19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਉਤਪਾਦਕ ਕਿਸਾਨਾਂ ਲਈ ਛੋਟੇ ਰੋਟਾਵੇਟਰ 'ਤੇ ਸਬਸਿਡੀ ਉਪਲੱਬਧ-ਥਿੰਦ ਮਸ਼ੀਨਰੀ ਸਟੋਰ <br/>

ਅਜੀਤ ਡੈਸਕ 02-04-2026
ਸੁਲਤਾਨਪੁਰ ਲੋਧੀ, 1 ਅਪ੍ਰੈਲ (ਥਿੰਦ)-ਬਾਗ਼ਬਾਨੀ ਵਿਭਾਗ ਪੰਜਾਬ ਵਲੋਂ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਲਾਹਾ ਦਿੰਦਿਆਂ ਛੋਟੇ ਰੋਟਾਵੇਟਰ ਸਮੇਤ ਬਾਗ਼ਬਾਨੀ ਦੇ ਕੰਮ ਆਉਣ ਵਾਲੇ ਸੰਦਾਂ ਤੇ 40 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਸੰਦਾਂ ਵਿਚ ਪੰਜਾਬ ਅੰਦਰ ਵੱਡਾ ਨਾਂ ਸਥਾਪਿਤ ਕਰਨ ਵਾਲੇ ਸੁਲਤਾਨਪੁਰ ਲੋਧੀ ਸਥਿਤ ਥਿੰਦ ਮਸ਼ੀਨਰੀ ਸਟੋਰ ਦੇ ਐਮ.ਡੀ ਜੋਗਾ ਸਿੰਘ ਥਿੰਦ ਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਉਨ੍ਹਾਂ ਕੋਲ ਬਾਗਾਂ ਤੇ ਸਬਜ਼ੀਆਂ ਦੀਆਂ ਖਾਲਾਂ ਵਿੱਚ ਗੁਡਾਈ ਕਰਨ ਵਾਲੇ ਛੋਟੇ ਰੋਟਾਵੇਟਰ ਸਬਸਿਡੀ ਤੇ ਉਪਲੱਬਧ ਹਨ | ਜਿਸ ਦਾ ਸਬਜ਼ੀ ਉਤਪਾਦਕ ਕਿਸਾਨ ਫਾਇਦਾ ਉਠਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਛੋਟੇ ਰੋਟਾਵੇਟਰ ਨਾਲ ਬਹੁਤ ਘੱਟ ਖਰਚੇ ਤੇ ਸਬਜ਼ੀਆਂ ਦੀ ਗੁਡਾਈ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਹੁਣ ਲੇਬਰ ਤੇ ਸਮੇਂ ਦੀ ਘਾਟ ਕਾਰਨ ਇਹ ਰੋਟਾਵੇਟਰ ਬਹੁਤ ਕਾਰਗਰ ਸਾਬਤ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਕਤੀਮਾਨ ਕੰਪਨੀ ਦੇ ਆਲੂ ਪਲਾਂਟਰ,ਸੁਪਰ ਸੀਡਰ, ਰੋਟਾਵੇਟਰ,ਬੇਲਰ,ਮਲਚਰ, ਲੇਜ਼ਰ ਲੈਵਲਰ ਕਰਾਹਾ,ਪਲੋਅ ਤੇ ਹੋਰ ਸੰਦ ਵੀ ਉਨ੍ਹਾਂ ਕੋਲ ਵਾਜਿਬ ਰੇਟਾਂ ਤੇ ਉਪਲੱਬਧ ਹਨ | ਉਨ੍ਹਾਂ ਦੱਸਿਆ ਪਰਾਲੀ ਦੀ ਸਾਂਭ ਸੰਭਾਲ ਵਾਲੇ ਸੰਦਾਂ ਉੱਪਰ ਵੀ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾ ਰਹੀ, ਕਿਸਾਨਾਂ ਨੂੰ ਉਸ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ |

ਪਿਛਲੀ ਖ਼ਬਰ ਬਲੇਰ ਖ਼ਾਨਪੁਰ 'ਚ ਕਰਿਆਨੇ ਦੀ ਦੁਕਾਨ ਤੋਂ ਸੰਨ੍ਹ ਲਾ ਕੇ ਚੋਰੀ ਚੋਰ ਨਗਦੀ, ਭਾਨ, ਬਦਾਮ, ਕਾਜੂ ਸਮੇਤ ਕੈਮਰੇ ਵੀ ਲਾਹ ਕ... ਅਗਲੀ ਖ਼ਬਰ ਵਿਧਾਇਕ ਧਾਲੀਵਾਲ ਸ਼ਿਮਲਾ 'ਚ ਮੁੱਖ ਮੰਤਰੀ ਸੁੱਖੂ ਨੂੰ ਮਿਲੇ ਡਲਹੌਜ਼ੀ ਦਾ ਨਾਂਅ ਬਦਲਣ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।