕਲ ਸੁੱਟ ਕੇ ਮੱਕੀ ਦੇ ਖੇਤਾਂ ਵਿਚ ਵੜ ਗਏ |ਇਸੇ ਦੌਰਾਨ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਲੁਟੇਰਿਆਂ ਦੇ ਮੋਟਰਸਾਈਕਲ ਨੂੰ ਬਰਾਮਦ ਕਰ ਲਿਆ |ਇਸ ਮੌਕੇ ਪੁਲਿਸ ਪਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਮੋਟਰਸਾਈਕਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਬੇਗੋਵਾਲ ਵਿਖੇ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਨੇ ਅਦਾਲਤ ਵਿਚ ਕੀਤਾ ਆਤਮ ਸਮਰਪਣ <br/> ਅਗਲੀ ਖ਼ਬਰ 20 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਵਿਅਕਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।