ਸੁਲਤਾਨਪੁਰ ਲੋਧੀ, 7 ਮਈ (ਨਰੇਸ਼ ਹੈਪੀ)-ਮਾਤਾ ਭੱਦਰਕਾਲੀ ਜੀ ਦਾ 79ਵਾਂ ਸਾਲਾਨਾ ਮੇਲਾ ਸ਼ੇਖੂਪੁਰ (ਜ਼ਿਲ੍ਹਾ ਕਪੂਰਥਲਾ) ਵਿਖੇ 12 ਤੇ 13 ਮਈ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਜੈ ਮਾਂ ਭੱਦਰਕਾਲੀ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਅਸ਼ੋਕ ਕਨੌਜੀਆ ਦੀ ਅਗਵਾਈ 'ਚ ਇਲਾਕਾ ਨਿਵਾਸੀਆਂ ਦੀਆਂ ਸੰਗਤਾਂ ਵੱਲੋਂ 12 ਅਤੇ 13 ਮਈ ਨੂੰ ਅਟੁੱਟ ਲੰਗਰ ਲਗਾਏ ਜਾਣਗੇ | ਇਸ ਸਬੰਧ 'ਚ ਅੱਜ ਸੁਲਤਾਨਪੁਰ ਲੋਧੀ ਦੇ ਪ੍ਰੈੱਸ ਕਲੱਬ ਵਿਖੇ ਜੈ ਮਾਂ ਭੱਦਰਕਾਲੀ ਸਭਾ ਸੁਲਤਾਨਪੁਰ ਲੋਧੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ ਵਿਚ ਤਿਆਰੀਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੀਟੂ ਨੇ ਕਿਹਾ ਕਿ ਸ਼ਿਵ ਮੰਦਿਰ ਚੌੜਾ ਖੂਹ ਪ੍ਰਬੰਧਕ ਕਮੇਟੀ ਵੱਲੋਂ ਵੀ ਜੈ ਮਾਂ ਭੱਦਰਕਾਲੀ ਸਭਾ ਸੁਲਤਾਨਪੁਰ ਲੋਧੀ ਨੂੰ ਲੰਗਰ ਦੌਰਾਨ ਪੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਕੋਈ ਅਸੁਵਿਧਾ ਨਾ ਹੋਵੇ | ਉਨ੍ਹਾਂ ਕਿਹਾ ਕਿ ਮੇਲੇ ਨੂੰ ਲੈ ਕੇ ਇਲਾਕੇ ਦੀ ਸੰਗਤ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੇਵਾਦਾਰ ਦਿਨ-ਰਾਤ ਤਿਆਰੀਆਂ 'ਚ ਜੁਟੇ ਹੋਏ ਹਨ | ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਮਾਤਾ ਭੱਦਰਕਾਲੀ ਜੀ ਦੇ ਸਾਲਾਨਾ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਹ ਮੇਲਾ ਸਾਡੀ ਆਸਥਾ ਅਤੇ ਏਕਤਾ ਦਾ ਪ੍ਰਤੀਕ ਹੈ | ਉਨ੍ਹਾਂ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਲੰਗਰ ਵਿਚ ਸਹਿਯੋਗ ਦੇਣ ਲਈ ਅਪੀਲ ਕੀਤੀ | ਇਸ ਮੌਕੇ ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੀਟੂ, ਜੈ ਮਾਂ ਭੱਦਰਕਾਲੀ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਅਸ਼ੋਕ ਕਨੌਜੀਆ, ਕੈਸ਼ੀਅਰ ਡਿੰਪਲ ਟੰਡਨ, ਮੰਡਲ ਪ੍ਰਧਾਨ ਡਾਕਟਰ ਰਾਕੇਸ਼ ਪੁਰੀ, ਸਤਪਾਲ ਕਾਲਾ, ਬਲਵਿੰਦਰ ਕੁਮਾਰ ਪੱਪੀ, ਅਮਿਤ ਸ਼ਾਹ ਯੂਥ ਬਿ੍ਗੇਡ ਪੰਜਾਬ ਦੇ ਉਪ ਪ੍ਰਧਾਨ ਰਵੀ ਪਰਿਆਲ, ਸਟੇਟ ਅਵਾਰਡੀ ਲਖਪਤ ਰਾਏ ਪ੍ਰਭਾਕਰ, ਆਸ਼ੀਸ਼ ਅਰੋੜਾ, ਸਤਪਾਲ ਕਾਲਾ, ਪੰਡਿਤ ਲਛਮਣ ਪ੍ਰਸਾਦ, ਬਾਬਾ ਬਲੌਰੀ ਨਾਥ, ਕਾਲੀ ਨਈਅਰ, ਸੰਦੀਪ ਅਰੋੜਾ, ਰਵਿੰਦਰ ਜੈਨ, ਅਸ਼ਵਨੀ ਕੁਮਾਰ, ਅਕਸ਼ੇ ਕਨੌਜੀਆ, ਇੰਦਰਜੀਤ, ਮੁਕੇਸ਼ ਕੁਮਾਰ ਕਨੌਜੀਆ, ਸੁਖਵਿੰਦਰ ਸਿੰਘ, ਪੰਡਿਤ ਰਵੀ ਪ੍ਰਸ਼ਾਦ ਆਦਿ ਵੀ ਹਾਜ਼ਰ ਸਨ |