ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਲੰਗਰ ਲਗਾਇਆ
ਸੁਲਤਾਨਪੁਰ ਲੋਧੀ, 26 ਅਕਤੂਬਰ (ਨਰੇਸ਼ ਹੈਪੀ)-ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਮੁਹੱਲਾ ਸੈਯਦਾਂ ਵਿਚ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਸੈਦਾਂ ਵਲੋਂ ਬਿਜਲੀ ਘਰ ਦੇ ਬਾਹਰ ਸੰਗਤਾਂ ਦੀ ਸੇਵਾ ਲਈ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਦੌਰਾਨ ਛੋਲੇ-ਭਟੂਰੇ, ਕੋਲਡ ਡਰਿੰਕ ਅਤੇ ਕਡ਼ਾਹ ਪ੍ਰਸ਼ਾਦ ਦੀ ਸੇਵਾ ਕੀਤੀ ਗਈ।
ਅਜੀਤ ਡੈਸਕ
27-10-2026