30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਵਾਮੀ ਸਦਾਨੰਦ ਮਹਾਰਾਜ ਜੀ ਦੀ ਯਾਦ 'ਚ ਭੰਡਾਰਾ 14 ਨੂੰ

ਅਜੀਤ ਡੈਸਕ 08-05-2026
ਤਲਵੰਡੀ ਚੌਧਰੀਆਂ, 7 ਮਈ (ਪਰਸਨ ਲਾਲ ਭੋਲਾ)-ਸ੍ਰੀ ਬ੍ਰਹਮਲੀਨ 1008 ਸਵਾਮੀ ਸਦਾ ਆਨੰਦ ਮਹਾਰਾਜ ਜੀ ਦੀ ਯਾਦ ਵਿਚ ਚੌਤਵਾਂ ਸਾਲਾਨਾ ਭੰਡਾਰਾ 14 ਮਈ ਨੂੰ ਸਤਿਕਾਰਯੋਗ ਸ੍ਰੀ 1008 ਸਵਾਮੀ ਸੱਤਿਆ ਪ੍ਰਕਾਸ਼ਾ ਨੰਦ ਸਰਸਵਤੀ ਮਹਾਰਾਜ ਦੀ ਰਹਿਨੁਮਾਈ ਹੇਠ ਸ੍ਰੀ ਅਤੁਲੇਸ਼ਵਰਾ ਨੰਦ ਸਰਸਵਤੀ (ਹਰੀਓਮ ਮਹਾਰਾਜ ਜੀ) ਦੀ ਅਗਵਾਈ ਵਿਚ ਸਮੂਹ ਨਗਰ, ਇਲਾਕਾ ਨਿਵਾਸੀਆਂ, ਗ੍ਰਾਮ ਪੰਚਾਇਤ ਤਲਵੰਡੀ ਚੌਧਰੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਰਾਧਾ ਕਿ੍ਸ਼ਨ ਕੁੰਜ ਸਦਾ ਨੰਦ ਆਸ਼ਰਮ (ਸਵਾਮੀਆਂ ਦੀ ਕੁਟੀਆ) ਤਲਵੰਡੀ ਚੌਧਰੀਆਂ ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਤੋਂ ਜਾਂਦੀ ਚਾਰ ਮਾਰਗੀ ਸੜਕ 'ਤੇ ਕਰਵਾਇਆ ਜਾ ਰਿਹਾ ਹੈ | ਸ੍ਰੀ ਅਤੁਲੇਸ਼ਵਰਾ ਨੰਦ ਸਰਸਵਤੀ (ਹਰੀਓਮ ਮਹਾਰਾਜ ਜੀ) ਨੇ ਦੱਸਿਆ ਕਿ 7 ਮਈ ਤੋਂ 13 ਮਈ ਤੱਕ ਰੋਜ਼ਾਨਾ ਸ਼੍ਰੀ ਭਗਵਤ ਕਥਾ ਦੁਪਹਿਰ 3.30 ਵਜੇ ਤੋਂ ਸ਼ਾਮ 7.30 ਵਜੇ ਤੱਕ ਹੋਇਆ ਕਰੇਗੀ | ਪ੍ਰਬੰਧਕਾਂ ਵਿਚ ਮਨਜੀਤ ਸਿੰਘ ਬੱਬ, ਹਰੀਸ਼ ਸ਼ਰਮਾ, ਜੀਵਨ ਲਾਲ, ਬਲਵੀਰ ਸਿੰਘ, ਪਰਵੀਨ ਸ਼ਰਮਾ, ਸਾਬਕਾ ਸਰਪੰਚ ਬਖ਼ਸ਼ੀਸ਼ ਸਿੰਘ ਫੌਜੀ, ਗੁਰਨਾਮ ਸਿੰਘ, ਹਰਦੇਵ ਸਿੰਘ, ਪ੍ਰਦੀਪ ਸ਼ਰਮਾ,ਪ੍ਰਦੀਪ ਕੁਮਾਰ ਸਹਿਗਲ, ਭੂਸ਼ਨ ਮੜੀਆ, ਮੱਖਣਪਾਲ, ਕਾਲਾ ਮੜੀਆ, ਅਵਤਾਰ ਸਿੰਘ ਮੱਲ੍ਹੀ, ਗੁਰਮੇਲ ਸਿੰਘ ਮੱਲ੍ਹੀ ਇੰਦਰਜੀਤ ਜੋਸਨ, ਬਿਕਰਮਜੀਤ ਬਿਕਾ, ਨਬੀ ਮੜੀਆ, ਡਾਕਟਰ ਸਾਹਿਬ ਸਿੰਘ ਤੇ ਅਮਰਜੀਤ ਕੌਤਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਪ੍ਰਬੰਧਕ ਮੈਂਬਰਾਂ ਨੇ ਅੱਗੇ ਦੱਸਿਆ ਕਿ ਸੰਗਤਾਂ ਨੂੰ ਘਰ ਘਰ ਜਾ ਕੇ ਸੱਦਾ ਦਿੱਤਾ ਜਾ ਰਿਹਾ ਹੈ ਕਿ ਬਿਨਾਂ ਕਿਸੇ ਭੇਦ ਭਾਵ ਤੋਂ ਇਸ ਸਾਲਾਨਾ ਭੰਡਾਰੇ (ਧਾਰਮਿਕ ਸਮਾਗਮ) ਵਿਚ ਵੱਡੀ ਸ਼ਮੂਲੀਅਤ ਕਰੋ | ਇਸ ਸਾਲਾਨਾ ਭੰਡਾਰੇ ਵਿਚ ਹਰਿਦੁਆਰ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਮੱਠਾਂ ਤੋਂ ਸੰਤ ਮਹਾਂਪੁਰਸ਼ ਪੁੱਜ ਰਹੇ ਹਨ |
ਪਿਛਲੀ ਖ਼ਬਰ ਕੌਂਸਲ ਆਫ ਜੂਨੀਅਰ ਇੰਜੀਨੀਅਰ ਦੇ ਵਫ਼ਦ ਨੇ ਕੀਤਾ ਨਵ-ਨਿਯੁਕਤ ਚੀਫ਼ ਇੰਜੀਨੀਅਰ ਦਾ ਸਵਾਗਤ ਅਗਲੀ ਖ਼ਬਰ ਲਾਇਨ ਕਲੱਬ ਬੇਗੋਵਾਲ ਸੇਵਾ ਨੇ ਲਗਾਇਆ ਸ਼ੂਗਰ ਦਾ ਮੁਫ਼ਤ ਚੈੱਕਅਪ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।