27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ 18 ਅਪ੍ਰੈਲ ਨੂੰ ਖੋਜੇਵਾਲ 'ਚ ਮਨਾਇਆ ਜਾਵੇਗਾ-ਜਸਵਿੰਦਰ ਕਰੜਾ

ਅਜੀਤ ਡੈਸਕ 03-04-2026
ਕਪੂਰਥਲਾ, 2 ਅਪ੍ਰੈਲ (ਵਿ.ਪ੍ਰ.)-ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ ਖੋਜੇਵਾਲ 'ਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ 18 ਅਪ੍ਰੈਲ ਨੂੰ ਮਨਾਉਣ ਸੰਬੰਧੀ ਇਕ ਮੀਟਿੰਗ ਹੋਈ, ਜਿਸ 'ਚ ਸ੍ਰੀ ਗੁਰੂ ਰਵਿਦਾਸ ਅੰਮਿ੍ਤ ਬਾਣੀ ਸਭਾ ਖੋਜੇਵਾਲ ਦੇ ਆਗੂਆਂ ਤੇ ਪਿੰਡ ਦੇ ਸਰਕਰਦਾ ਵਿਅਕਤੀਆਂ ਨੇ ਭਾਗ ਲਿਆ | ਇਸ ਸੰਬੰਧੀ ਲਾਇਬ੍ਰੇਰੀ ਦੇ ਇੰਚਾਰਜ ਜਸਵਿੰਦਰ ਕਰੜਾ ਨੇ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ 18 ਅਪ੍ਰੈਲ ਨੂੰ ਇਕ ਸਮਾਗਮ ਕਰਵਾਇਆ ਜਾਵੇਗਾ | ਉਨ੍ਹਾਂ ਹਾਜ਼ਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ | ਮੀਟਿੰਗ ਵਿਚ ਕਿਰਨ ਬਾਲਾ ਤੇ ਨੇਹਾ ਸਹਾਇਕ ਇੰਚਾਰਜ, ਮਾਸਟਰ ਗੁਰਮੇਜ ਪਵਾਰ, ਪ੍ਰੇਮ ਲਾਲ, ਗੁਰਮੀਤ ਲਾਲ ਕਰੜਾ, ਹਨੀ ਪਵਾਰ, ਮਨੀ ਪਵਾਰ, ਸ਼ਨੀ ਪਵਾਰ, ਅਮਰਜੀਤ ਕਰੜਾ, ਪਿ੍ੰਸ ਕਰੜਾ, ਜਸਪ੍ਰੀਤ ਕਰੜਾ, ਭਜਨ ਲਾਲ, ਪਰਮਜੀਤ ਲਾਡੀ, ਲੱਕੀ ਪਵਾਰ, ਮੁਲਖ ਰਾਜ, ਬਾਬਾ ਤੀਰਥ ਨਾਥ, ਦੀਪਕ ਕਰੜਾ, ਗੁਰਦੇਵ ਪਵਾਰ, ਅਜੇ ਕਰੜਾ, ਪ੍ਰੀਤ ਕਰੜਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਆਨੰਦ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਵੇ-ਕਾਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।