19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬਲੇਰ ਖ਼ਾਨਪੁਰ 'ਚ ਕਰਿਆਨੇ ਦੀ ਦੁਕਾਨ ਤੋਂ ਸੰਨ੍ਹ ਲਾ ਕੇ ਚੋਰੀ ਚੋਰ ਨਗਦੀ, ਭਾਨ, ਬਦਾਮ, ਕਾਜੂ ਸਮੇਤ ਕੈਮਰੇ ਵੀ ਲਾਹ ਕੇ ਲੈ ਉੱਡੇ <br/>

ਅਜੀਤ ਡੈਸਕ 02-04-2026
ਕਾਲਾ ਸੰਘਿਆਂ, 1 ਅਪ੍ਰੈਲ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਬਲੇਰ ਖ਼ਾਨਪੁਰ ਵਿਖੇ ਕਰਿਆਨੇ ਦੀ ਦੁਕਾਨ ਤੋਂ ਸੰਨ ਲਾ ਕੇ ਚੋਰ ਸਭ ਕੁੱਝ ਲੈ ਉੱਡੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਮਨਪ੍ਰੀਤ ਸਿੰਘ ਸਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਬੀਤੀ ਰਾਤ ਕਪੂਰਥਲਾ- ਨਕੋਦਰ ਮੁੱਖ ਮਾਰਗ ਤੇ ਸਥਿਤ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਤੋਂ ਸੰਨ ਲਾ ਕੇ ਕੀਮਤੀ ਸਭ ਕੁੱਝ ਚੋਰੀ ਕਰ ਲੈ ਗਏ | ਸੀ ਸੀ ਟੀ ਵੀ ਫੁਟੇਜ ਅਨੁਸਾਰ ਚੋਰਾਂ ਨੇ ਨਿਡਰਤਾ ਨਾਲ ਸਾਰੀ ਦੁਕਾਨ ਫਰੋਲਣ ਉਪਰੰਤ ਕਰੀਬ 4500 ਨਗਦੀ ਭਾਨ ਸਮੇਤ, ਬਦਾਮ, ਕਾਜੂ, ਸੋਗੀ, ਦੇਸੀ ਘਿਓ, ਸਾਬਣ, ਸੈਂਪੂ ਸਮੇਤ ਕੈਮਰੇ ਵੀ ਲਾਹ ਕੇ ਲੈ ਉੱਡੇ | ਜਦ ਡੀ ਵੀ ਆਰ ਹੋਰ ਥਾਂ ਤੇ ਲੱਗਾ ਹੋਣ ਕਾਰਨ ਬਚ ਗਿਆ ਜਿਸ ਚੋਰੀ ਦੀ ਵਾਰਦਾਤ ਤੇ ਚੋਰਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ | ਪੀੜਤਾ ਵੱਲੋਂ ਪੁਲਿਸ ਰਿਪੋਰਟ ਕੀਤੀ ਗਈ ਹੈ ਤੇ ਪੁਲਿਸ ਤਫ਼ਤੀਸ਼ ਕਰ ਰਹੀ ਦੱਸੀ ਜਾਂਦੀ ਹੈ |

ਪਿਛਲੀ ਖ਼ਬਰ ਫੱਤੂਢੀਂਗਾ ਕਾਲਜ ਦੇ ਬੀ.ਐਸ.ਸੀ. ਫ਼ੈਸ਼ਨ ਡਿਜਾਇਨ ਵਿਭਾਗ ਪਹਿਲੇ ਤੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਉਤਪਾਦਕ ਕਿਸਾਨਾਂ ਲਈ ਛੋਟੇ ਰੋਟਾਵੇਟਰ 'ਤੇ ਸਬਸਿਡੀ ਉਪਲੱਬਧ-ਥਿੰਦ ਮਸ਼ੀਨਰੀ ਸਟੋਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।