30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕੌਂਸਲ ਆਫ ਜੂਨੀਅਰ ਇੰਜੀਨੀਅਰ ਦੇ ਵਫ਼ਦ ਨੇ ਕੀਤਾ ਨਵ-ਨਿਯੁਕਤ ਚੀਫ਼ ਇੰਜੀਨੀਅਰ ਦਾ ਸਵਾਗਤ

ਅਜੀਤ ਡੈਸਕ 08-05-2026
ਕਪੂਰਥਲਾ, 7 ਮਈ (ਸਡਾਨਾ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਉੱਤਰੀ ਜ਼ੋਨ ਦੀ ਜ਼ੋਨਲ ਕਮੇਟੀ ਦਾ ਵਫ਼ਦ ਜ਼ੋਨਲ ਪ੍ਰਧਾਨ ਇੰਜ. ਗੁਰਨਾਮ ਸਿੰਘ ਬਾਜਵਾ ਦੀ ਅਗਵਾਈ ਹੇਠ ਨਵਨਿਯੁਕਤ ਚੀਫ਼ ਇੰਜੀਨੀਅਰ ਸਰਬਜੀਤ ਸਿੰਘ ਰਾਜੂ ਨੂੰ ਮਿਲਿਆ ਤੇ ਉਨ੍ਹਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ | ਇੰਜ. ਸਰਬਜੀਤ ਸਿੰਘ ਰਾਜੂ ਇਸ ਤੋਂ ਪਹਿਲਾਂ ਬਤੌਰ ਚੀਫ਼ ਇੰਜੀਨੀਅਰ ਫਲਾਇੰਗ ਸਟਾਫ਼ ਪਟਿਆਲਾ ਵਿਖੇ ਸੇਵਾਵਾਂ ਨਿਭਾਅ ਰਹੇ ਸਨ | ਜੋ ਕਿ ਉੱਤਰੀ ਜ਼ੋਨ ਦੇ ਚੱਲ ਰਹੇ ਚੀਫ਼ ਇੰਜੀਨੀਅਰ ਦੇਸ਼ ਰਾਜ ਬੰਗੜ ਦੀ ਸੇਵਾ ਮੁਕਤੀ ਉਪਰੰਤ ਚੀਫ਼ ਇੰਜੀਨੀਅਰ ਵਜੋਂ ਜ਼ੋਨ ਜਲੰਧਰ ਵਿਖੇ ਨਿਯੁਕਤ ਹੋਏ ਹਨ | ਚੀਫ਼ ਇੰਜੀਨੀਅਰ ਨੇ ਕੌਂਸਲ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਤੇ ਕੌਂਸਲ ਮੈਂਬਰਾਂ ਵਲੋਂ ਵੀ ਚੀਫ਼ ਇੰਜੀਨੀਅਰ ਨੂੰ ਭਰੋਸਾ ਦਿਵਾਇਆ ਗਿਆ ਕਿ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਲਗਾਤਾਰ ਮਿਹਨਤ ਕੀਤੀ ਜਾਵੇਗੀ | ਇਸ ਮੌਕੇ ਗੁਰਨਾਮ ਸਿੰਘ ਬਾਜਵਾ ਤੋਂ ਇਲਾਵਾ ਇੰਜ. ਪਲਵਿੰਦਰ ਸਿੰਘ ਪ੍ਰਧਾਨ ਕਪੂਰਥਲਾ, ਇੰਜ. ਰੁਪਿੰਦਰ ਸ਼ਰਮਾ ਪ੍ਰਧਾਨ ਜਲੰਧਰ, ਇੰਜ. ਗੁਰਬਖ਼ਸ਼ ਸਿੰਘ ਪ੍ਰਧਾਨ ਨਵਾਂ ਸ਼ਹਿਰ, ਇੰਜ. ਸੁਨੀਲ ਹੰਸ ਸਕੱਤਰ ਕਪੂਰਥਲਾ, ਇੰਜ. ਰਾਜੀਵ ਸ਼ਰਮਾ ਸਕੱਤਰ ਜਲੰਧਰ, ਇੰਜ. ਗੁਰਪ੍ਰੀਤ ਸਿੰਘ ਸਕੱਤਰ ਨਵਾਂ ਸ਼ਹਿਰ, ਇੰਜ. ਦਵਿੰਦਰ ਸਿੰਘ ਸੁਲਤਾਨਪੁਰ ਲੋਧੀ, ਇੰਜ. ਰਾਜੀਵ ਪ੍ਰਭਾਕਰ, ਇੰਜ. ਬਲਬੀਰ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਜਨਗਣਨਾ ਫਾਰਮ ਵਿਚ ਗਲਤ ਭਾਸ਼ਾ ਦੀ ਵਰਤੋਂ ਲਈ ਕੇਂਦਰ ਅਤੇ ਰਾਜ ਸਰਕਾਰਾਂ ਜ਼ਿੰਮੇਵਾਰ: ਧਾਲੀਵਾਲ ਅਗਲੀ ਖ਼ਬਰ ਸਵਾਮੀ ਸਦਾਨੰਦ ਮਹਾਰਾਜ ਜੀ ਦੀ ਯਾਦ 'ਚ ਭੰਡਾਰਾ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।